Air Conditioner Side Effects: ਗਰਮੀ ਵਧਦਿਆਂ ਹੀ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ 'ਚ ਏਅਰ ਕੰਡੀਸ਼ਨਰ ਯਾਨੀ ਏਸੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ AC ਸਾਨੂੰ ਝੁਲਸਦੀ ਗਰਮੀ ਤੋਂ ਬਚਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਹ ਮਈ-ਜੂਨ ਦੀ ਗਰਮੀ ਵਿੱਚ ਵੀ ਦਸੰਬਰ-ਜਨਵਰੀ ਵਾਂਗ ਠੰਢ ਮਹਿਸੂਸ ਕਰਵਾਉਂਦਾ ਹੈ ਪਰ ਕੁਝ ਲੋਕਾਂ ਨੂੰ ਸਾਰਾ ਦਿਨ AC ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਜੇਕਰ ਉਨ੍ਹਾਂ ਨੂੰ ਥੋੜ੍ਹੀ ਦੇਰ ਲਈ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਪ੍ਰੇਸ਼ਾਨ ਹੋ ਜਾਂਦੇ ਹਨ। 


ਇਹ ਸੱਚਾਈ ਹੈ ਕਿ AC ਤੁਹਾਨੂੰ ਗਰਮੀ ਤੋਂ ਰਾਹਤ ਦੇਣ ਦਾ ਕੰਮ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਰਾ ਦਿਨ AC ਵਿੱਚ ਰਹਿਣ ਨਾਲ ਤੁਹਾਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਜ਼ਿਆਦਾ ਏਅਰ ਕੰਡੀਸ਼ਨ ਵਿੱਚ ਰਹਿਣ ਨਾਲ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?


1. ਬਹੁਤ ਜ਼ਿਆਦਾ ਥਕਾਵਟ ਜਾਂ ਕਮਜ਼ੋਰੀ
ਇੱਕ ਖੋਜ ਅਨੁਸਾਰ, ਜਿਨ੍ਹਾਂ ਲੋਕਾਂ ਦੇ ਘਰ ਜਾਂ ਦਫਤਰ ਵਿੱਚ ਏਅਰ ਕੰਡੀਸ਼ਨਰ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਜੇਕਰ ਤੁਸੀਂ AC ਵਿੱਚ ਜ਼ਿਆਦਾ ਰਹਿੰਦੇ ਹੋ ਤਾਂ ਤੁਸੀਂ ਜ਼ਿਆਦਾ ਸੁਸਤ ਮਹਿਸੂਸ ਕਰ ਸਕਦੇ ਹੋ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਘੱਟ ਤੋਂ ਘੱਟ ਏਸੀ ਦੀ ਵਰਤੋਂ ਕਰੋ ਜਾਂ ਸਹੀ ਤਾਪਮਾਨ 'ਤੇ ਏਸੀ ਚਲਾਓ।



2. ਡੀਹਾਈਡ੍ਰੇਸ਼ਨ
ਇਹ ਇੱਕ ਹੋਰ ਸਮੱਸਿਆ ਹੈ, ਜੋ AC 'ਚ ਰਹਿਣ ਵਾਲੇ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਡੀਹਾਈਡ੍ਰੇਸ਼ਨ ਆਪਣੇ ਆਪ 'ਚ ਇੱਕ ਖਤਰਨਾਕ ਬੀਮਾਰੀ ਹੈ, ਜਿਸ 'ਤੇ ਧਿਆਨ ਨਾ ਦੇਣ ਕਾਰਨ ਤੁਸੀਂ ਕਈ ਸਮੱਸਿਆਵਾਂ ਨਾਲ ਘਿਰ ਸਕਦੇ ਹੋ।


3. ਖੁਸ਼ਕ ਤੇ ਖਾਰਸ਼ ਵਾਲੀ ਚਮੜੀ
ਏਸੀ ਵਿੱਚ ਜ਼ਿਆਦਾ ਸਮਾਂ ਬਿਤਾਉਣ ਨਾਲ ਚਮੜੀ 'ਤੇ ਵੀ ਮਾੜੇ ਪ੍ਰਭਾਵ ਪੈ ਸਕਦੇ ਹਨ। ਤੁਹਾਡੀ ਚਮੜੀ ਖੁਸ਼ਕ ਤੇ ਖਾਰਸ਼ ਵਾਲੀ ਹੋ ਸਕਦੀ ਹੈ। ਚਮੜੀ ਦੀ ਖੁਸ਼ਕੀ ਅਕਸਰ ਡੀਹਾਈਡਰੇਸ਼ਨ ਨਾਲ ਜੁੜੀ ਹੁੰਦੀ ਹੈ।



4. ਸਿਰਦਰਦ
ਜੋ ਲੋਕ ਆਪਣਾ ਬਹੁਤ ਸਾਰਾ ਸਮਾਂ ਏਅਰ ਕੰਡੀਸ਼ਨਿੰਗ ਵਿੱਚ ਬਿਤਾਉਂਦੇ ਹਨ, ਉਨ੍ਹਾਂ ਦਾ ਸਿਰ ਦਰਦ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਏਅਰ ਕੰਡੀਸ਼ਨਿੰਗ ਕਾਰਨ ਕਮਰੇ ਦਾ ਵਾਤਾਵਰਣ ਖੁਸ਼ਕ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਡੀਹਾਈਡ੍ਰੇਸ਼ਨ ਮਹਿਸੂਸ ਹੋਣ ਲੱਗਦੀ ਹੈ ਤੇ ਇਸ ਕਾਰਨ ਸਿਰ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।


5. ਸਾਹ ਸਬੰਧੀ ਸਮੱਸਿਆਵਾਂ
AC ਵਿੱਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਾਹ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ, ਖਾਸ ਕਰਕੇ ਨੱਕ ਤੇ ਗਲੇ ਵਿੱਚ। ਇਨ੍ਹਾਂ ਸਮੱਸਿਆਵਾਂ ਵਿੱਚ ਆਮ ਤੌਰ 'ਤੇ ਨੱਕ ਬੰਦ ਹੋਣਾ, ਗਲਾ ਸੁਕੱਣਾ ਜਾਂ ਰਾਈਨਾਈਟਿਸ ਸ਼ਾਮਲ ਹੈ। ਏਅਰ ਕੰਡੀਸ਼ਨਿੰਗ ਦੀ ਹਵਾ ਬਹੁਤ ਖੁਸ਼ਕ ਹੁੰਦੀ ਹੈ, ਇਸ ਨਾਲ ਗਲੇ ਵਿੱਚ ਖੁਸ਼ਕੀ ਤੇ ਜਲਣ ਹੋ ਸਕਦੀ ਹੈ।