Uric Acid Symptoms in Feet: ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਯੂਰਿਕ ਐਸਿਡ ਵਧਣ ਦੀ ਸਮੱਸਿਆ ਆਮ ਹੋ ਗਈ ਹੈ। ਯੂਰਿਕ ਐਸਿਡ ਖੂਨ ਵਿੱਚ ਮੌਜੂਦ ਇੱਕ ਕੈਮੀਕਲ ਹੈ, ਜੋ ਸਰੀਰ ਦੇ ਸੈੱਲਾਂ ਅਤੇ ਪਿਊਰੀਨਯੁਕਤ ਭੋਜਨ ਤੋਂ ਬਣਦਾ ਹੈ। ਜਦੋਂ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਕਿਡਨੀ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ। ਇਸ ਕਾਰਨ ਸਰੀਰ 'ਚ ਯੂਰਿਕ ਐਸਿਡ ਤੇਜ਼ੀ ਨਾਲ ਵਧਦਾ ਹੈ। ਜਿਸ ਕਾਰਨ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ।


ਯੂਰਿਕ ਐਸਿਡ ਦਾ ਵਧਣਾ ਇੱਕ ਗੰਭੀਰ ਸਮੱਸਿਆ ਮੰਨਿਆ ਜਾਂਦਾ ਹੈ, ਜਿਸ ਨਾਲ ਜੋੜਾਂ ਵਿੱਚ ਤੇਜ਼ ਦਰਦ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਯੂਰਿਕ ਐਸਿਡ ਵਧਣ 'ਤੇ ਇਸ ਦੇ ਲੱਛਣ ਪੈਰਾਂ 'ਤੇ ਵੀ ਦਿਖਾਈ ਦਿੰਦੇ ਹਨ। ਅਜਿਹੇ 'ਚ ਤੁਰੰਤ ਚੌਕਸ ਹੋ ਜਾਣਾ ਚਾਹੀਦਾ ਹੈ।



ਯੂਰਿਕ ਐਸਿਡ ਕਿੰਨਾ ਹੋ ਸਕਦਾ ਹੈ


 ਯੂਰਿਕ ਐਸਿਡ ਦਾ ਜ਼ਿਆਦਾਤਰ ਹਿੱਸਾ ਗੁਰਦਿਆਂ ਦੁਆਰਾ ਫਿਲਟਰ ਹੋ ਕੇ ਯੂਰੀਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ। ਆਮ ਤੌਰ 'ਤੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ 3.5 ਤੋਂ 7.2 mg/dL ਦੇ ਵਿਚਕਾਰ ਹੋਣੀ ਚਾਹੀਦੀ ਹੈ, ਪਰ ਜੇਕਰ ਯੂਰਿਕ ਐਸਿਡ ਇਸ ਤੋਂ ਵੱਧ ਬਣਦਾ ਹੈ ਜਾਂ ਕਿਡਨੀ ਇਸ ਨੂੰ ਫਿਲਟਰ ਨਹੀਂ ਕਰ ਪਾ ਰਹੀ ਹੈ, ਤਾਂ ਖੂਨ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ।ਯੂਰਿਕ ਐਸਿਡ ਦੀ ਇਸ ਸਮੱਸਿਆ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ। ਵਧਿਆ ਯੂਰਿਕ ਐਸਿਡ ਹੱਡੀਆਂ ਦੇ ਵਿਚਕਾਰ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਗਾਊਟ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣ ਨਾਲ ਸਰੀਰ 'ਚ ਕਈ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ।


ਇਹ ਵੀ ਪੜ੍ਹੋ: Overweight ਹੀ ਨਹੀਂ, Underweight ਹੋਣਾ ਵੀ ਹੋ ਸਕਦਾ ਹੈ ਖਤਰਨਾਕ, ਘੇਰ ਸਕਦੀਆਂ ਹਨ ਇਹ ਪੰਜ ਬੀਮਾਰੀਆਂ


ਪੈਰਾਂ 'ਤੇ ਯੂਰਿਕ ਐਸਿਡ ਵਧਣ ਦੇ ਲੱਛਣ


1. ਪੈਰਾਂ ਦੇ ਅੰਗੂਠੇ ਵਿੱਚ ਅਸਹਿ ਚੁਬਣ ਅਤੇ ਦਰਦ


2. ਪੈਰ ਦੇ ਅੰਗੂਠੇ ਵਿੱਚ ਸੋਜ ਵਧਣਾ


3. ਅੱਡੀਆਂ ਅਤੇ ਗਿੱਟਿਆਂ ਵਿੱਚ ਅਸਹਿ ਦਰਦ


4. ਪੈਰਾਂ ਦੇ ਤਲੇ 'ਚ ਤੇ ਸਵੇਰੇ- ਸਵੇਰੇ ਤੇਜ਼ ਦਰਦ ਹੋਣਾ



ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੀ ਕਰੀਏ ਅਤੇ ਕੀ ਨਾ ਕਰੀਏ


1. ਯੂਰਿਕ ਐਸਿਡ ਲੈਵਲ ਵਧਣ 'ਤੇ ਪ੍ਰੋਟੀਨ ਵਾਲੀਆਂ ਚੀਜ਼ਾਂ ਨਾ ਖਾਓ ਕਿਉਂਕਿ 100 ਗ੍ਰਾਮ ਪ੍ਰੋਟੀਨ 'ਚ ਲਗਭਗ 200 ਮਿਲੀਗ੍ਰਾਮ ਪਿਊਰੀਨ ਹੁੰਦਾ ਹੈ, ਜੋ ਯੂਰਿਕ ਐਸਿਡ ਨੂੰ ਵਧਾ ਸਕਦਾ ਹੈ। ਮੀਟ, ਮੱਛੀ ਤੋਂ ਪਰਹੇਜ਼ ਕਰੋ।


2. ਰਿਫਾਇੰਡ ਕਾਰਬੋਹਾਈਡਰੇਟ, ਕੇਕ, ਬਰੈੱਡ, ਆਈਸਕ੍ਰੀਮ, ਸੋਡਾ, ਫਾਸਟ ਫੂਡ ਅਤੇ ਬਿਸਕੁਟ ਨਾ ਖਾਓ।


3. ਜੇਕਰ ਯੂਰਿਕ ਐਸਿਡ ਵਧਣ ਉੱਤੇ ਆਪਣੀ ਰੈਗੂਲਰ ਡਾਈਟ ਵਿੱਚ ਘੱਟ ਪਿਊਰੀਨ ਵਾਲੇ ਫੂਡਸ, ਸਾਰੇ ਫਲ, ਹਰੀਆਂ ਸਬਜ਼ੀਆਂ, ਫਲ਼ੀਆਂ, ਮਸੂਰ ਦੀ ਦਾਲ, ਬੀਨਸ, ਸੋਇਆਬੀਨ, ਸੁੱਕੇ ਮੇਵੇ, ਚੈਰੀ, ਬੀਜ ਖਾਓ।


4. ਖੂਬ ਪਾਣੀ ਪੀਓ।


5. ਨਿਯਮਤ ਐਕਸਰਸਾਈਜ ਕਰੋ।


ਇਹ ਵੀ ਪੜ੍ਹੋ: ਰਾਤ ਨੂੰ ਵਾਰ-ਵਾਰ ਬੁਖਾਰ ਦੇ ਨਾਲ ਪਸੀਨਾ ਆਉਣਾ ਬਲੱਡ ਕੈਂਸਰ ਦੇ ਹੋ ਸਕਦੇ ਹਨ ਸ਼ੁਰੂਆਤੀ ਲੱਛਣ


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।