Vastu Tips For Eating Food : ਹਿੰਦੂ ਧਰਮ 'ਚ ਖਾਣ ਦੀ ਵਿਧੀ ਅਤੇ ਨਿਯਮ ਵੀ ਦੱਸੇ ਗਏ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਇਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੇ ਹਨ, ਜਿਸ ਕਾਰਨ ਵਿਅਕਤੀ ਨੂੰ ਆਰਥਿਕ ਨੁਕਸਾਨ ਚੁੱਕਣਾ ਪੈ ਸਕਦਾ ਹੈ। ਅਜਿਹੇ 'ਚ ਖਾਣਾ ਖਾਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਭੋਜਨ ਨਾਲ ਜੁੜੇ ਕੁਝ ਨਿਯਮਾਂ ਬਾਰੇ -


ਖਾਣਾ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :


- ਖਾਣਾ ਹਮੇਸ਼ਾ ਬੈਠ ਕੇ ਅਤੇ ਹੱਥ ਪੈਰ ਧੋ ਕੇ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਖਾਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਦੇਵਤਿਆਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ।
- ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਗੁਰੂ, ਦੇਵੀ-ਦੇਵਤੇ ਜਾਂ ਪੁਰਖਿਆਂ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਪਹਿਲਾ ਟੁਕੜਾ ਕੱਢ ਲੈਣਾ ਚਾਹੀਦਾ ਹੈ। ਇਸ ਟੁਕੜੇ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਖੁਆਉਣਾ ਚਾਹੀਦਾ ਹੈ।
- ਜੇ ਪਸੰਦ ਦਾ ਭੋਜਨ ਨਹੀਂ ਹੈ ਤਾਂ ਕਦੇ ਵੀ ਭੋਜਨ ਦਾ ਨਿਰਾਦਰ ਨਾ ਕਰੋ। ਇਹ ਭੋਜਨ ਦਾ ਅਪਮਾਨ ਹੁੰਦਾ ਹੈ। ਜੇ ਤੁਹਾਨੂੰ ਖਾਣਾ ਪਸੰਦ ਨਹੀਂ ਹੈ ਤਾਂ ਭੋਜਨ ਨੂੰ ਮੱਥਾ ਟੇਕ ਕੇ ਮਾਫੀ ਮੰਗ ਲਓ।
- ਭੋਜਨ ਹਮੇਸ਼ਾ ਸ਼ਾਂਤੀ ਨਾਲ ਅਤੇ ਬਗੈਰ ਆਵਾਜ਼ ਕਰਨਾ ਚਾਹੀਦਾ ਹੈ। ਕਦੇ ਵੀ ਕਾਹਲੀ 'ਚ ਖਾਣਾ ਨਾ ਖਾਓ। ਆਵਾਜ਼ ਕਰਕੇ ਭੋਜਨ ਖਾਣਾ ਅਸ਼ੁਭ ਮੰਨਿਆ ਜਾਂਦਾ ਹੈ।
- ਕਈ ਵਾਰ ਲੋਕ ਜ਼ਿਆਦਾ ਭੋਜਨ ਲੈ ਲੈਂਦੇ ਹਨ ਅਤੇ ਬਾਅਦ 'ਚ ਛੱਡ ਦਿੰਦੇ ਹਨ। ਇਸ ਲਈ ਧਿਆਨ ਰੱਖੋ ਕਿ ਭੋਜਨ ਨੂੰ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੀਦਾ। ਜਿੰਨਾ ਖਾਣਾ ਹੋਵੇ, ਓਨਾ ਹੀ ਭੋਜਨ ਲਓ।
- ਜੇਕਰ ਤੁਸੀਂ ਮੇਜ਼ ਅਤੇ ਕੁਰਸੀ 'ਤੇ ਬੈਠ ਕੇ ਖਾਣਾ ਖਾ ਰਹੇ ਹੋ ਤਾਂ ਧਿਆਨ ਰੱਖੋ ਕਿ ਕਦੇ ਵੀ ਪੈਰ ਨਾ ਹਿਲਾਓ। ਅਜਿਹਾ ਕਰਨ ਨਾਲ ਭੋਜਨ ਦਾ ਅਪਮਾਨ ਹੁੰਦਾ ਹੈ ਅਤੇ ਘਰ 'ਚ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ।
- ਜਲਦਬਾਜ਼ੀ 'ਚ ਖਾਧਾ ਭੋਜਨ ਹਮੇਸ਼ਾ ਨੁਕਸਾਨ ਪਹੁੰਚਾਉਂਦਾ ਹੈ, ਇਸ ਲਈ ਜਲਦਬਾਜ਼ੀ 'ਚ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਭੋਜਨ ਪ੍ਰੇਤਯੋਨੀ 'ਚ ਚਲਿਆ ਜਾਂਦਾ ਹੈ, ਮਤਲਬ ਸਰੀਰ ਨੂੰ ਭੋਜਨ ਦਾ ਅਹਿਸਾਸ ਨਹੀਂ ਹੁੰਦਾ।
- ਭੋਜਨ ਨੂੰ ਹਮੇਸ਼ਾ ਆਰਾਮ ਨਾਲ ਚਬਾਉਣਾ ਚਾਹੀਦਾ ਹੈ। ਇਸ ਤਰ੍ਹਾਂ ਖਾਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।
- ਬੈੱਡ 'ਤੇ ਬੈਠ ਕੇ, ਲੇਟ ਕੇ, ਹੱਥ 'ਚ ਪਲੇਟ ਲੈ ਕੇ ਜਾਂ ਖੜ੍ਹੇ ਹੋ ਕੇ ਕਦੇ ਵੀ ਭੋਜਨ ਨਾ ਖਾਓ। ਅਜਿਹਾ ਕਰਨ ਨਾਲ ਅੰਨ ਦੇਵਤਾ ਦਾ ਅਪਮਾਨ ਹੁੰਦਾ ਹੈ।