ਨਵੀਂ ਦਿੱਲੀ: ਪੂਰਾ ਦੇਸ਼ ਇਨ੍ਹੀਂ ਦਿਨੀਂ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਝੱਲ ਰਿਹਾ ਹੈ। ਇਹ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਖਤਰਨਾਕ ਹੈ। ਲਗਾਤਾਰ ਵਧਦੇ ਮਾਮਲਿਆਂ ਕਾਰਨ ਹੁਣ ਨਾ ਤਾਂ ਸਮੇਂ ਉੱਤੇ ਹਸਪਾਤਾਲਾਂ ਵਿੱਚ ਬੈੱਡ ਮਿਲ ਰਹੇ ਹਨ ਤੇ ਨਾ ਹੀ ਆਕਸੀਜਨ ਸਿਲੰਡਰ। ਅਜਿਹੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਘਰ ਵਿੱਚ ਹੀ ਸੁਰੱਖਿਅਤ ਰੱਖੀਏ।
ਇਸ ਲਈ ਸਭ ਤੋਂ ਪਹਿਲਾਂ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣਾ ਪਵੇਗਾ। ਇਸ ਵਾਇਰਸ ਦਾ ਸ਼ਿਕਾਰ ਉਹ ਲੋਕ ਹੋਏ ਹਨ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਸੀ। ਇੱਕ ਬਿਹਤਰ ਇਮਿਊਨ ਦਾ ਮਤਲਬ ਇਹ ਨਹੀਂ ਕਿ ਉਹ ਵਾਇਰਸ ਨੂੰ ਸਰੀਰ ਵਿੱਚ ਦਾਖਲ ਹੋਣ ਤੋਂ ਰੋਕ ਸਕਦਾ ਹੈ, ਬਲਕਿ ਵਾਇਰਸ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਗਰਮ ਪਾਣੀ ਦਾ ਸੇਵਨ: ਆਪਣੇ ਆਪ ਨੂੰ ਹਾਈਡ੍ਰੇਟੇਡ ਰੱਖਣ ਲਈ ਦਿਨ ਭਰ ਵਿੱਚ ਕਾਫੀ ਗਰਮ ਪਾਣੀ ਪੀਣਾ ਚਾਹੀਦਾ ਹੈ। ਗਰਮ ਪਾਣੀ ਪੀਣ ਨਾਲ ਸਾਡੇ ਸਰੀਰ ਦੀ ਥਕਾਣ ਵੀ ਦੂਰ ਹੋ ਜਾਂਦੀ ਹੈ।
ਘਰ ਦੇ ਮਸਾਲੇ: ਆਪਣੇ ਇਮਿਊਨ ਸਿਸਟਮ ਵਧੀਆ ਰੱਖਣ ਲਈ ਖਾਣੇ ਵਿੱਚ ਸਾਨੂੰ ਹਲਦੀ, ਜੀਰਾ, ਧਨੀਆ ਤੇ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਲਦੀ ਨੂੰ ਪਾਣੀ ਵਿੱਚ ਮਿਲਾ ਕੇ ਪੀਓ।
ਯੋਗਾ: ਹਰ ਦਿਨ ਘਰ ਉੱਤੇ ਯੋਗਾ ਤੇ ਮੈਡੀਟੇਸ਼ਨ ਕਰਨ ਨਾਲ ਸਾਡਾ ਸਰੀਰ ਐਕਟਿਵ ਰਹਿੰਦਾ ਹੈ ਤੇ ਫੇਫੜੇ ਮਜ਼ਬੂਤ ਹੁੰਦੇ ਹਨ।
ਜੰਕ ਫੂਡ ਤੋਂ ਬਚੋ: ਫਿਲਹਾਲ ਕੁੱਝ ਦਿਨਾਂ ਤੱਕ ਜੰਕ ਫੂਡ ਬਿਲਕੁਲ ਨਾ ਖਾਓ ਤੇ ਨਾ ਬੱਚਿਆਂ ਨੂੰ ਖਾਣ ਦਿਓ। ਇਸ ਨਾਲ ਸਾਡਾ ਸਰੀਰ ਕਮਜ਼ੋਰ ਪੈਂਦਾ ਹੈ ਜਿਸ ਨਾਲ ਅਸੀਂ ਬੀਮਾਰ ਹੋ ਸਕਦੇ ਹਨ। ਇਸ ਲਈ ਹਮੇਸ਼ਾ ਅਜਿਹਾ ਭੋਜਣ ਕਰਨਾ ਚਾਹੀਦਾ ਹੈ ਜੋ ਹਲਕਾ ਹੋਵੇ ਤੇ ਆਸਾਨੀ ਨਾਲ ਹਜ਼ਮ ਹੋ ਸਕੇ।
ਕਾੜਾ ਪਿਓ: ਜੇਕਰ ਕਿਸੇ ਨੂੰ ਸਰਦੀ ਜਾਂ ਜ਼ੁਖਾਮ ਹੈ ਤਾਂ ਉਹ ਘਰੇ ਕਾੜਾ ਬਣਾ ਕੇ ਪੀ ਸਕਦਾ ਹੈ। ਕਾੜੇ ਵਿੱਚ ਤੁਲਸੀ, ਦਾਲਚੀਨੀ, ਕਾਲੀ ਮਿਰਚ, ਅਦਰਕ ਆਦਿ ਪਾ ਕੇ ਬਣਾਓ। ਇਹ ਸਾਡੇ ਸਰੀਰ ਵਿੱਚ ਵਾਇਰਸ ਨੂੰ ਮਾਰਨ 'ਚ ਮਦਦ ਕਰਦਾ ਹੈ ਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904