Monsoon Season - ਮੌਨਸੂਨ ਮੌਸਮ ਚਾਹੇ ਜਾ ਰਿਹਾ ਹੈ ਫਿਰ ਸਭ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਮੌਸਮ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਬੱਚਿਆਂ ਨੂੰ ਇਸ ਮੌਸਮ ਵਿੱਚ ਬਾਹਰ ਜਾਣ ਤੋਂ ਅਸੀਂ ਜਿਆਦਾ ਰੋਕ ਵੀ ਨਹੀਂ ਸਕਦੇ। ਮੌਸਮ 'ਚ ਇਨਫੈਕਸ਼ਨ ਤੇ ਬਿਮਾਰੀਆਂ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ। ਖ਼ਾਸ ਕਰਕੇ ਬੱਚੇ ਇਸ ਮੌਸਮ ਵਿਚ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਲਗਾਤਾਰ ਮੀਂਹ ਤੇ ਪਾਣੀ ਭਰਨ ਕਾਰਨ ਇਹ ਮੌਸਮ ਬਹੁਤ ਸਾਰੇ ਬੈਕਟੀਰੀਆ ਅਤੇ ਵਾਇਰਸਾਂ ਦੇ ਵਧਣ ਲਈ ਢੁੱਕਵਾਂ ਹੈ। ਇਸ ਮੌਸਮ 'ਚ ਆਪਣੇ ਬੱਚੇ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਅੱਜ ਹੀ ਉਸ ਦੀ ਡਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ।


 


ਸਬਜ਼ੀਆਂ - ਬਰੋਕਲੀ, ਗੋਭੀ ਤੇ ਪਾਲਕ ਵਰਗੀਆਂ ਸਬਜ਼ੀਆਂ ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਖਣਿਜਾਂ ਦੇ ਨਾਲ-ਨਾਲ ਪੋਸ਼ਕ ਤੱਤ ਅਤੇ ਵਿਟਾਮਿਨ ਏ, ਸੀ ਅਤੇ ਕੇ ਨਾਲ ਭਰਪੂਰ ਹੁੰਦੀਆਂ ਹਨ। ਇਹ ਸਬਜ਼ੀਆਂ ਐਂਟੀਆਕਸੀਡੈਂਟਸ ਵਿਚ ਵੀ ਭਰਪੂਰ ਹੁੰਦੀਆਂ ਹਨ, ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਆਸਾਨ ਬਣਾਉਂਦੀਆਂ ਹਨ ਤੇ ਬੱਚਿਆਂ ਦੀ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦੀਆਂ ਹਨ।




ਆਂਡੇ – ਆਂਡੇ ਨੂੰ 'ਸੰਪੂਰਨ ਭੋਜਨ' ਕਿਹਾ ਜਾਂਦਾ ਹੈ। ਪ੍ਰੋਟੀਨ ਅਤੇ ਵਿਟਾਮਿਨ-ਡੀ ਨਾਲ ਭਰਪੂਰ ਆਂਡੇ ਬੱਚਿਆਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਭੋਜਨ ਪਦਾਰਥਾਂ ਦੀ ਸੂਚੀ ਵਿਚ ਇਸ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਆਂਡੇ ਵਿਚ ਵਿਟਾਮਿਨ ਬੀ 2, ਸੇਲੇਨਿਅਮ, ਓਮੇਗਾ -3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਵੀ ਭਰਪੂਰ ਹੁੰਦੇ ਹਨ। ਬੱਚਿਆਂ ਨੂੰ ਆਂਡੇ ਦੇਣਾ ਚੰਗਾ ਹੈ ਕਿਉਂਕਿ ਇਹ ਰੋਗ ਪ੍ਰਤੀਰੋਧਕ ਸ਼ਕਤੀ ਦੇ ਨਾਲ-ਨਾਲ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ।




ਫਲ - ਕੇਲੇ ਵਿਚ ਮੌਜੂਦ ਵਿਟਾਮਿਨ ਬੀ ਬੱਚਿਆਂ ਲਈ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਕੇਲੇ ਬੱਚਿਆਂ ਵਿਚ ਗੰਭੀਰ ਇਮਿਊਨੋਲੋਜੀਕਲ ਕਮੀਆਂ ਦੀ ਪੂਰਤੀ ਕਰਦੇ ਹਨ, ਨਾਲ ਹੀ ਉਨ੍ਹਾਂ ਦੀਆਂ ਅੰਤੜੀਆਂ ਨੂੰ ਬੈਕਟੀਰੀਆ ਦੀ ਲਾਗ ਤੋਂ ਬਚਾਉਂਦੇ ਹਨ। ਇਹ ਅਜਿਹੀ ਸਥਿਤੀ ਹੈ, ਜੋ ਅਕਸਰ ਮੌਨਸੂਨ ਦੇ ਮਹੀਨਿਆਂ ਦੌਰਾਨ ਹੋ ਸਕਦੀ ਹੈ। ਆਪਣੇ ਬੱਚੇ ਦੀ ਖੁਰਾਕ ਵਿੱਚ ਘੱਟੋ-ਘੱਟ ਇੱਕ ਜਾਂ ਦੋ ਕੇਲਿਆਂ ਨੂੰ ਜ਼ਰੂਰ ਸ਼ਾਮਿਲ ਕਰੋ।




ਕਾਲੇ ਛੋਲੇ - ਆਇਰਨ ਨਾਲ ਭਰਪੂਰ ਕਾਲੇ ਛੋਲੇ ਬੱਚਿਆਂ ਲਈ ਲਾਹੇਵੰਦ ਹ। ਚਾਹੇ ਮੈਸ਼ ਕਰ ਕੇ ਟਿੱਕੀ ਬਣਾਈ ਜਾਵੇ ਜਾਂ ਰੋਟੀ ਨਾਲ ਖਾਧੇ ਜਾਣ। ਕਾਲੇ ਚਨੇ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਖਣਿਜਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਬੱਚਿਆਂ ਨੂੰ ਸੁੱਕੀ ਖੰਘ, ਵਾਇਰਲ ਬੁਖਾਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਬਦਲਦੇ ਮੌਸਮ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।