Sugar alternatives: ਖੰਡ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਬਾਵਜੂਦ ਸਾਡੀ ਡਾਈਟ ਵਿੱਚ ਮਿੱਠੇ ਦਾ ਸਭ ਤੋਂ ਵੱਡਾ ਸ੍ਰੋਤ ਖੰਡ ਹੀ ਬਣ ਗਈ ਹੈ। ਬਹੁਤੇ ਲੋਕ ਖੰਡ ਦੇ ਨੁਕਸਾਨ ਬਾਰੇ ਜਾਣਦੇ ਹੋਏ ਵੀ ਇਸ ਨੂੰ ਨਹੀਂ ਛੱਡਦੇ ਕਿਉਂਕਿ ਉਨ੍ਹਾਂ ਨੂੰ ਇਸ ਦੇ ਬਦਲ ਦਾ ਹੀ ਪਤਾ ਨਹੀਂ ਹੁੰਦਾ। ਬੇਸ਼ੱਕ ਖੰਡ ਦਾ ਮੁੱਖ ਬਦਲ ਗੁੜ੍ਹ ਨੂੰ ਮੰਨਿਆ ਜਾਂਦਾ ਪੈ ਪਰ ਇਸ ਤੋਂ ਇਲਾਵਾ ਮਿੱਠੇ ਲਈ ਹੋਰ ਚੀਜ਼ਾਂ ਵੀ ਡਾਈਟ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। 


ਦਰਅਸਲ, ਜੇਕਰ ਤੁਸੀਂ ਭਾਰ ਘਟਾਉਣ ਤੇ ਆਪਣੀ ਸਿਹਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰਿਫਾਇੰਡ ਸ਼ੂਗਰ ਨੂੰ ਛੱਡਣਾ ਤੁਹਾਡੇ ਲਈ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ। ਕਈ ਲੋਕ ਮਿੱਠੇ ਤੋਂ ਬਿਨਾਂ ਆਪਣਾ ਭੋਜਨ ਸੰਪੂਰਨ ਨਹੀਂ ਸਮਝਦੇ। ਉਨ੍ਹਾਂ ਨੂੰ ਮਿੱਠਾ ਖਾਣ ਤੋਂ ਬਿਨਾਂ ਤਸੱਲੀ ਨਹੀਂ ਹੁੰਦੀ।


ਉਨ੍ਹਾਂ ਲਈ ਮਿੱਠੇ ਸੁਆਦ ਨੂੰ ਛੱਡਣਾ ਅਸੰਭਵ ਜਾਪਦਾ ਹੈ। ਅਸਲ ਵਿੱਚ ਕੋਕਾ ਕੋਲਾ ਤੋਂ ਲੈ ਕੇ ਪੈਕ ਕੀਤੇ ਫਲਾਂ ਦੇ ਜੂਸ ਤੱਕ ਹਰ ਚੀਜ਼ ਵਿੱਚ ਆਰਟੀਫੀਸ਼ੀਅਲ ਸ਼ੂਗਰ ਹੁੰਦੀ ਹੈ। ਇਸ ਲਈ ਕਿਉਂ ਨਾ ਅਜਿਹਾ ਤਰੀਕਾ ਅਪਣਾਇਆ ਜਾਵੇ ਜਿਸ ਨਾਲ ਮਿੱਠਾ ਭੋਜਨ ਦੀ ਵੀ ਪੂਰਨ ਸੰਤੁਸ਼ਟੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਸ਼ੂਗਰ ਦੀ ਲੋੜ ਵੀ ਨਾ ਪਵੇ। ਆਓ ਜਾਣਦੇ ਹਾਂ ਛੇ ਚੀਜ਼ਾਂ ਬਾਰੇ, ਜੋ ਮਿੱਠੇ ਦੀਆਂ ਲੋੜਾਂ ਵੀ ਪੂਰੀਆਂ ਕਰਦੀਆਂ ਹਨ ਤੇ ਨੁਕਸਾਨ ਵੀ ਨਹੀਂ ਕਰਦੀਆਂ।


