Protein For Muscles: ਮਾਸਪੇਸ਼ੀਆਂ ਨੂੰ ਬਣਾਉਣ ਲਈ ਪ੍ਰੋਟੀਨ ਬਹੁਤ ਮਹੱਤਵਪੂਰਨ ਹੈ। ਇਹ ਮਾਸਪੇਸ਼ੀਆਂ ਦੇ ਟਿਸ਼ੂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵਿੱਚ ਮਦਦ ਕਰਦਾ ਹੈ। ਸਰੀਰ ਵਿੱਚ ਪ੍ਰੋਟੀਨ ਦੀ ਕਮੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਦ ਅਮਰੀਕਨ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ ਦੇ ਅਨੁਸਾਰ, ਇੱਕ ਆਮ ਬਾਲਗ ਵਿਅਕਤੀ ਨੂੰ  ਸਰੀਰ ਦੇ ਪ੍ਰਤੀ ਕਿਲੋਗ੍ਰਾਮ ਉਪਰ 0.8 ਗ੍ਰਾਮ ਪ੍ਰੋਟੀਨ ਦੀ ਖਪਤ ਕਰਨੀ ਚਾਹੀਦੀ ਹੈ।



ਹਾਲਾਂਕਿ, ਹਾਲ ਹੀ ਵਿੱਚ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੋ ਲੋਕ ਮਾਸਪੇਸ਼ੀਆਂ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਤੋਂ ਵੱਧ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਸਰੀਰ ਤਾਕਤਵਰ ਅਤੇ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਪ੍ਰੋਟੀਨ ਦੇ ਸਭ ਤੋਂ ਵੱਡੇ ਸਰੋਤ ਕੀ ਹਨ ਅਤੇ ਅਸੀਂ ਉਨ੍ਹਾਂ ਨੂੰ ਖੁਰਾਕ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਹਾਂ…


ਇਹ ਵੀ ਪੜ੍ਹੋ: ਕਿੰਨੀ ਦੇਰ ਤੱਕ ਗਰਮ ਕਰਨਾ ਚਾਹੀਦਾ ਹੈ ਸਰ੍ਹੋਂ ਦੇ ਤੇਲ ਨੂੰ? ਜਾਣੋ ਕਦੋਂ ਬਣ ਜਾਂਦਾ ਹੈ ਇਹ ਖ਼ਤਰਨਾਕ


ਪ੍ਰੋਟੀਨ ਦੇ 6 ਸਭ ਤੋਂ ਵੱਡੇ ਸਰੋਤ


1. ਚਿਕਨ


ਚਿਕਨ ਦੀ 3 ਔਂਸ ਸਰਵਿੰਗ ਵਿੱਚ ਹੀ 27 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹੈ। ਇਹ ਹਾਈ ਰਿਚ ਪ੍ਰੋਟੀਨ ਫੂਡ ਹੈ। ਤੁਸੀਂ ਆਪਣੇ ਡਿਨਰ ਵਿੱਚ ਸਿੰਪਲ ਬੇਕਡ ਲੈਮਨ-ਪੀਪਰ ਚਿਕਨ ਜਾਂ ਕਰੀਮੀ ਪਰਮੇਸਨ ਗਾਰਲਿਕ ਮਸ਼ਰੂਮ ਚਿਕਨ ਰੈਸਿਪੀ ਨੂੰ ਸ਼ਾਮਲ ਕਰਕੇ ਆਪਣੇ ਸਰੀਰ ਨੂੰ ਲੋੜੀਂਦਾ ਪ੍ਰੋਟੀਨ ਪ੍ਰਾਪਤ ਕਰ ਸਕਦੇ ਹੋ।


2. ਸੈਲਮਨ


ਸੈਲਮਨ ਹੈਲਦੀ ਫੈਟ ਅਤੇ ਹਾਰਟ ਲਈ ਇੱਕ ਵਧੀਆ ਭੋਜਨ ਸਰੋਤ ਹੈ। ਇਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਇੱਕ 3 ਔਂਸ ਸੈਲਮਨ ਦੀ ਸਰਵਿੰਗ 19 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦੀ ਹੈ। ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਇਸ ਮੱਛੀ ਨੂੰ ਖਾਣ ਨਾਲ ਵੀਕਲੀ  ਪ੍ਰੋਟੀਨ ਦੀ ਰੋਟੇਸ਼ਨ ਪੂਰੀ ਹੋ ਜਾਂਦੀ ਹੈ।


