Sun Charged Water: ਸੂਰਜ ਦੀ ਰੌਸ਼ਨੀ ਨਾਲ ਕਈ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹੀ ਇੱਕ ਵੱਡਾ ਕਾਰਨ ਹੈ ਕਿ ਧੁੱਪ ਸੇਕਣਾ ਸਾਡੇ ਲਈ ਇੰਨਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪੀਣ ਵਾਲੇ ਪਾਣੀ ਨੂੰ ਲੈ ਕੇ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ 'ਚੋਂ ਇੱਕ ਹੈ ਸਨ ਚਾਰਜਡ ਵਾਟਰ (Sun Charged Water)।

ਸਨ ਚਾਰਜਡ ਵਾਟਰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਸਨ ਚਾਰਜਡ ਵਾਟਰ ਪੀਣ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ ਤੇ ਨਾਲ ਹੀ ਸਰਦੀ-ਜ਼ੁਕਾਮ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ ਤੇ ਅਸੀਂ ਲੰਬੇ ਸਮੇਂ ਤੱਕ ਜਿਊਂਦੇ ਰਹਿੰਦੇ ਹਾਂ। ਅਜਿਹੇ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਨ ਚਾਰਜਡ ਪਾਣੀ ਕੀ ਹੁੰਦਾ ਹੈ ਤੇ ਇਹ ਤੁਹਾਡੀ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ? ਆਓ ਜਾਣਦੇ ਹਾਂ -

ਕਿਸ ਨੂੰ ਕਹਿੰਦੇ ਸਨ ਚਾਰਜਡ ਵਾਟਰ?
ਸਨ ਚਾਰਜਡ ਵਾਟਰ ਪੀਣ ਨਾਲ ਦਿਲ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸੇ ਤਰ੍ਹਾਂ ਚਰਕ 'ਚ ਸਨ ਚਾਰਜਡ ਵਾਟਰ ਨੂੰ ਹੰਸੋਦਕ ਕਿਹਾ ਜਾਂਦਾ ਹੈ। ਇਹ ਪਾਣੀ ਅੰਮ੍ਰਿਤ ਵਰਗਾ ਫਲ ਦਿੰਦਾ ਹੈ। ਜਿਸ ਪਾਣੀ ਨਾਲ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ, ਉਹ ਸਾਨੂੰ ਮੌਤ ਤੋਂ ਸੁਰੱਖਿਅਤ ਰੱਖਦਾ ਹਨ। ਵੈਦਿਕ ਰਿਸ਼ੀਆਂ ਨੇ ਜੀਵਨ ਰੱਖਿਆ ਲਈ ਪਾਣੀ ਤੇ ਸੂਰਜ ਦੀਆਂ ਕਿਰਨਾਂ ਦੀ ਵਰਤੋਂ ਦੋ ਤਰੀਕਿਆਂ ਨਾਲ ਕੀਤੀ ਸੀ।

ਪਹਿਲਾ ਪ੍ਰਯੋਗ ਨਕਲੀ ਝਰਨਾ ਬਣਾ ਕੇ ਜਲਧਾਰਾ ਨੂੰ ਪਾਰ ਕਰਕੇ ਆਈਆਂ ਸੂਰਜ ਦੀਆਂ ਕਿਰਨਾਂ ਦੀ ਸਰੀਰ 'ਤੇ ਵਰਤੋਂ ਕੀਤੀ। ਇਸੇ ਦਾ ਛੋਟਾ ਤੇ ਆਸਾਨ ਰੂਪ ਸਵੇਰੇ ਸੂਰਜ ਨੂੰ ਅਰਧ ਦੇਣਾ ਹੈ। ਇਸ 'ਚ ਸੂਰਜ ਦੀਆਂ ਕੁਝ ਕਿਰਨਾਂ ਪਾਣੀ ਨੂੰ ਪਾਰ ਕਰਕੇ ਸਰੀਰ 'ਤੇ ਪੈਂਦੀਆਂ ਹਨ। ਇੱਕ ਹੋਰ ਪ੍ਰਯੋਗ ਪਾਣੀ ਨੂੰ ਸੂਰਜ ਦੀਆਂ ਕਿਰਨਾਂ ਨਾਲ ਮਹਿਸੂਸ ਕਰਕੇ ਕੀਤਾ ਜਾਂਦਾ ਰਿਹਾ ਹੈ। ਇਸ ਲਈ ਪਾਣੀ ਨਾਲ ਭਰੇ ਭਾਂਡਿਆਂ ਨੂੰ ਸੂਰਜ ਦੀਆਂ ਕਿਰਨਾਂ 'ਚ ਸੱਤ ਤੋਂ ਅੱਠ ਘੰਟੇ ਰੱਖਿਆ ਜਾਂਦਾ ਹੈ।

