Tea Health Benefits: ਦਿਨ 'ਚ 2 ਕੱਪ ਚਾਹ ਪੀਣ ਦੇ ਸਿਹਤ ਲਾਭ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਹਾਲ ਹੀ ਦੇ ਇੱਕ ਤਾਜ਼ਾ ਅਧਿਐਨ 'ਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਹਰ ਰੋਜ਼ 2 ਕੱਪ ਤੋਂ ਵੱਧ ਚਾਹ ਪੀਂਦੇ ਹਨ ਉਨ੍ਹਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ ਵੱਧ ਹੁੰਦੀ ਹੈ। ਐਨਲਸ ਆਫ਼ ਇੰਟਰਨਲ ਮੈਡੀਸਨ 'ਚ ਪ੍ਰਕਾਸ਼ਿਤ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਹਰ ਰੋਜ਼ 2 ਜਾਂ 2 ਤੋਂ ਵੱਧ ਕੱਪ ਚਾਹ ਪੀਂਦੇ ਸਨ, ਉਨ੍ਹਾਂ 'ਚ ਚਾਹ ਨਾ ਪੀਣ ਵਾਲਿਆਂ ਨਾਲੋਂ ਮੌਤ ਦਾ ਖ਼ਤਰਾ 13 ਫ਼ੀਸਦੀ ਘੱਟ ਸੀ।


ਅਮਰੀਕਾ 'ਚ ਨੈਸ਼ਨਲ ਕੈਂਸਰ ਇੰਸਟੀਚਿਊਟ (NCI) ਦੇ ਮਾਕੀ ਇਨੋ-ਚੋਈ ਸਮੇਤ ਖੋਜਕਰਤਾਵਾਂ ਦੇ ਅਨੁਸਾਰ ਅਧਿਐਨ ਦਰਸਾਉਂਦੇ ਹਨ ਕਿ ਚਾਹ ਦਾ ਜ਼ਿਆਦਾ ਸੇਵਨ ਸਾਡੀ ਸਿਹਤਮੰਦ ਖੁਰਾਕ ਦਾ ਹਿੱਸਾ ਹੈ। ਇਸ ਦੌਰਾਨ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਪਹਿਲਾਂ ਗ੍ਰੀਨ ਟੀ ਪੀਣ ਨਾਲ ਸਾਡੇ ਜੀਵਨ ਪੱਧਰ 'ਚ ਵਾਧਾ ਹੋ ਸਕਦਾ ਹੈ ਪਰ ਹੁਣ ਜੇਕਰ ਅਸੀਂ ਗ੍ਰੀਨ ਟੀ ਤੋਂ ਇਲਾਵਾ ਰੋਜ਼ਾਨਾ 2 ਕੱਪ ਆਮ ਚਾਹ ਪੀਂਦੇ ਹਾਂ ਤਾਂ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਡੀ ਸਿਹਤ 'ਚ 10 ਗੁਣਾ ਸੁਧਾਰ ਹੋ ਜਾਵੇਗਾ।


ਇਸ ਤੋਂ ਇਲਾਵਾ ਕਾਲੀ ਚਾਹ ਪੀਣ ਨਾਲ ਵੀ ਮਨੁੱਖੀ ਸਿਹਤ 'ਚ ਸੁਧਾਰ ਹੁੰਦਾ ਹੈ। ਇਨ੍ਹਾਂ ਚਾਹਾਂ 'ਤੇ ਖੋਜ ਟੀਮ ਨੇ ਖ਼ਾਸ ਤੌਰ 'ਤੇ ਯੂਕੇ ਬਾਇਓਬੈਂਕ ਤੋਂ ਡਾਟਾ ਇਕੱਠਾ ਕੀਤਾ ਅਤੇ ਇਹ ਸਰਵੇਖਣ ਕੀਤਾ ਜਿਸ 'ਚ ਚਾਹ ਦੇ ਸਾਰੇ ਕਾਰਨਾਂ ਅਤੇ ਖ਼ਾਸ ਤੌਰ 'ਤੇ ਮੌਤ ਦਰ ਵਰਗੇ ਕਾਰਕਾਂ ਨੂੰ ਧਿਆਨ 'ਚ ਰੱਖਿਆ ਗਿਆ।


ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਦੁੱਧ ਅਤੇ ਚੀਨੀ ਤੋਂ ਬਣੀ ਚਾਹ ਪੀਂਦੇ ਹੋ ਤਾਂ ਤਾਪਮਾਨ 'ਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਵਿਅਕਤੀ ਦੀ ਮੈਟਾਬੌਲਿਕ ਦਰ ਵੱਧ ਜਾਂਦੀ ਹੈ। ਯੂਕੇ ਬਾਇਓਬੈਂਕ ਨੇ ਇਹ ਸਰਵੇਖਣ 2006 ਅਤੇ 2010 ਦੇ ਵਿਚਕਾਰ ਜਾਰੀ ਕੀਤਾ, ਜਿਸ 'ਚ 2006 ਅਤੇ 2010 ਦਰਮਿਆਨ 40 ਤੋਂ 69 ਸਾਲ ਦੀ ਉਮਰ ਦੇ ਲਗਭਗ ਅੱਧਾ ਮਿਲੀਅਨ ਮਰਦਾਂ 'ਤੇ ਚਾਹ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਸੀ।


ਇਸ ਸਰਵੇ 'ਚ ਹਿੱਸਾ ਲੈਣ ਵਾਲੇ 85 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਚਾਹ ਪੀਂਦੇ ਹਨ ਅਤੇ ਉਨ੍ਹਾਂ 'ਚੋਂ 89 ਫ਼ੀਸਦੀ ਕਾਲੀ ਚਾਹ ਪੀਂਦੇ ਹਨ। ਸਰਵੇਖਣ ਕਹਿੰਦਾ ਹੈ ਕਿ ਦਿਨ 'ਚ 2 ਕੱਪ ਚਾਹ ਸਾਡੀ ਉਮਰ ਵਧਾ ਸਕਦੀ ਹੈ। ਇਹ ਖ਼ਬਰ ਚਾਹ ਪ੍ਰੇਮੀਆਂ ਲਈ ਰੋਮਾਂਚਕ ਹੈ।