Regrets Of Life In Last Time: ਜ਼ਿੰਦਗੀ ਅਤੇ ਮੌਤ ਉੱਪਰ ਵਾਲੇ ਦੇ ਹੱਥ ਵਿੱਚ ਹੈ। ਇਨਸਾਨ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਊਣਾ ਚਾਹੁੰਦਾ ਹੈ ਅਤੇ ਰੱਬ ਤੋਂ ਮੰਗਦਾ ਹੈ ਕਿ ਮਰਨ ਵੇਲੇ ਉਸ ਨੂੰ ਕਿਸੇ ਵੀ ਚੀਜ਼ ਦਾ ਅਫਸੋਸ ਨਾ ਰਹੇ। ਪਰ ਅਕਸਰ ਅਜਿਹਾ ਨਹੀਂ ਹੁੰਦਾ। ਜ਼ਿੰਦਗੀ ਜਿਉਂਦਿਆਂ ਹੋਇਆਂ ਇਨਸਾਨ ਕੋਲੋਂ ਕਈ ਗਲਤੀਆਂ ਹੋ ਜਾਂਦੀਆਂ ਹਨ ਤੇ ਉਸ ਨੂੰ ਯਾਦ ਵੀ ਨਹੀਂ ਰਹਿੰਦੀਆਂ। ਪਰ ਜਦੋਂ ਉਹ ਮਰਨ ਵਾਲਾ ਹੁੰਦਾ ਹੈ ਤਾਂ ਹਰ ਤਰ੍ਹਾਂ ਦੇ ਚੰਗੇ-ਮਾੜੇ ਪਲ ਉਸ ਦੇ ਸਾਹਮਣੇ ਰੀਲ ਵਾਂਗ ਲੰਘਦੇ ਹਨ ਅਤੇ ਉਹ ਉਨ੍ਹਾਂ ਗ਼ਲਤੀਆਂ ‘ਤੇ ਪਛਤਾਉਂਦਾ ਹੈ ਜੋ ਉਸ ਕੋਲੋਂ ਅਣਜਾਣੇ ਵਿਚ ਹੋਈਆਂ ਸਨ। ਕੁਝ ਅਜਿਹੀਆਂ ਹੀ ਹੈਰਾਨ ਕਰਨ ਵਾਲੀਆਂ ਘਟਨਾਵਾਂ ਨੂੰ ਇਕ ਨਰਸ ਨੇ ਦੁਨੀਆ ਨਾਲ ਸਾਂਝਾ ਕੀਤਾ ਹੈ, ਜਿਸ 'ਚ ਲੋਕਾਂ ਨੇ ਮਰਦੇ ਸਮੇਂ ਆਪਣੀ ਜ਼ਿੰਦਗੀ ਦੀਆਂ ਕਮੀਆਂ 'ਤੇ ਸਟੇਟਮੈਂਟ ਦਿੱਤੀ।


