ਵਾਸ਼ਿੰਗਟਨ : ਸੋਇਆ ਪ੍ਰੋਟੀਨ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਹੈ। ਅਮਰੀਕੀ ਖੋਜਾਰਥੀਆਂ ਨੇ ਕਿਹਾ ਕਿ ਬਚਪਨ 'ਚ ਸੋਇਆ ਪ੍ਰੋਟੀਨ ਦੀ ਵਰਤੋੋਂ ਕਰਨ ਨਾਲ ਭਵਿੱਖ ਵਿਚ ਬੋਨਜ਼ ਜਾਂ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ।



ਅਰਕੰਸਾਸ ਯੂਨੀਵਰਸਿਟੀ ਦੇ ਜਿਨ ਰੈਨ ਚੇਨ ਦਾ ਦਾਅਵਾ ਹੈ ਕਿ ਬਚਪਨ ਤੋਂ ਹੀ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਉਮਰ ਵਧਣ 'ਤੇ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਟਾਲਿਆ ਜਾ ਸਕਦਾ ਹੈ। ਖਾਸ ਤੌਰ 'ਤੇ ਔਰਤਾਂ ਲਈ ਇਹ ਜ਼ਿਆਦਾ ਲਾਭਦਾਇਕ ਹੈ।

ਪ੍ਰੀਖਣ ਦੌਰਾਨ ਇਕ ਸਮੂਹ ਨੂੰ ਸੋਇਆ ਪ੍ਰੋਟੀਨ ਅਤੇ ਦੂਜੇ ਨੂੰ ਸਾਧਾਰਨ ਖਾਣਾ ਦਿੱਤਾ ਗਿਆ ਸੀ। ਇਸ ਵਿਚ ਸੋਇਆ ਪੋ੍ਰਟੀਨ ਲੈਣ ਵਾਲਿਆਂ ਦੀਆਂ ਹੱਡੀਆਂ ਨਾ ਸਿਰਫ ਮਜ਼ਬੂਤ ਮਿਲੀਆਂ ਸਗੋਂ ਉਨ੍ਹਾਂ ਨੂੰ ਨੁਕਸਾਨ ਪਹੁੰਚਣ ਜਾਂ ਖੁਰਨ ਦਾ ਖਤਰਾ ਵੀ ਕਾਫੀ ਘੱਟ ਸੀ। ਬੋਨ ਲਾਸ ਦੀ ਸਮੱਸਿਆ ਤੋਂ ਬਚਣ 'ਚ ਇਹ ਮਦਦਗਾਰ ਸਿੱਧ ਹੋ ਸਕਦਾ ਹੈ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