ਚੰਡੀਗੜ੍ਹ: ਅੱਜ ਕੱਲ੍ਹ ਮੌਸਮ ਬਦਲਣ ਦੇ ਕਾਰਨ ਬਹੁਤ ਸਾਰੇ ਪ੍ਰਕਾਰ ਦੇ ਇਨਫੈਕਸ਼ਨ ਹੋ ਰਹੇ ਹਨ। ਇਸ ਨਾਲ ਚਮੜੀ 'ਤੇ ਧੱਫੜ ਹੋ ਜਾਂਦੇ ਹਨ। ਕਿਸੀ ਵੀ ਪ੍ਰਕਾਰ ਦਾ ਵਾਇਰਲ ਇਨਫੈਕਸ਼ਨ ਨਾਲ ਚਮੜੀ 'ਤੇ ਧੱਫੜ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਪੀੜਿਤ ਹਨ। ਇਸ ਪ੍ਰਕਾਰ ਦੇ ਧੱਫੜ ਨਾਲ ਦੋ ਦਿਨ ਬਾਅਦ ਬੁਖ਼ਾਰ ਚੜ੍ਹਨ ਲੱਗਦਾ ਹੈ ਅਤੇ 8-10 ਦਿਨ ਬਾਅਦ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ
ਇਹ ਠੀਕ ਹੋ ਜਾਂਦੇ ਹਨ, ਪਰ ਕੁੱਝ ਮਾਮਲਿਆਂ 'ਚ ਲੋਕਾਂ ਨੂੰ 'ਹਾਈਪਰ-ਪਿਗਮੇਂਟੇਸ਼ਨ' ਅਤੇ ਸਨ ਬਰਨ ਆਦਿ ਦੀ ਸਮੱਸਿਆ ਹੋ ਸਕਦੀ ਹੈ। ਚਿਕਨਗੁਨੀਆ ਹਾਇਪਰ-ਪਿਗਮੇਂਟੇਸ਼ਣ ਦਾ ਇੱਕ ਵੱਡਾ ਕਾਰਨ ਹੈ। ਅੱਜ ਕੱਲ੍ਹ ਧੱਫੜ ਨਿਕਲੇ ਹੋਏ ਦਾਣਿਆਂ ਦੀ ਤਰ੍ਹਾਂ ਹੁੰਦੇ ਹਨ। ਇਹ 2-3 ਦਿਨ ਤੱਕ ਠੀਕ ਹੋ ਜਾਂਦੇ ਹਨ। ਦੂਜੀ ਚਿਕਨਗੁਨੀਆਂ ਦਾ ਕਾਰਨ ਹੋਣ ਵਾਲ ਧੱਫੜ ਹੱਥ-ਪੈਰ, ਗਰਦਨ, ਕੰਨ ਆਦਿ ਨੂੰ ਪ੍ਰਭਾਵਿਤ ਕਰਦੇ ਹਨ, ਪਰ ਡੇਂਗੂ ਹੋਣ ਵਾਲੇ ਧੱਫੜ ਚੇਚਕ ਦੀ ਤਰ੍ਹਾਂ ਹੁੰਦੇ ਹਨ।
ਧੱਫੜ ਤੋਂ ਬਚਾਓ ਕਰਨ ਦੇ ਉਪਾਅ:
1. ਧੁੱਪ 'ਚ ਨਾ ਜਾਓ। ਜੇਕਰ ਜਾਣਾ ਹੋਵੇ ਤਾਂ ਵਧੀਆ ਕੁਆਲਿਟੀ ਦੇ ਸਨ ਸਕਰੀਨ ਕਰੀਮ ਦੀ ਵਰਤੋਂ ਕਰੋ।
2. ਕਿਸੀ ਵੀ ਪ੍ਰਕਾਰ ਦੇ ਖੱਟੇ ਫਲ ਜਾਂ ਖੱਟੇ ਪਦਾਰਥ ਦੀ ਵਰਤੋਂ ਨਾ ਕਰੋ।
3. ਐਂਟੀ ਐਲਰਜੀ ਦਵਾਈਆਂ ਦਾ ਪ੍ਰਯੋਗ ਕਰੋ। ਇਸ ਨਾਲ ਚਮੜੀ ਨੂੰ ਖੁਜਲੀ ਅਤੇ ਧੱਫੜ ਤੋਂ ਰਾਹਤ ਮਿਲੇਗੀ।
4. ਓਟਸ 'ਚ ਪਾਏ ਜਾਣ ਵਾਲੇ ਪਦਾਰਥ ਧੱਫੜ ਦੀ ਸਮੱਸਿਆ ਤੋਂ ਛੁਟਕਾਰਾ ਦਲ਼ਾਉਣ 'ਚ ਮਦਦ ਕਰਦੇ ਹਨ। ਓਟਸ ਨੂੰ ਗਰਮ ਪਾਣੀ 'ਚ ਮਿਲਾ ਕੇ ਪੇਸਟ ਬਣਾ ਕੇ ਧੱਫੜ ਵਾਲੀ ਜਗ੍ਹਾ 'ਤੇ 15 ਮਿੰਟ ਲਈ ਲਗਾਓ। ਇਸ ਨਾਲ ਚਮੜੀ ਨੂੰ ਆਰਾਮ ਮਿਲੇਗਾ।
5. ਐਲੋਵਿਰਾ ਦਾ ਪ੍ਰਯੋਗ ਸੜਨ ਅਤੇ ਸੋਜ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਨਾਲ ਚਮੜੀ ਠੀਕ ਹੋ ਜਾਂਦੀ ਹੈ।
6. ਜੈਤੂਨ ਦੇ ਤੇਲ ਨੂੰ ਸ਼ਹਿਦ 'ਚ ਮਿਲਾ ਕੇ ਲਗਾਉਣ ਨਾਲ ਚਮੜੀ ਨੂੰ ਰਾਹਤ ਮਿਲਦੀ ਹੈ।
7. ਬਰਫ਼ ਦੇ ਟੁਕੜੇ ਮੱਲਣਾ ਵਧੀਆ ਰਹਿੰਦਾ ਹੈ। ਇਸ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਧਿਆਨ ਰੱਖਿਓ ਕਿ ਸਿੱਧਾ ਹੀ ਇਸ ਨੂੰ ਚਮੜੀ 'ਤੇ ਲਗਾਉਣ ਦੀ ਕੋਸ਼ਿਸ਼ ਨਾ ਕਰੋ।
ਇਨ੍ਹਾਂ ਨੁਸਖ਼ਿਆਂ ਤੋਂ ਇਲਾਵਾ ਕੁੱਝ ਮਹੱਤਵਪੂਰਨ ਗੱਲਾਂ ਦਾ ਵੀ ਧਿਆਨ ਰੱਖਣਾ ਵੀ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਸਫ਼ਾਈ ਰੱਖੋ। ਪਾਣੀ ਇਕੱਠਾ ਹੋਣ ਨਾ ਦਿਓ। ਕਿਸੀ ਵੀ ਰੋਗ ਦੇ ਲੱਛਣਾਂ ਨੂੰ ਅਣਦੇਖਾ ਨਾ ਕਰੋ ਅਤੇ ਘਰੇਲੂ ਇਲਾਜ ਦੇ ਨਾਲ-ਨਾਲ ਡਾਕਟਰ ਦੇ ਸੰਪਰਕ 'ਚ ਜ਼ਰੂਰ ਰਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin