ਵਾਸ਼ਿੰਗਟਨ: ਸੰਯੁਕਤ ਰਾਸ਼ਟਰ (UNO) ਵਿੱਚ ਹੋਈ ਇਤਿਹਾਸਕ ਪੋਲਿੰਗ ਤੋਂ ਬਾਅਦ ਭੰਗ ਨੂੰ ਖ਼ਤਰਨਾਕ ਡਰੱਗ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਸਿਫ਼ਾਰਸ਼ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਨਸ਼ੀਲੇ ਪਦਾਰਥਾਂ ਬਾਰੇ ਕਮਿਸ਼ਨ ਨੇ ਇਸ ਨੂੰ ਖ਼ਤਰਨਾਕ ਡਰੱਗ ਲਿਸਟ ਵਿੱਚੋਂ ਹਟਾ ਦਿੱਤਾ ਹੈ। ਭੰਗ ਦੇ ਹੱਕ ਵਿੱਚ 27 ਦੇਸ਼ਾਂ ਤੇ ਇਸ ਦੇ ਵਿਰੁੱਧ 25 ਮੈਂਬਰਾਂ ਨੇ ਵੋਟਾਂ ਪਾਈਆਂ।


 


ਭਾਰਤ ਦੇ ਨਾਰਕੋਟਿਕ ਡਰੱਗਜ਼ ਤੇ ਸਾਈਕੋਟ੍ਰੌਪਿਕ ਪਦਾਰਥ (NDPS) ਕਾਨੂੰਨ, 1985 ਅਧੀਨ ਭੰਗ ਦੇ ਉਤਪਾਦਨ, ਵਿਕਰੀ, ਖ਼ਰੀਦ ਕਰਨਾ ਸਜ਼ਾਯੋਗ ਅਪਰਾਧ ਹੈ। ਅਮਰੀਕਾ ਦੇ ਨੈਸ਼ਨਲ ਆਈ ਇੰਸਟੀਚਿਊਟ ਮੁਤਾਬਕ ਭੰਗ ਅੱਖ ਦੇ ਕਾਲੇ ਮੋਤੀਏ (ਗਲੂਕੋਮਾ) ਦੇ ਲੱਛਣ ਖ਼ਤਮ ਕਰਦੀ ਹੈ। ਇਹ ਦਿਮਾਗ਼ ਨੂੰ ਚੁਸਤ ਕਰਦੀ ਹੈ। ਸਾਲ 2015 ’ਚ ਅਮਰੀਕੀ ਸਰਕਾਰ ਨੇ ਵੀ ਮੰਨਿਆ ਸੀ ਕਿ ਭੰਗ ਵਿੱਚ ਕੈਂਸਰ ਨਾਲ ਲੜਨ ਦੀ ਸਮਰੱਥਾ ਹੈ।


 


ਅਮਰੀਕਾ ਦੀ ਸਰਕਾਰੀ ਵੈੱਬਸਾਈਟ ਅਨੁਸਾਰ cancer.org ਮੁਤਾਬਕ ਕੈਨਾਬਿਨਾਏਡਸ ਤੱਤ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਦੇ ਸਮਰੱਥ ਹੈ। ਭੰਗ ਨਾਲ ਕੀਮੋਥੈਰਾਪੀ ਦੇ ਮਾੜੇ ਪ੍ਰਭਾਵ ਜਿਵੇਂ ਨੱਕ ਵਹਿਣਾ, ਉਲਟੀਆਂ ਤੇ ਭੁੱਖ ਨਾ ਲੱਗਣ ਦੀਆਂ ਸ਼ਿਕਾਇਤਾਂ ਦੂਰ ਹੁੰਦੀਆਂ ਹਨ। ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਨੇ ਸਿੱਧ ਕੀਤਾ ਹੈ ਕਿ ਭੰਗ ਬ੍ਰੇਨ ਸਟ੍ਰੋਕ ਤੋਂ ਵੀ ਬਚਾਅ ਕਰਦੀ ਹੈ।


ਭਾਰਤ ਦੀ ਸਭ ਤੋਂ ਅਮੀਰ ਔਰਤ, ਜਾਣੋ ਪੱਤਰਕਾਰ ਤੋਂ ਸਫਰ ਸ਼ੁਰੂ ਕਰ ਕਿਵੇਂ ਪਹੁੰਚੀ ਇੱਥੇ


 


ਪਰ ਇਸ ਦੇ ਨਾਲ ਹੀ ਜੇ ਇਸ ਦਾ ਵਧੇਰੇ ਸੇਵਨ ਕਰ ਲਿਆ ਜਾਵੇ, ਤਾਂ ਦਿਮਾਗ਼ ਕਾਬੂ ਹੇਠ ਨਹੀਂ ਰਹਿੰਦਾ। ਇਸ ਦੇ ਨਸ਼ੇ ਦੀ ਲਤ ਵੀ ਲੱਗ ਸਕਦੀ ਹੈ। ਇਸ ਦੀ ਵਰਤੋਂ ਨਾਲ ਦਿਮਾਗ਼ ਬਹੁਤ ਜ਼ਿਆਦਾ ਐਕਵਿਟ ਤਾਂ ਜਾਪਣ ਲੱਗ ਜਾਂਦਾ ਹੈ ਪਰ ਸੋਚਣ-ਸਮਝਣ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ। ਕਈ ਤਰ੍ਹਾਂ ਦੀਆਂ ਭਰਮਾਊ ਚੀਜ਼ਾਂ ਅੱਖਾਂ ਸਾਹਮਣੇ ਦਿਸਣ ਲੱਗਦੀਆਂ ਹਨ। ਇਸ ਤੋਂ ਇਲਾਵਾ ਦਿਲ ਦਾ ਦੌਰਾ ਪੈਣ ਤੇ ਬਲੱਡ ਪ੍ਰੈਸ਼ਰ ਵਧਣ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904