Microplastics in Table Salts: ਜੇ ਅਸੀਂ ਦਿਨ ਭਰ ਕੋਈ ਮਿੱਠੀ ਚੀਜ਼ ਨਹੀਂ ਖਾਧੀ ਤਾਂ ਇਹ ਇੱਕ ਵਾਰ ਚਲ ਜਾਂਦਾ ਹੈ ਪਰ ਜੇ ਖਾਣੇ ਵਿੱਚ ਲੂਣ ਨਾ ਹੋਵੇ ਤਾਂ ਇਸਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ। ਲੂਣ ਦੀ ਮਹੱਤਤਾ ਸਿਰਫ ਭੋਜਨ ਤੱਕ ਹੀ ਸੀਮਿਤ ਨਹੀਂ ਹੈ, ਇਹ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹੈ। ਅੱਜ ਦੇ ਸਮੇਂ ਵਿੱਚ ਲਗਪਗ ਹਰ ਖਾਣ ਪੀਣ ਵਾਲੀ ਵਸਤੂ ਵਿੱਚ ਮਿਲਾਵਟ ਹੋ ਰਹੀ ਹੈ।
ਲੂਣ ਵੀ ਇਸ ਮਿਲਾਵਟ ਤੋਂ ਬਚ ਨਹੀਂ ਸਕਿਆ। ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (National Centre for Polar and Ocean Research), ਤਾਮਿਲਨਾਡੂ ਦੁਆਰਾ ਕੀਤੇ ਗਏ ਅਧਿਐਨ ਦੇ ਅਨੁਸਾਰ ਖਾਣ ਵਾਲੇ ਲੂਣ ਵਿੱਚ 100 ਤੋਂ 200 ਕਿਸਮਾਂ ਦੇ ਮਾਈਕ੍ਰੋਪਲਾਸਟਿਕਸ (Microplastics) ਪਾਏ ਗਏ ਹਨ।
ਇਨ੍ਹਾਂ ਦੋਵਾਂ ਰਾਜਾਂ ਤੋਂ ਨਮੂਨੇ ਲਏ ਗਏ
ਦੱਸ ਦਈਏ ਕਿ ਮਾਈਕ੍ਰੋਪਲਾਸਟਿਕ ਅਸਲ ਵਿੱਚ ਬਹੁਤ ਛੋਟੇ ਕਣ ਜਾਂ ਪਲਾਸਟਿਕ ਦੇ ਟੁਕੜੇ ਹਨ। ਇਨ੍ਹਾਂ ਮਾਈਕ੍ਰੋਪਲਾਸਟਿਕਸ ਦਾ ਆਕਾਰ ਪੰਜ ਮਿਲੀਮੀਟਰ ਤੋਂ ਘੱਟ ਹੈ। ਉਹ ਵਾਤਾਵਰਣ ਵਿੱਚ ਪ੍ਰਦੂਸ਼ਣ ਕਾਰਨ ਹਵਾ ਵਿੱਚ ਮੌਜੂਦ ਹਨ। ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ ਤਾਮਿਲਨਾਡੂ ਨੇ ਖੋਜ ਲਈ ਗੁਜਰਾਤ ਤੇ ਤਾਮਿਲਨਾਡੂ ਤੋਂ ਨਮਕ ਦੇ ਨਮੂਨੇ ਲਏ ਸਨ।
ਖੋਜ ਅਨੁਸਾਰ, ਗੁਜਰਾਤ ਤੋਂ ਲਏ ਗਏ 200 ਗ੍ਰਾਮ ਨਮਕ ਦੇ ਨਮੂਨੇ ਵਿੱਚ ਮਾਈਕ੍ਰੋਪਲਾਸਟਿਕ ਦੇ ਲਗਪਗ 46-115 ਕਣ ਮਿਲੇ ਹਨ। ਇਸ ਦੇ ਨਾਲ ਹੀ, ਤਾਮਿਲਨਾਡੂ ਤੋਂ ਲਏ ਗਏ 200 ਗ੍ਰਾਮ ਨਮਕ ਦੇ ਨਮੂਨੇ ਵਿੱਚ ਮਾਈਕ੍ਰੋਪਲਾਸਟਿਕ ਦੇ ਲਗਪਗ 23-110 ਕਣ ਮਿਲੇ ਹਨ।
ਇਨ੍ਹਾਂ ਨਮੂਨਿਆਂ ਵਿੱਚ ਬਹੁਤ ਜ਼ਿਆਦਾ ਖਤਰਨਾਕ ਰਸਾਇਣ ਜਿਵੇਂ polyethylene, polyester ਤੇ polyvinyl chloride ਵੀ ਪਾਏ ਗਏ ਹਨ, ਜੋ ਸਰੀਰ ਲਈ ਬਹੁਤ ਹਾਨੀਕਾਰਕ ਹਨ। ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ ਦੀ ਸਹਾਇਕ ਪ੍ਰੋਫੈਸਰ ਵਿਦਿਆ ਸਾਕਰ ਨੇ ਦੱਸਿਆ ਹੈ ਕਿ ਖੋਜ ਦੌਰਾਨ ਮਿਲੇ ਕਣ ਸਰੀਰ ਲਈ ਬਹੁਤ ਹਾਨੀਕਾਰਕ ਹਨ ਤੇ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।