 ਅਮਰੀਕਾ ਦੇ ਲੁਈਸਿਆਨਾ ਸੂਬੇ ਵਿਚ ਨਰਸ ਵਜੋਂ ਕੰਮ ਕਰਨ ਵਾਲੀ 30 ਸਾਲਾ ਹੈਡਲੇ ਵਲਾਹੋਸ ਨੇ ਅਜਿਹੇ ਮਰੀਜ਼ਾਂ ਦੇ ਪਛਤਾਵੇ 'ਤੇ ਇਕ ਕਿਤਾਬ ਲਿਖੀ ਹੈ, ਜਿਸ ਵਿਚ ਹੈਡਲੇ ਨੇ ਕੁਝ ਮਰੀਜ਼ਾਂ ਦੇ ਬਿਆਨਾਂ ਬਾਰੇ ਗੱਲ ਕੀਤੀ ਹੈ। ਹੈਡਲੀ ਨੇ ਕਿਹਾ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਉਨ੍ਹਾਂ ਮਰੀਜ਼ਾਂ ਨਾਲ ਸਮਾਂ ਬਿਤਾਉਂਦੀ ਆ ਰਹੀ ਹੈ ਜੋ ਮਰਨ ਦੀ ਕਗਾਰ 'ਤੇ ਹਨ ਅਤੇ ਮਰਨ ਵਾਲੇ ਮਰੀਜ਼ਾਂ ਦੇ ਵਿਵਹਾਰ ਅਤੇ ਬਿਆਨਾਂ ਬਾਰੇ ਉਨ੍ਹਾਂ ਦੀ ਕਿਤਾਬ ਜਲਦੀ ਹੀ ਆ ਰਹੀ ਹੈ। ਹੈਡਲੀ ਨੇ ਕਿਹਾ ਕਿ ਇਕ ਮਰੀਜ਼ ਨੇ ਮਰਦੇ ਸਮੇਂ ਉਸ ਨੂੰ ਕਿਹਾ ਸੀ ਕਿ ਕੋਈ ਵੀ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਂਦਾ ਹੈ। ਸ਼ਾਇਦ ਮਰੀਜ਼ ਨੂੰ ਆਪਣੀ ਜ਼ਿੰਦਗੀ ਵਿਚ ਭੌਤਿਕ ਚੀਜ਼ਾਂ ਨਾਲ ਆਪਣੇ ਲਗਾਵ ਤੋਂ ਪਛਤਾਵਾ ਸੀ।


ਇਹ ਵੀ ਪੜ੍ਹੋ: ਲੰਚ ਜਾਂ ਡਿਨਰ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ 'ਰੋਗੀ' ਬਣ ਜਾਵੇਗਾ ਤੁਹਾਡਾ ਸਰੀਰ


ਇੱਕ ਹੋਰ ਮਰੀਜ਼ ਨੇ ਮਰਨ ਵੇਲੇ ਕਿਹਾ ਕਿ ਕਿਸੇ ਕੰਮ ਲਈ ਚੰਗੇ ਸਮੇਂ ਦੀ ਉਡੀਕ ਕਰਨ ਦੀ ਬਜਾਏ ਉਸ ਨੂੰ ਉਦੋਂ ਹੀ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇੱਕ ਮਰੀਜ਼ ਨੂੰ ਸ਼ਾਇਦ ਅਫ਼ਸੋਸ ਸੀ ਕਿ ਉਹ ਜਿਉਂਦੇ ਜੀਅ ਆਪਣੇ ਅਜ਼ੀਜ਼ਾਂ ਨੂੰ ਪਿਆਰ ਨਹੀਂ ਕਰ ਸਕਿਆ। ਉਸ ਮਰੀਜ਼ ਨੇ ਮਰਦੇ ਸਮੇਂ ਹੈਡਲੇ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਦੱਸ ਸਕੇ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ। ਇੱਕ ਮਰੀਜ਼ ਨੇ ਕਿਹਾ ਕਿ ਉਹ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਹ ਸਹੀ ਸਮੇਂ ਦੀ ਉਡੀਕ ਕਰਦਾ ਰਿਹਾ ਅਤੇ ਅਜਿਹਾ ਸਹੀ ਸਮਾਂ ਕਦੇ ਨਹੀਂ ਆਇਆ।