ਸਨ ਚਾਰਜ਼ ਵਾਟਰ ਦੇ ਫ਼ਾਇਦੇ
ਆਯੁਰਵੇਦ ਅਨੁਸਾਰ ਜਦੋਂ ਸੂਰਜ ਦੀ ਰੌਸ਼ਨੀ ਤੁਹਾਡੇ ਪਾਣੀ 'ਤੇ ਪੈਂਦੀ ਹੈ ਤਾਂ ਇਹ ਪਾਣੀ ਦੀ ਅਣੂ ਬਣਤਰ ਨੂੰ ਵਧਾਉਂਦੀ ਹੈ ਤੇ ਇਸ ਨੂੰ ਮਰੇ ਹੋਏ ਪਾਣੀ ਤੋਂ ਜੀਵਿਤ ਪਾਣੀ 'ਚ ਬਦਲ ਦਿੰਦੀ ਹੈ।

ਆਯੁਰਵੇਦ ਅਨੁਸਾਰ ਸਨ ਚਾਰਜਡ ਵਾਟਰ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਹ ਤੁਹਾਡੀਆਂ ਸਾਰੀਆਂ ਪਾਚਨ ਸਬੰਧੀ ਸਮੱਸਿਆਵਾਂ ਜਿਵੇਂ ਕਿ ਅਲਸਰ, ਐਸੀਡਿਟੀ ਦਾ ਇਲਾਜ ਕਰਦਾ ਹੈ ਤੇ ਤੁਹਾਡੇ ਢਿੱਡ ਨੂੰ ਸਿਹਤਮੰਦ ਰੱਖਦਾ ਹੈ।

ਸਰੀਰ 'ਚ ਡੈਮੇਜ਼ ਸੈਲੂਲਰ ਲੈਵਲ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਸਨ ਚਾਰਜ਼ਡ ਪਾਣੀ ਪੀਣ ਨਾਲ ਤੁਹਾਡੇ ਸਰੀਰ 'ਚ ਸੈਲੂਲਰ ਲੈਵਲ ਨੂੰ ਹੋਣ ਵਾਲੇ ਨੁਕਸਾਨ ਨਾਲ ਨਜਿੱਠਣ 'ਚ ਮਦਦ ਮਿਲਦੀ ਹੈ।

ਜੇਕਰ ਤੁਸੀਂ ਅਜਿਹੀ ਔਰਤ ਹੋ, ਜਿਸ ਨੂੰ ਦਿਨ ਭਰ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ, ਤਾਂ ਤੁਹਾਨੂੰ ਸਨ ਚਾਰਜ ਪਾਣੀ ਪੀਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ ਤੇ ਐਕਟਿਵ ਦਿਨ ਬਿਤਾਉਣ 'ਚ ਤੁਹਾਡੀ ਮਦਦ ਕਰਦਾ ਹੈ।

ਜੇਕਰ ਤੁਸੀਂ ਆਪਣੀਆਂ ਅੱਖਾਂ ਅਤੇ ਚਮੜੀ ਦੀ ਸਮੱਸਿਆ ਤੋਂ ਪੀੜ੍ਹਤ ਹੋ ਤਾਂ ਤੁਹਾਨੂੰ ਇਸ ਸਨ ਚਾਰਜਡ ਪਾਣੀ ਨਾਲ ਧੋਣਾ ਚਾਹੀਦਾ ਹੈ। ਕਿਉਂਕਿ ਇਸ ਪਾਣੀ 'ਚ ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਲਈ ਇਹ ਕਿਸੇ ਵੀ ਆਮ ਸਮੱਸਿਆ ਨੂੰ ਦੂਰ ਰੱਖਦਾ ਹੈ।

ਧੁੱਪ 'ਚ ਰੱਖੇ ਪਾਣੀ 'ਚ ਐਂਟੀ-ਵਾਇਰਲ, ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਿਹਤ ਸਮੱਸਿਆਵਾਂ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ।

ਸਨ-ਚਾਰਜਡ ਵਾਟਰ ਕਿਵੇਂ ਬਣਾਈਏ?
ਆਪਣੀ ਬੋਤਲ ਨੂੰ ਪਾਣੀ ਨਾਲ ਭਰੋ ਅਤੇ ਇਸ ਨੂੰ 8 ਘੰਟੇ ਲਈ ਸਿੱਧੀ ਧੁੱਪ 'ਚ ਰੱਖੋ। ਤੁਸੀਂ ਇਸ ਨੂੰ ਰੋਜ਼ਾਨਾ ਕਰ ਸਕਦੇ ਹੋ ਜਾਂ ਵੱਧ ਤੋਂ ਵੱਧ ਨਤੀਜਿਆਂ ਲਈ 3 ਦਿਨਾਂ ਲਈ 8 ਘੰਟੇ ਸੂਰਜ ਦੀ ਰੌਸ਼ਨੀ 'ਚ ਰੱਖ ਸਕਦੇ ਹੋ। ਇਸ ਪਾਣੀ ਨੂੰ ਫਰਿੱਜ 'ਚ ਨਾ ਰੱਖੋ ਤੇ ਇਸ ਪਾਣੀ ਨੂੰ ਦਿਨ ਭਰ ਪੀਓ, ਤੁਹਾਡੇ ਪਾਣੀ ਦੀ ਖਪਤ ਦੇ ਹਿਸਾਬ ਨਾਲ ਤੁਸੀਂ 1 ਜਾਂ ਇੱਕ ਤੋਂ ਵੱਧ ਬੋਤਲਾਂ ਨੂੰ ਧੁੱਪ 'ਚ ਰੱਖ ਸਕਦੇ ਹੋ।