Tattoo Side Effects : ਅੱਜ ਕੱਲ੍ਹ ਦੇ ਸਮੇਂ 'ਚ ਲੋਕ ਆਪਣੇ-ਆਪ ਨੂੰ ਆਕਰਸ਼ਿਕ ਦਿਖਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਇਸਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਕਾਰਨਾਮੇ ਵੀ ਕਰਦੇ ਰਹਿੰਦੇ ਹਨ। ਇੰਨਾਂ 'ਚੋਂ ਹੀ ਇਕ ਹੈ ਟੈਟੂ ਬਣਵਾਉਣ ਦਾ ਸ਼ੌਕ। ਟੈਟੂ ਕਈ ਤਰੀਕਿਆਂ ਦੇ ਹੁੰਦੇ ਹਨ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਬਣਾਏ ਜਾਂਦੇ ਹਨ। ਬਹੁਤ ਸਾਰੇ ਲੋਕ ਟੈਟੂ ਬਣਵਾਉਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਟੈਟੂ ਬਣਾਉਣ ਦਾ ਕ੍ਰੇਜ਼ ਹੈ। ਜੇਕਰ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਇਸ ਤੋਂ ਪਹਿਲਾਂ ਜ਼ਰੂਰ ਜਾਣੋ ਇਸ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ। ਜੀ ਹਾਂ, ਸਰੀਰ 'ਤੇ ਟੈਟੂ ਬਣਵਾਉਣਾ ਤੁਹਾਨੂੰ ਆਕਰਸ਼ਕ ਤਾਂ ਬਣਾ ਸਕਦਾ ਹੈ ਪਰ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਟੈਟੂ ਦੇ ਨੁਕਸਾਨ ਬਾਰੇ ਦੱਸਾਂਗੇ।
ਟੌਕਸਿਕ ਇੰਕ (Toxic Inc)
ਆਸਟਰੇਲੀਆਈ ਸਰਕਾਰ ਦੁਆਰਾ ਸਪਾਂਸਰ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪੰਜ ਵਿੱਚੋਂ ਇੱਕ ਟੈਟੂ ਸਿਆਹੀ ਵਿੱਚ ਕਾਰਸੀਨੋਜਨਿਕ ਰਸਾਇਣ ਹੁੰਦੇ ਹਨ, ਜੋ ਸਿਹਤ ਲਈ ਬਹੁਤ ਗੰਭੀਰ ਹੋ ਸਕਦੇ ਹਨ। ਟੈਟੂ ਦੀ ਸਿਆਹੀ ਵਿੱਚ ਐਲੂਮੀਨੀਅਮ ਅਤੇ ਕੋਬਾਲਟ ਹੁੰਦਾ ਹੈ। ਇਹ ਤੁਹਾਡੀ ਚਮੜੀ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ।
ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ (Damages the muscles)
ਜੇਕਰ ਤੁਸੀਂ ਚਮੜੀ 'ਤੇ ਟੈਟੂ ਬਣਵਾਉਣ ਦੇ ਸ਼ੌਕੀਨ ਹੋ, ਤਾਂ ਇਸ ਨਾਲ ਤੁਹਾਡੀ ਚਮੜੀ ਅਤੇ ਮਾਸਪੇਸ਼ੀਆਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਦਰਅਸਲ, ਕੁਝ ਅਜਿਹੇ ਡਿਜ਼ਾਈਨ ਹਨ, ਜਿਨ੍ਹਾਂ ਵਿਚ ਸੂਈ ਤੁਹਾਡੇ ਸਰੀਰ ਦੀ ਡੂੰਘਾਈ ਤੱਕ ਵਿੰਨ੍ਹਦੀ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਪਣੇ ਸਰੀਰ ਦੀ ਉਸ ਥਾਂ 'ਤੇ ਟੈਟੂ ਨਾ ਬਣਵਾਓ ਜਿੱਥੇ ਤਿਲ ਹੋਵੇ।
ਹੈਪੇਟਾਈਟਸ ਬੀ ਦਾ ਖਤਰਾ (Hepatitis B risk)
ਜੇ ਤੁਸੀਂ ਟੈਟੂ ਬਣਵਾਉਣ ਜਾ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਟੈਟੂ ਸਪੈਸ਼ਲਿਸਟ ਤੋਂ ਹੀ ਬਣਵਾਓ। ਦਰਅਸਲ, ਮਾਹਿਰ ਸਫਾਈ ਅਤੇ ਸਾਜ਼ੋ-ਸਾਮਾਨ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਜਿੱਥੇ ਤੁਸੀਂ ਟੈਟੂ ਬਣਵਾਇਆ ਹੈ, ਉੱਥੇ ਹਰ ਰੋਜ਼ ਐਂਟੀਬਾਇਓਟਿਕ ਕਰੀਮ ਲਗਾਓ।