Stomach Worms: ਜੇਕਰ ਪੇਟ ਵਿਚ ਕੀੜੇ ਹੋਣ ਤਾਂ ਇਸ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਕੁਪੋਸ਼ਣ, ਆਇਰਨ ਦੀ ਕਮੀ ਅਤੇ ਪੇਟ ਦੀ ਸਮੱਸਿਆ ਹਰ ਸਮੇਂ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ ਜੇਕਰ ਪੇਟ ਵਿਚ ਟੇਪ ਵਰਮ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਤਾਂ ਇਹ ਦਿਮਾਗ, ਅੱਖਾਂ, ਦਿਲ, ਫੇਫੜਿਆਂ ਜਾਂ ਜਿਗਰ ਤੱਕ ਜਾ ਸਕਦਾ ਹੈ ਅਤੇ ਇਨ੍ਹਾਂ ਅੰਗਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਲਈ ਖਾਣ ਪੀਣ ਵੇਲੇ ਸਫਾਈ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਪਰ ਜੇਕਰ ਤੁਸੀਂ ਗੰਦਾ ਪਾਣੀ ਪੀਂਦੇ ਹੋ, ਬਿਨਾਂ ਧੋਤੇ ਚੀਜ਼ਾਂ ਖਾਂਦੇ ਹੋ ਜਾਂ ਹੱਥ ਧੋਤੇ ਬਿਨਾਂ ਖਾਂਦੇ ਹੋ ਤਾਂ ਇਸ ਨਾਲ ਪੇਟ ਦੀ ਇਨਫੈਕਸ਼ਨ ਹੋ ਸਕਦੀ ਹੈ।
ਇਸ ਕਾਰਨ ਕਈ ਲੋਕਾਂ ਨੂੰ ਪੇਟ ਵਿੱਚ ਕੀੜਿਆਂ ਦੀ ਸਮੱਸਿਆ ਹੁੰਦੀ ਹੈ। ਪੇਟ ਵਿੱਚ ਕੀੜੇ ਹੋਣ ਦੇ ਹੋਰ ਵੀ ਕਈ ਕਾਰਨ ਹਨ। ਇੱਕ ਵਾਰ ਅੰਤੜੀਆਂ ਵਿੱਚ ਕੀੜੇ ਹੋ ਜਾਣ ਤਾਂ ਉਹ ਸਾਡੀ ਸਿਹਤ ਨੂੰ ਤੇਜ਼ੀ ਨਾਲ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਪਛਾਣ ਸਕਦੇ ਹੋ ਕਿ ਤੁਹਾਡੀਆਂ ਅੰਤੜੀਆਂ ਵਿੱਚ ਕੀੜੇ ਹਨ ਅਤੇ ਅਜਿਹਾ ਹੋਣ 'ਤੇ ਸਰੀਰ ਵਿੱਚ ਕਿਹੜੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ, ਆਓ ਜਾਣਦੇ ਹਾਂ ਇਸ ਬਾਰੇ...