3. ਆਂਡਾ


ਆਂਡਾ ਵੀ ਪ੍ਰੋਟੀਨ ਨਾਲ ਭਰਪੂਰ ਭੋਜਨ ਹੈ। ਇੱਕ ਵੱਡੇ ਅੰਡੇ ਵਿੱਚ ਹੀ 6 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਤੁਸੀਂ ਤਲੇ ਹੋਏ ਜਾਂ ਉਬਾਲੇ ਅੰਡੇ ਖਾ ਸਕਦੇ ਹੋ। ਤੁਸੀਂ ਆਪਣੀ ਖੁਰਾਕ ਵਿੱਚ ਪਾਲਕ ਆਮਲੇਟ ਅਤੇ ਅੰਡੇ ਸਲਾਦ ਵਰਗੀਆਂ ਰੈਸਿਪੀ ਬਣਾ ਕੇ ਸ਼ਾਮਲ ਕਰ ਸਕਦੇ ਹੋ।


ਇਹ ਵੀ ਪੜ੍ਹੋ: ਸਾਵਧਾਨ! ਦੰਦਾਂ ਦੀਆਂ ਬਿਮਾਰੀਆਂ ਨਾਲ ਵੀ ਹੋ ਸਕਦੀ ਹੈ ਇਹ ਗੰਭੀਰ ਬਿਮਾਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀ


4. ਪੀਨਟ ਬਟਰ


ਜੇਕਰ ਤੁਸੀਂ ਮਾਸਾਹਾਰੀ ਭੋਜਨ ਨਹੀਂ ਖਾਂਦੇ ਤਾਂ ਪਲਾਂਟ ਬੇਸਿਡ ਪ੍ਰੋਟੀਨ ਨਾਲ ਭਰਪੂਰ ਭੋਜਨ ਪੀਨਟ ਬਟਰ 'ਚ ਸਭ ਤੋਂ ਵੱਧ ਪ੍ਰੋਟੀਨ ਪਾਇਆ ਜਾਂਦਾ ਹੈ। ਸਿਰਫ਼ 2 ਚਮਚ ਪੀਨਟ ਬਟਰ ਵਿੱਚ 7 ​​ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਪੀਨਟ ਬਟਰ ਨੂੰ ਕਲਾਸਿਕ ਪੀਨਟ ਬਟਰ ਅਤੇ ਜੈਲੀ ਸੈਂਡਵਿਚ ਵਿੱਚ ਵੀ ਖਾ ਸਕਦੇ ਹੋ। 


5. ਲੋ ਫੈਟ ਪਨੀਰ


ਕਰੀਮੀ ਕਾਟੇਜ ਪਨੀਰ ਪ੍ਰੋਟੀਨ ਦਾ ਇੱਕ ਕੁਦਰਤੀ ਸਰੋਤ ਹੈ। ਇਸਨੂੰ ਆਸਾਨੀ ਨਾਲ ਸੰਤੁਲਿਤ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸਦੀ ਵਰਤੋਂ ਕ੍ਰੀਮੀ ਸਪਿਨਚ ਡਿਪ ਅਤੇ ਫਲੋਰੇਨਟਾਈਨ ਲਾਸਾਗਨਾ ਰੋਲ-ਅੱਪ ਵਰਗੀ ਰੈਸਿਪੀ ਵਿੱਚ ਕੀਤੀ ਜਾ ਸਕਦੀ ਹੈ। 1/2 ਕੱਪ ਲੋ ਫੈਟ ਪਨੀਰ ਦੀ ਸਰਵਿੰਗ ਵਿੱਚ ਹੀ 12 ਗ੍ਰਾਮ ਪ੍ਰੋਟੀਨ ਮਿਲਦਾ ਹੈ।



6. ਦਾਲਾਂ


ਦਾਲ ਇੱਕ ਸ਼ਾਨਦਾਰ ਪਲਾਂਟ ਬੇਸਿਡ ਪ੍ਰੋਟੀਨ ਸੋਰਸ ਹੈ। ਇਹ ਮੈਕਰੋ ਨਾਲ ਭਰਪੂਰ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ, ਫਾਈਬਰ, ਵਿਟਾਮਿਨ ਅਤੇ ਮਿਨਰਲਸ ਵੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਸ਼ਾਕਾਹਾਰੀ ਲੋਕਾਂ ਲਈ  ਇਹ ਪ੍ਰੋਟੀਨ ਦਾ ਵਧੀਆ ਸਰੋਤ ਹੈ। 1 ਕੱਪ ਪਕਾਈ ਹੋਈ ਦਾਲ 18 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦੀ ਹੈ। 



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।