Fitness Tips: ਜੇਕਰ ਤੁਹਾਨੂੰ ਵਰਕਆਊਟ ਕਰਨਾ ਪਸੰਦ ਨਹੀਂ ਹੈ ਤਾਂ ਫਿੱਟ ਰਹਿਣ ਲਈ ਡਾਂਸ ਵੀ ਸਭ ਤੋਂ ਵਧੀਆ ਕਸਰਤ ਹੈ। ਡਾਂਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਤੇ ਹਰ ਉਮਰ ਦੇ ਲੋਕ ਕਰ ਸਕਦੇ ਹਨ। ਇਸ ਨਾਲ ਸਰੀਰ ਨੂੰ ਸਕਾਰਾਤਮਕ ਊਰਜਾ ਮਿਲਦੀ ਹੈ, ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ ਤੇ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ। ਇਹ ਇੱਕ ਅਜਿਹੀ ਕਸਰਤ ਹੈ ਜੋ ਸਰੀਰਕ ਤੇ ਮਾਨਸਿਕ ਤੌਰ 'ਤੇ ਫਿੱਟ ਰੱਖਣ ਵਿੱਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਡਾਂਸ ਦੇ ਕੀ ਫਾਇਦੇ ਹਨ।



-ਜੇਕਰ ਤੁਸੀਂ ਬਹੁਤ ਜਲਦੀ ਥਕਾਵਟ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਡਾਂਸ ਤੁਹਾਡੇ ਸਰੀਰ ਵਿੱਚ ਸਟੈਮਿਨਾ ਵਧਾਉਣ ਵਿੱਚ ਮਦਦਗਾਰ ਹੋਵੇਗਾ।

ਜਦੋਂ ਤੁਸੀਂ ਨਿਯਮਿਤ ਤੌਰ 'ਤੇ ਡਾਂਸ ਕਰਦੇ ਹੋ, ਤਾਂ ਇਹ ਸਰੀਰ ਨੂੰ ਲਚਕਦਾਰ ਬਣਾਉਂਦਾ ਹੈ।

ਡਾਂਸ ਕਰਨ ਨਾਲ ਖੂਨ ਦਾ ਸੰਚਾਰ ਬਹੁਤ ਵਧੀਆ ਹੁੰਦਾ ਹੈ, ਜਿਸ ਨਾਲ ਚਮੜੀ ਚੰਗੀ ਬਣ ਜਾਂਦੀ ਹੈ।

ਦਿਮਾਗ ਸਰਗਰਮ (ਐਕਟਿਵ) ਰਹਿਣ ਦੇ ਨਾਲ-ਨਾਲ ਦਿਮਾਗ ਦੀਆਂ ਨਸਾਂ ਵੀ ਖੁੱਲ੍ਹਦੀਆਂ ਹਨ।

ਹੱਡੀਆਂ ਵਿੱਚ ਕੈਲਸ਼ੀਅਮ ਦੀ ਸਹੀ ਮਾਤਰਾ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਗੈਸ, ਕਬਜ਼, ਐਸੀਡਿਟੀ ਤੇ ਬਦਹਜ਼ਮੀ ਤੋਂ ਰਾਹਤ ਮਿਲਦੀ ਹੈ।

ਡਾਂਸ ਕਰਨ ਨਾਲ ਖੂਨ ਤੇਜ਼ੀ ਨਾਲ ਸਿਰ ਵੱਲ ਜਾਂਦਾ ਹੈ, ਜਿਸ ਕਾਰਨ ਦਿਮਾਗ ਦੀਆਂ ਨਸਾਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ।

ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਡਾਂਸ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।

ਡਾਂਸ ਇੱਕ ਅਜਿਹੀ ਚੰਗੀ ਚਰਬੀ ਬਰਨਿੰਗ ਕਸਰਤ ਹੈ, ਜੋ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਂਦੀ ਹੈ ਤੇ ਸਰੀਰ ਨੂੰ ਚੰਗੀ ਸ਼ੇਪ ਵਿੱਚ ਲਿਆਉਂਦਾ ਹੈ।

ਡਾਂਸ ਸਿਰਫ਼ ਢਿੱਡ ਹੀ ਨਹੀਂ, ਸਗੋਂ ਕਮਰ, ਪਾਸਿਆਂ ਤੇ ਪੱਟਾਂ ਦੀ ਵਾਧੂ ਚਰਬੀ ਨੂੰ ਵੀ ਘਟਾ ਸਕਦਾ ਹੈ।

ਡਾਂਸ ਨਾਲ ਹੇਠਾਂ ਝੁਕਣ, ਬੈਠਣ ਜਾਂ ਖੜ੍ਹਨ ਵਿਚ ਕਿਸੇ ਕਿਸਮ ਦੀ ਸਮੱਸਿਆ ਹੋਵੇ ਤਾਂ ਦੂਰ ਹੋ ਜਾਂਦੀ ਹੈ।

ਡਾਂਸ ਕਰਨ ਨਾਲ ਸਰੀਰ 'ਚ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਜਿਨ੍ਹਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ।

ਡਾਂਸ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ ਤੇ ਸ਼ਰਮ ਤੇ ਝਿਜਕ ਦੂਰ ਹੁੰਦੀ ਹੈ।