Soya Milk Benefits: ਸੋਇਆ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਸੋਇਆ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜਦੋਂ ਕਿ ਕੈਲੋਰੀ ਘੱਟ ਮਾਤਰਾ ਵਿੱਚ ਹੁੰਦੀ ਹੈ। ਆਯੁਰਵੇਦ ਵਿੱਚ ਵੀ ਸੋਇਆ ਦੇ ਫਾਇਦੇ ਦੱਸੇ ਗਏ ਹਨ। ਕੈਲਸ਼ੀਅਮ ਨਾਲ ਭਰਪੂਰ ਸੋਇਆ (Soy rich in calcium) ਨਾ ਸਿਰਫ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ। ਜਾਣੋ ਸੋਇਆ ਦੁੱਧ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।



ਕੋਲੈਸਟ੍ਰੋਲ ਨੂੰ ਘੱਟ ਕਰਦਾ  (Lowers cholesterol)
ਸੋਇਆ ਦੁੱਧ ਵਿੱਚ ਆਈਸੋਫਲਾਵੋਨਸ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਹਾਈਪੋਕੋਲੇਸਟ੍ਰੋਲੇਮਿਕ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਦੋਵੇਂ ਗੁਣ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਲਾਭਦਾਇਕ ਹੋ ਸਕਦੇ ਹਨ ਜੋ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।


ਹੱਡੀਆਂ ਨੂੰ ਮਜ਼ਬੂਤ ਬਣਾਉਂਦਾ (Makes bones strong)
ਸੋਇਆ 'ਚ ਪਾਇਆ ਜਾਣ ਵਾਲਾ ਆਇਸੋਫਲਾਵੋਨ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਦਾ ਹੈ। ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਮੇਂ-ਸਮੇਂ 'ਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸੋਇਆ ਦੁੱਧ ਦਾ ਸੇਵਨ ਕਰੋ। ਜਿਹੜੇ ਲੋਕਾਂ ਹੱਡੀਆਂ ਦੀ ਕਮਜ਼ੋਰੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੇ ਆਪਣੀ ਡਾਈਟ ਦੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।


ਭਾਰ ਘਟਾਓ (weight loss)
ਜੇਕਰ ਤੁਸੀਂ ਵੀ ਵਧੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਸੋਇਆ ਮਿਲਕ ਸ਼ਾਮਿਲ ਕਰ ਸਕਦੇ ਹੋ। ਇਸ 'ਚ ਕੈਲਸ਼ੀਅਮ, ਫੈਟੀ ਐਸਿਡ, ਇਨੋਸਿਟੋਲ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ।


ਅਨੀਮੀਆ ਨੂੰ ਰੋਕਦਾ ਹੈ (Prevents anemia)
ਸੋਇਆ ਦੁੱਧ ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਖੂਨ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।


ਇੰਝ ਘਰ ਦੇ ਵਿੱਚ ਤਿਆਰ ਕਰੋ ਸੋਇਆ ਦੁੱਧ (prepare soy milk at home)


ਘਰ 'ਚ ਸੋਇਆ ਮਿਲਕ ਬਣਾਉਣ ਲਈ ਸਭ ਤੋਂ ਪਹਿਲਾਂ 2 ਚਮਚ ਸੋਇਆ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਅਗਲੇ ਦਿਨ ਇਸ ਦਾ ਛਿਲਕਾ ਉਤਾਰ ਲਓ। ਇਸ ਤੋਂ ਬਾਅਦ ਇਸ ਵਿਚ 5-5 ਬਦਾਮ ਅਤੇ ਅਖਰੋਟ, 1 ਚਮਚ ਪੀਸਿਆ ਹੋਇਆ ਨਾਰੀਅਲ, 2 ਚਮਚ ਸੋਇਆ, 1 ਚਮਚ ਤਿਲ ਰਾਤ ਭਰ ਭਿਓਂ ਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਸ ਲਓ। ਤੁਹਾਡਾ ਸੋਇਆ ਮਿਲਕ ਤਿਆਰ ਹੈ। ਰੋਜ਼ਾਨਾ ਇੱਕ ਗਲਾਸ ਸੋਇਆ ਮਿਲਕ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਸੋਇਆ ਦੁੱਧ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ, ਇਸ ਲਈ ਜੇਕਰ ਤੁਸੀਂ ਭਾਰ ਘਟਾਉਣ ਦੀ ਪ੍ਰਕਿਰਿਆ ਵਿੱਚ ਹੋ, ਤਾਂ ਤੁਸੀਂ ਕਸਰਤ ਦੇ 1 ਘੰਟੇ ਬਾਅਦ ਇਸਨੂੰ ਪੀ ਸਕਦੇ ਹੋ। ਤੁਹਾਨੂੰ ਇਸ ਦਾ ਜਲਦੀ ਫਾਇਦਾ ਹੋਵੇਗਾ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।