ਕੰਮ ਤੋਂ ਵੱਧ ਜ਼ਰੂਰੀ ਹੈ ਪਰਿਵਾਰ


ਹੈਡਲੇ ਮੁਤਾਬਕ ਇਕ ਮਰੀਜ਼ ਨੇ ਉਸ ਨੂੰ ਕਿਹਾ ਕਿ ਕੰਮ ਨਾਲੋਂ ਪਰਿਵਾਰ ਨੂੰ ਪਹਿਲ ਦੇਣੀ ਚਾਹੀਦੀ ਹੈ। ਜਾਂਦੇ ਸਮੇਂ ਇੱਕ ਮਰੀਜ਼ ਨੇ ਕਿਹਾ ਕਿ ਕੁਝ ਚੀਜ਼ਾਂ ਦੂਜਿਆਂ ਲਈ ਨਹੀਂ ਸਗੋਂ ਆਪਣੇ ਲਈ ਕਰਨੀਆਂ ਚਾਹੀਦੀਆਂ ਹਨ। ਸ਼ਾਇਦ ਉਹ ਮਰੀਜ਼ ਆਪਣੀ ਜ਼ਿੰਦਗੀ ਵਿਚ ਆਪਣੇ ਸ਼ੌਕ ਅਤੇ ਪਸੰਦ 'ਤੇ ਇੰਨਾ ਧਿਆਨ ਨਹੀਂ ਦੇ ਸਕਿਆ, ਜਿਸ ਦਾ ਉਸ ਨੂੰ ਮੌਤ ਵੇਲੇ ਪਛਤਾਵਾ ਸੀ। ਹੈਡਲੇ ਨੇ ਕਿਹਾ ਕਿ ਉਸ ਨੇ ਆਪਣੇ ਹਰੇਕ ਮਰੀਜ਼ ਦੇ ਆਖਰੀ ਵਾਕਾਂ ਨੂੰ ਕਿਤਾਬ ਵਿਚ ਕੈਦ ਨਹੀਂ ਕੀਤਾ ਹੈ, ਉਹ ਇਨ੍ਹਾਂ ਵਾਕਾਂ ਨੂੰ ਆਪਣੀ ਜ਼ਿੰਦਗੀ ਵਿਚ ਵੀ ਲਾਗੂ ਕਰਦੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਪਛਤਾਵਾ ਤੁਹਾਨੂੰ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੀਆਂ ਤਰਜੀਹਾਂ ਨੂੰ ਤੈਅ ਕਰਨ ਜਾਂ ਬਦਲਣ ਲਈ ਪ੍ਰੇਰਿਤ ਕਰਦੇ ਹਨ।


ਹੈਡਲੇ ਨੇ ਕਿਹਾ ਕਿ ਹਰ ਵਿਅਕਤੀ ਤੁਹਾਨੂੰ ਆਪਣੀ ਜ਼ਿੰਦਗੀ ਅਤੇ ਮੌਤ ਤੋਂ ਕੁਝ ਨਾ ਕੁਝ ਵੱਖਰਾ ਹੀ ਸਿਖਾਉਂਦਾ ਹੈ ਅਤੇ ਇਸ ਸਬਕ ਨੂੰ ਜ਼ਿੰਦਗੀ ਵਿਚ ਲਾਗੂ ਕਰਕੇ ਅਸੀਂ ਉਨ੍ਹਾਂ ਪਛਤਾਵਿਆਂ ਤੋਂ ਬਚ ਸਕਦੇ ਹਾਂ। ਆਪਣੀ ਜ਼ਿੰਦਗੀ ਜੀ ਚੁੱਕੇ ਲੋਕਾਂ ਦੇ ਸਬਕ ਜ਼ਿੰਦਗੀ ਜਿਊਣ ਦੇ ਕੰਮ ਆਉਂਦੇ ਹਨ ਅਤੇ ਇਹ ਪਛਤਾਵਾ ਸੱਚਮੁੱਚ ਹਰ ਕਿਸੇ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ ਹੈ।


ਇਹ ਵੀ ਪੜ੍ਹੋ: Weight Loss: ਮਿਲ ਗਿਆ ਤੇਜ਼ੀ ਨਾਲ ਭਾਰ ਘਟਾਉਣ ਵਾਲਾ ਦੇਸੀ ਡ੍ਰਿੰਕ...ਤੁਸੀਂ ਵੀ ਜਾਣਦੇ ਹੋ ਇਸਦਾ ਨਾਮ