Swollen Legs Reason's: ਜੇਕਰ ਤੁਹਾਡੀ ਲੱਤ ਵਿੱਚ ਗੋਡੇ ਤੋਂ ਹੇਠਾਂ ਲਗਾਤਾਰ ਸੋਜ ਰਹਿੰਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਹਨ। ਕਈ ਵਾਰ ਜ਼ਿਆਦਾ ਕੰਮ ਕਰਨ ਕਾਰਨ ਲੱਤਾਂ ਵਿੱਚ ਸੋਜ ਹੋ ਜਾਂਦੀ ਹੈ ਅਤੇ ਫਿਰ ਆਰਾਮ ਕਰਨ ਤੋਂ ਬਾਅਦ ਇਹ ਘੱਟ ਹੋ ਜਾਂਦੀ ਹੈ। ਠੰਡੇ ਮੌਸਮ ਵਿੱਚ ਕਈ ਵਾਰ ਪੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਹਨ। ਹਾਲਾਂਕਿ ਇਹ ਵੀ ਅਸਥਾਈ ਹਨ। ਪਰ ਇੱਕ ਖ਼ਤਰਨਾਕ ਸਥਿਤੀ ਉਦੋਂ ਹੁੰਦੀ ਹੈ ਜਦੋਂ ਪੈਰ ਬਿਨਾਂ ਕਿਸੇ ਕਾਰਨ ਤੋਂ ਸੁੱਜ ਜਾਂਦੇ ਹਨ।


ਜੇਕਰ ਤੁਹਾਨੂੰ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ 'ਤੇ ਲੱਤਾਂ 'ਚ ਸੋਜ ਜਾਂ ਛਾਤੀ 'ਚ ਦਰਦ ਜਾਂ ਛਾਤੀ 'ਚ ਦਬਾਅ ਪੈਂਦਾ ਹੈ ਤਾਂ ਬਿਨਾਂ ਦੇਰ ਕੀਤਿਆਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਿਉਂਕਿ ਤੁਹਾਡੀ ਮਾਮੂਲੀ ਜਿਹੀ ਲਾਪਰਵਾਹੀ ਖਤਰਨਾਕ ਸਥਿਤੀ ਵੱਲ ਲੈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਸਮੱਸਿਆਵਾਂ, ਕਾਰਨ ਅਤੇ ਉਪਾਅ।


ਆਰਥਰਾਈਟਸ (ਗਠੀਆ)


ਰਾਇਮੇਟਾਇਡ ਆਰਥਰਾਈਟਸ ਵਿੱਚ, ਸਰੀਰ ਦੇ ਜੋੜਾਂ ਵਿੱਚ ਦਰਦ, ਸੋਜ ਅਤੇ ਅਕੜਾਅ ਹੁੰਦਾ ਹੈ। ਇਸ ਸਥਿਤੀ ਵਿੱਚ, ਗੋਡਿਆਂ ਤੋਂ ਲੈ ਕੇ ਤਲੀਆਂ ਅਤੇ ਗਿੱਟਿਆਂ ਤੱਕ ਸੋਜ ਹੁੰਦੀ ਹੈ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।


ਇਸ ਤਰ੍ਹਾਂ ਕਰੋ ਬਚਾਅ


ਜੇਕਰ ਤੁਸੀਂ ਸੋਜ ਅਤੇ ਗਠੀਏ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਲਈ ਭਾਰ ਦੇ ਨਾਲ-ਨਾਲ ਹਾਈ ਪ੍ਰੋਟੀਨ ਵਾਲੀ ਖੁਰਾਕ ਤੋਂ ਪਰਹੇਜ਼ ਕਰੋ ਅਤੇ ਰੋਜ਼ਾਨਾ ਕਸਰਤ ਕਰੋ।


