Sprout Grains Benefits: ਪੁੰਗਰੇ ਹੋਏ ਦਾਣੇ ਜਿਨ੍ਹਾਂ ਨੂੰ ਸਪਰਾਉਟ ਵੀ ਕਿਹਾ ਜਾਂਦਾ ਹੈ। ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਅਸੀਂ ਦਿਨ ਭਰ ਤਰੋਤਾਜ਼ਾ ਮਹਿਸੂਸ ਕਰਦੇ ਹਾਂ। ਜਿੰਮ ਜਾਂ ਫਿਰ ਵਜ਼ਨ ਘਟਾਉਣ ਵਾਲੇ ਲੋਕ ਇਸ ਦੀ ਖੂਬ ਵਰਤੋਂ ਕਰਦੇ ਹਨ। ਉਹ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹਨ। ਪਰ ਇਸ ਦੇ ਫਾਇਦੇ ਲੈਣ ਲਈ ਹਰ ਸ਼ਖ਼ਸ ਨੂੰ ਆਪਣੇ ਭੋਜਨ ਦੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਪੁੰਗਰੇ ਹੋਏ ਦਾਣਿਆਂ ਦੇ ਹੋਰ ਕਿਹੜੇ-ਕਿਹੜੇ ਫਾਇਦੇ ਹਨ (Let us tell you some other benefits of sprouted grains)।
ਸਪਰਾਉਟ ਖਾਣ ਦੇ ਫਾਇਦੇ (Benefits of eating sprouts)
ਹਾਰਟ ਦੀ ਕੋਈ ਸਮੱਸਿਆ ਨਹੀਂ ਹੋਵੇਗੀ
ਪੁੰਗਰੇ ਹੋਏ ਦਾਣਿਆਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਨੂੰ ਕਦੇ ਵੀ ਦਿਲ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਨਾ ਹੀ ਅਨੀਮੀਆ ਹੋਵੇਗਾ। ਸਪਰਾਉਟ 'ਚ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੋਲੈਸਟ੍ਰੋਲ ਵੀ ਕੰਟਰੋਲ 'ਚ ਰਹਿੰਦਾ ਹੈ।
ਹੋਰ ਪੜ੍ਹੋ : ਜਾਣੋ ਬਾਜ਼ਾਰ 'ਚ ਮਿਲਣ ਵਾਲੇ ਐਨਰਜੀ ਡਰਿੰਕਸ ਕਿਵੇਂ ਤੁਹਾਡੇ ਹਾਰਟ ਲਈ ਘਾਤਕ? ਤਾਜ਼ਾ ਖੋਜ ਨੇ ਕੀਤਾ ਹੈਰਾਨ
ਸ਼ੂਗਰ ਨੂੰ ਕੰਟਰੋਲ ਕਰੋ
ਸ਼ੂਗਰ ਵਾਲੇ ਲੋਕਾਂ ਲਈ ਪੁੰਗਰੇ ਹੋਏ ਅਨਾਜ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਜਦੋਂ ਅਸੀਂ ਇਸ ਦਾ ਸੇਵਨ ਕਰਦੇ ਹਾਂ ਤਾਂ ਇਹ ਇਨਸੁਲਿਨ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਕਿਹਾ ਜਾਂਦਾ ਹੈ ਕਿ ਸਪਾਉਟ ਵਿੱਚ ਮੌਜੂਦ ਸਲਫੋਰਾਫੇਨ ਸ਼ੂਗਰ ਦੀ ਕਿਸਮ ਨੂੰ ਕੰਟਰੋਲ ਕਰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਫਾਈਬਰ ਵੀ ਪਾਇਆ ਜਾਂਦਾ ਹੈ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ
ਪੁੰਗਰਦੇ ਹੋਏ ਦਾਣੇ ਕੈਂਸਰ ਦੇ ਮਰੀਜ਼ਾਂ ਲਈ ਚੰਗੇ ਹੁੰਦੇ ਹਨ। ਪੁੰਗਰੇ ਹੋਏ ਅਨਾਜ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਬ੍ਰੈਸਟ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਤੋਂ ਪੀੜਤ ਲੋਕਾਂ ਲਈ ਸਪਾਉਟ ਬਹੁਤ ਵਧੀਆ ਹੈ, ਕਿਉਂਕਿ ਇਸ ਵਿੱਚ ਮੌਜੂਦ ਸਲਫੋਰਾਫੇਨ ਕੈਂਸਰ ਸੈੱਲਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਲਈ ਸਪਰਾਉਟ ਨੂੰ ਆਪਣੇ ਭੋਜਨ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।