1. ਸਟੀਵੀਆ: ਇਹ ਇੱਕ ਕੁਦਰਤੀ ਮਿਠਾਸ ਵਾਲਾ ਪੌਦਾ ਹੈ ਜਿਸ ਦੇ ਪੱਤਿਆਂ ਤੋਂ ਮਿਠਾਸ ਪ੍ਰਾਪਤ ਕੀਤੀ ਜਾਂਦੀ ਹੈ, ਪਰ ਇਹ ਤੁਹਾਡੇ ਖੂਨ ਵਿੱਚ ਸ਼ੂਗਰ ਦੀ ਤਰ੍ਹਾਂ ਗਲੂਕੋਜ਼ ਨੂੰ ਵਧਾਉਣ ਵਿੱਚ ਮਦਦ ਨਹੀਂ ਕਰਦੀ। ਇਸ ਲਈ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।


ਇਹ ਵੀ ਪੜ੍ਹੋ: Health: ਸਰੀਰ 'ਚ ਇਨ੍ਹਾਂ ਥਾਵਾਂ 'ਤੇ ਸੋਜ ਹੋਣਾ ਹੋ ਸਕਦਾ ਖਤਰਨਾਕ, ਹੋ ਸਕਦੇ ਗੰਭੀਰ ਬਿਮਾਰੀ ਦੇ ਲੱਛਣ


2. ਸ਼ਹਿਦ: ਸ਼ਹਿਦ ਇੱਕ ਕੁਦਰਤੀ ਮਿਠਾਸ ਦਾ ਸਰੋਤ ਹੈ ਤੇ ਤੁਹਾਡੀ ਖੁਰਾਕ ਵਿੱਚ ਚੀਨੀ ਦਾ ਬਦਲ ਬਣ ਸਕਦਾ ਹੈ।


3. ਨਾਰੀਅਲ ਸ਼ੂਗਰ: ਪੱਕੇ ਹੋਏ ਨਾਰੀਅਲ ਦੇ ਰਸ ਤੋਂ ਬਣੀ ਸ਼ੂਗਰ ਵੀ ਖੰਡ ਦਾ ਚੰਗਾ ਬਦਲ ਹੈ। ਇਹ ਤੁਹਾਡੀ ਖੁਰਾਕ ਵਿੱਚ ਮਿਠਾਸ ਦਾ ਇੱਕ ਸਿਹਤਮੰਦ ਸਰੋਤ ਹੋ ਸਕਦੀ ਹੈ।


4. ਸੇਬ ਦਾ ਸ਼ਰਬਤ: ਇਹ ਸੇਬ ਦੇ ਫਲਾਂ ਦੇ ਜੂਸ ਤੋਂ ਬਣਾਇਆ ਜਾਂਦਾ ਹੈ ਤੇ ਤੁਹਾਡੀ ਖੁਰਾਕ ਵਿੱਚ ਇੱਕ ਵਿਕਲਪਕ ਮਿੱਠੇ ਵਜੋਂ ਵਰਤਿਆ ਜਾ ਸਕਦਾ ਹੈ।


5. ਕੇਲੇ ਦੀ ਪਿਊਰੀ: ਕੇਲੇ ਦੀ ਪਿਊਰੀ ਨੂੰ ਮਿੱਠੇ ਵਜੋਂ ਵੀ ਵਰਤਿਆ ਜਾ ਸਕਦਾ ਹੈ ਤੇ ਤੁਹਾਡੀ ਖੁਰਾਕ ਨੂੰ ਕੁਦਰਤੀ ਮਿਠਾਸ ਪ੍ਰਦਾਨ ਕਰ ਸਕਦਾ ਹੈ।


6. ਖੁਰਮਾਨੀ: ਖੁਰਮਾਨੀ ਵਿੱਚ ਕੁਦਰਤੀ ਸ਼ੱਕਰ ਵੀ ਹੁੰਦੀ ਹੈ। ਪਾਣੀ ਵਿੱਚ ਭਿੱਜੀਆਂ ਖੁਰਮਾਨੀਆਂ ਨੂੰ ਪਕਵਾਨਾਂ ਵਿੱਚ ਪਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਫਾਈਬਰ ਨਾਲ ਭਰਪੂਰ ਖੁਰਮਾਨੀ ਦੀ ਪਿਊਰੀ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ।


Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Gur and Ghee Benefits: ਅੱਜ ਦੀ ਪੀੜ੍ਹੀ ਨਹੀਂ ਜਾਣਦੀ ਘਿਓ ਤੇ ਗੁੜ ਦਾ ਕਮਾਲ, ਅਜਮਾ ਕੇ ਵੇਖੋ ਇਹ ਫਾਰਮੂਲਾ