ਜਿਨ੍ਹਾਂ ਲੋਕਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਉਨ੍ਹਾਂ ਦੇ ਸਰੀਰ ਵਿੱਚ ਫਲੂਡ ਜਮ੍ਹਾਂ ਹੋ ਜਾਂਦਾ ਹੈ। ਕਿਡਨੀ ਦੀ ਬਿਮਾਰੀਆਂ ਵਿੱਚ ਬਹੁਤੇ ਲੱਛਣ ਨਜ਼ਰ ਨਹੀਂ ਆਉਂਦੇ। ਖਾਸ ਤੌਰ 'ਤੇ ਜਦੋਂ ਤੱਕ ਕਿਡਨੀ ਦੀ ਹਾਲਤ ਵਿਗੜ ਨਹੀਂ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਡਨੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਾਹ ਚੜ੍ਹਨਾ, ਬਹੁਤ ਘੱਟ ਪਿਸ਼ਾਬ ਆਉਣਾ, ਜਲਦੀ ਥੱਕ ਜਾਣਾ ਅਤੇ ਕੋਮਾ ਵਿੱਚ ਚਲੇ ਜਾਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਇਦਾਂ ਕਰੋ ਬਚਾਅ


ਜੇਕਰ ਤੁਸੀਂ ਗੁਰਦੇ ਦੇ ਰੋਗਾਂ ਦਾ ਇਲਾਜ ਕਰਨਾ ਚਾਹੁੰਦੇ ਹੋ, ਤਾਂ ਘੱਟ ਪ੍ਰੋਟੀਨ ਵਾਲੀ ਖੁਰਾਕ, ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਸਪਲੀਮੈਂਟ ਲੈਣ ਦੀ ਕੋਸ਼ਿਸ਼ ਕਰੋ। ਕਿਡਨੀ ਫੇਲ ਹੋਣ ਦੀ ਸੂਰਤ ਵਿੱਚ ਡਾਇਲਸਿਸ ਜਾਂ ਕਿਡਨੀ ਟ੍ਰਾਂਸਪਲਾਂਟ ਹੀ ਇੱਕੋ ਇੱਕ ਹੱਲ ਮੰਨਿਆ ਜਾਂਦਾ ਹੈ।


ਹਾਈ ਕੋਲੈਸਟ੍ਰੋਲ


ਅਮਰੀਕਾ ਦੀ ਕਾਰਡੀਓਵੈਸਕੁਲਰ ਲੈਬਜ਼ ਦੇ ਅਨੁਸਾਰ, ਜੇਕਰ ਕੋਲੈਸਟ੍ਰੋਲ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਤਾਂ ਕੁਝ ਸਮੇਂ ਬਾਅਦ ਇਹ ਪੈਰੀਫੇਰਲ ਆਰਟਰੀ ਡੀਜ਼ੀਜ ਦਾ ਖ਼ਤਰਾ ਵੀ ਵੱਧ ਸਕਦਾ ਹੈ। ਇਸ ਕਾਰਨ ਲੱਤਾਂ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ। ਇਹ ਇੱਕ ਸ਼ੁਰੂਆਤੀ ਸੰਕੇਤ ਹੈ।


ਇਦਾਂ ਕਰੋ ਬਚਾਅ


ਸੈਚੂਰੇਟਿਡ ਫੈਟ ਵਾਲੇ ਭੋਜਨ ਵਿੱਚ ਕੋਲੈਸਟ੍ਰੋਲ ਵੱਧ ਹੋ ਸਕਦਾ ਹੈ। ਇਸ ਲਈ ਅਜਿਹੇ ਭੋਜਨਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ, ਜਿਸ ਵਿਚ ਸੈਚੂਰੇਟਿਡ ਫੈਟ, ਟ੍ਰਾਂਸ ਫੈਟ, ਸੋਡੀਅਮ ਭਾਵ ਨਮਕ ਅਤੇ ਜ਼ਿਆਦਾ ਚੀਨੀ ਹੋਵੇ। ਸਿਰਫ ਸੀ ਫੂਡ, ਫੈਟ ਰਹਿਤ ਜਾਂ ਘੱਟ ਫੈਟ ਵਾਲੇ ਭੋਜਨ ਜਿਵੇਂ ਕਿ ਦੁੱਧ, ਪਨੀਰ ਅਤੇ ਦਹੀਂ, ਸਾਬਤ ਅਨਾਜ, ਫਲ ਅਤੇ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ।


ਇਹ ਵੀ ਪੜ੍ਹੋ: ਰੇਤ ਮਾਫੀਏ ਨਾਲ ਸਾਂਝ ਪਾ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਤੋਂ ਮਾੜੇ ਕੰਮਾਂ ਦਾ ਹਿਸਾਬ ਲਿਆ ਜਾਵੇਗਾ: ਸੀਐਮ ਭਗਵੰਤ ਮਾਨ