ਯੂਨੀਲੀਵਰ ਨੇ ਇਸ ਦੀ ਪੁਸ਼ਟੀ ਕੀਤੀ ਹੈ, ਲੈਬ ਵਿੱਚ ਕੀਤੇ ਮੁਢਲੇ ਟੈਸਟਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਦਾ ਸੀਪੀਸੀ ਟੈਕਨਾਲੋਜੀ ਵਾਲਾ ਮਾਊਥਵਾਸ਼ ਫਾਰਮੂਲੇਸ਼ਨ 30 ਸਕਿੰਟ ਕੁਰਲੀ ਕਰਨ ਤੋਂ ਬਾਅਦ ਕੋਵਿਡ-19 ਲਈ ਜ਼ਿੰਮੇਵਾਰ ਸਾਰਸ-ਸੀਓਵੀ -2 ਵਾਇਰਸ ਨੂੰ 99.9 ਪ੍ਰਤੀਸ਼ਤ ਤੱਕ ਮਾਰ ਸਕਦਾ ਹੈ।- ਯੂਨੀਲੀਵਰ ਭਾਰਤ
ਕੰਪਨੀ ਨੇ ਕਿਹਾ, “ਇਸ ਤਰ੍ਹਾਂ ਇਹ ਸੰਕਰਮਣ ਦੇ ਫੈਲਣ ਨੂੰ ਘੱਟ ਕਰਦਾ ਹੈ। ਤਜ਼ਰਬੇ ਦੇ ਨਤੀਜੇ ਦਰਸਾਉਂਦੇ ਹਨ ਕਿ ਮੂੰਹ ਧੋਣਾ ਵੀ ਰੋਕਥਾਮ ਉਪਾਵਾਂ ਜਿਵੇਂ ਕਿ ਹੱਥ ਧੋਣਾ, ਆਪਸ ਵਿਚ ਸੁਰੱਖਿਅਤ ਦੂਰੀ ਬਣਾਉਣਾ ਅਤੇ ਮਾਸਕ ਪਹਿਨਣ ਜਿਹੇ ਉਪਾਅਵਾਂ ਦਾ ਇਕ ਅਟੁੱਟ ਅੰਗ ਬਣ ਸਕਦਾ ਹੈ।”
ਯੂਨੀਲਿਵਰ ਦੇ ਓਰਲ ਕੇਅਰ ਰਿਸਰਚ ਐਂਡ ਡਿਵੈਲਪਮੈਂਟ ਦੇ ਮੁਖੀ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਸਾਡਾ ਮਾਊਥਵਾਸ਼ ਕੋਰੋਨਾਵਾਇਰਸ ਦਾ ਹੱਲ ਨਹੀਂ ਹੈ ਅਤੇ ਸੰਕਰਮਣ ਨੂੰ ਰੋਕਣ ਲਈ ਕਾਰਗਰ ਸਿੱਧ ਨਹੀਂ ਹੈ, ਪਰ ਸਾਡੇ ਨਤੀਜੇ ਉਤਸ਼ਾਹਜਨਕ ਹਨ।” ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਫੈਲਣ ਦੇ ਮੱਦੇਨਜ਼ਰ, ਕੰਪਨੀ ਨੂੰ ਲੱਗਦਾ ਹੈ ਕਿ ਪ੍ਰਯੋਗਸ਼ਾਲਾ ਵਿੱਚ ਮਿਲੇ ਨਤੀਜੇ ਜਨਤਕ ਤੌਰ 'ਤੇ ਸਾਂਝੇ ਕੀਤੇ ਜਾਣੇ ਚਾਹੀਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904