ਪੇਟ ਵਿੱਚ ਕੀੜਿਆਂ ਦੇ ਲੱਛਣ
ਪੇਟ 'ਚ ਕੀੜੇ ਹੋਣ ਤਾਂ ਤੁਹਾਨੂੰ ਹਰ ਸਮੇਂ ਪੇਟ 'ਚ ਦਰਦ ਅਤੇ ਕੜਵੱਲ ਮਹਿਸੂਸ ਹੁੰਦਾ ਰਹੇਗਾ। ਜੇਕਰ ਪੇਟ 'ਚ ਕੀੜੇ ਹੋਣ ਤਾਂ ਦਸਤ, ਉਲਟੀ, ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਕੁਝ ਵੀ ਖਾਣ ਨਾਲ ਪੇਟ 'ਚ ਗੈਸ ਬਣ ਜਾਂਦੀ ਹੈ ਅਤੇ ਪੇਟ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਿਸ਼ਾਬ ਅਤੇ ਟੱਟੀ ਵਾਲੀ ਥਾਂ 'ਤੇ ਖਾਰਸ਼ ਦੀ ਸਮੱਸਿਆ ਵੀ ਹੁੰਦੀ ਹੈ। ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ।
ਪੇਟ ਵਿੱਚ ਕੀੜਿਆਂ ਦੇ ਕੀ ਹੋ ਸਕਦੇ ਹਨ ਕਾਰਨ
ਕਲੀਵਲੈਂਡ ਕਲੀਨਿਕ ਦੇ ਅਨੁਸਾਰ Intestinal Parasite Infection ਮੁੱਖ ਤੌਰ 'ਤੇ 3 ਕਾਰਨਾਂ ਕਰਕੇ ਹੁੰਦੀ ਹੈ। ਜੇਕਰ ਤੁਸੀਂ ਪੀਣ ਲਈ ਜਾਂ ਸਫ਼ਾਈ ਲਈ ਸੰਕਰਮਿਤ ਪਾਣੀ ਦੀ ਵਰਤੋਂ ਕਰ ਰਹੇ ਹੋ, ਜੇਕਰ ਤੁਸੀਂ ਸੰਕਰਮਿਤ ਪਾਣੀ ਨਾਲ ਭੋਜਨ ਪਦਾਰਥਾਂ ਨੂੰ ਧੋ ਰਹੇ ਹੋ ਜਾਂ ਪਕਾਉਂਦੇ ਹੋ, ਜੇਕਰ ਤੁਸੀਂ ਬਿਨਾਂ ਪਕਾਏ ਹੋਏ ਭੋਜਨ ਜਾਂ ਸਲਾਦ ਆਦਿ ਖਾ ਰਹੇ ਹੋ, ਜੇਕਰ ਬੱਚਾ ਵਾਰ-ਵਾਰ ਮੂੰਹ ਵਿੱਚ ਉਂਗਲਾਂ ਪਾਉਂਦਾ ਹੈ ਜਾਂ ਸੰਕਰਮਿਤ ਮਿੱਟੀ 'ਤੇ ਨੰਗੇ ਪੈਰੀਂ ਚੱਲਦਾ ਹੈ ਤਾਂ ਇਸ ਨਾਲ ਪੇਟ ਵਿੱਚ ਕੀੜੇ ਹੋ ਸਕਦੇ ਹਨ।
ਜੇਕਰ ਪੇਟ ਵਿਚ ਕੀੜੇ ਹੋਣ ਤਾਂ ਇਸ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਕੁਪੋਸ਼ਣ, ਆਇਰਨ ਦੀ ਕਮੀ ਅਤੇ ਪੇਟ ਦੀ ਸਮੱਸਿਆ ਹਰ ਸਮੇਂ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ ਜੇਕਰ ਪੇਟ ਵਿਚ ਟੇਪ ਵਰਮ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਤਾਂ ਇਹ ਦਿਮਾਗ, ਅੱਖਾਂ, ਦਿਲ, ਫੇਫੜਿਆਂ ਜਾਂ ਜਿਗਰ ਤੱਕ ਜਾ ਸਕਦਾ ਹੈ ਅਤੇ ਇਨ੍ਹਾਂ ਅੰਗਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਲਈ ਡਾਕਟਰ ਦੀ ਸਲਾਹ ਅਨੁਸਾਰ ਸਮੇਂ-ਸਮੇਂ 'ਤੇ ਡੀਵਰਮਿੰਗ ਕਰਵਾਉਣੀ ਜ਼ਰੂਰੀ ਹੈ। ਇੰਨਾ ਹੀ ਨਹੀਂ, ਸਫਾਈ ਦਾ ਧਿਆਨ ਰੱਖੋ, ਆਪਣੀ ਖੁਰਾਕ 'ਚ ਉਹ ਚੀਜ਼ਾਂ ਸ਼ਾਮਲ ਕਰੋ ਜੋ ਪੇਟ ਦੇ ਕੀੜਿਆਂ ਨੂੰ ਖਤਮ ਕਰਨ 'ਚ ਮਦਦ ਕਰਦੀਆਂ ਹਨ। ਇਸ ਤਰ੍ਹਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ।