Should drink water after eating watermelon: ਇਸ ਭਿਆਨਕ ਗਰਮੀ ਤੇ ਲੂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਆਪ ਨੂੰ ਹਰ ਸਮੇਂ ਹਾਈਡ੍ਰੇਟ ਰੱਖਣਾ ਹੈ। ਹਾਈਡ੍ਰੇਟ ਰਹਿਣ ਲਈ, ਤੁਹਾਨੂੰ ਵੱਧ ਤੋਂ ਵੱਧ ਪਾਣੀ ਤੇ ਅਜਿਹੇ ਫਲਾਂ ਦਾ ਸੇਵਨ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਏ। ਮਿਸਾਲ ਵਜੋਂ ਤਰਬੂਜ ਨੂੰ ਹੀ ਲਓ। ਤਰਬੂਜ ਇੱਕ ਅਜਿਹਾ ਫਲ ਹੈ ਜਿਸ ਵਿੱਚ 92 ਫੀਸਦੀ ਪਾਣੀ ਹੁੰਦਾ ਹੈ। ਇਸ ਦੇ ਨਾਲ ਹੀ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਤੇ ਐਂਟੀਆਕਸੀਡੈਂਟਸ ਦਾ ਬਹੁਤ ਵੱਡਾ ਸਰੋਤ ਹੈ। 



ਤਰਬੂਜ ਗਰਮੀਆਂ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਹੈ ਪਰ ਇੱਕ ਪਾਸੇ ਇਸ ਵਿੱਚ ਬਹੁਤ ਸਾਰੀਆਂ ਖੂਬੀਆਂ ਹਨ ਪਰ ਦੂਜੇ ਪਾਸੇ ਇਸ ਨੂੰ ਲੈ ਕੇ ਕਈ ਵਿਵਾਦ ਵੀ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਤਰਬੂਜ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਸਿਹਤ ਦੇ ਹਿਸਾਬ ਨਾਲ ਅਜਿਹਾ ਕਰਨਾ ਠੀਕ ਨਹੀਂ। ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕੀ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ ਜਾਂ ਫਿਰ ਪੇਟ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਆਓ ਜਾਣਦੇ ਹਾਂ।



ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ-


ਓਨਲੀ ਮਾਈ ਹੈਲਥ 'ਚ ਛਪੀ ਖਬਰ ਮੁਤਾਬਕ ਤਰਬੂਜ 'ਚ 92 ਫੀਸਦੀ ਪਾਣੀ ਹੁੰਦਾ ਹੈ, ਜੋ ਹਾਈਡ੍ਰੇਟ ਕਰਨ ਤੇ ਪਿਆਸ ਬੁਝਾਉਣ ਲਈ ਕਾਫੀ ਹੁੰਦਾ ਹੈ। ਦੱਸ ਦੇਈਏ ਕਿ ਇਹ ਵਿਟਾਮਿਨ ਏ ਤੇ ਸੀ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਇਹ ਘੱਟ ਕੈਲੋਰੀ ਤੇ ਹਾਈ ਫਾਈਬਰ ਨਾਲ ਭਰਪੂਰ ਫਲ ਹੈ ਪਰ ਕੀ ਤੁਹਾਨੂੰ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਈ ਹੈ? 



ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਪਾਚਨ ਰਸ ਪਤਲਾ ਹੋ ਸਕਦਾ ਹੈ ਤੇ ਪਾਚਨ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ। ਹਾਲਾਂਕਿ ਕਈ ਰਿਪੋਰਟਾਂ 'ਚ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਤੇ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹਾ ਕੁਝ ਨਹੀਂ ਹੁੰਦਾ। ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ। 


ਡਾਕਟਰ ਦੇ ਮੁਤਾਬਕ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣਾ ਆਮ ਤੌਰ 'ਤੇ ਸੁਰੱਖਿਅਤ ਹੁੰਦਾ ਹੈ ਤੇ ਇਸ ਦਾ ਕੋਈ ਖਾਸ ਮਾੜਾ ਪ੍ਰਭਾਵ ਨਹੀਂ ਹੁੰਦਾ। ਹਾਲਾਂਕਿ, ਤੁਸੀਂ ਤਰਬੂਜ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਪਸੰਦ ਕਰਦੇ ਹੋ ਜਾਂ ਨਹੀਂ, ਇਹ ਨਿੱਜੀ ਤਰਜੀਹ ਦਾ ਮਾਮਲਾ ਹੈ।



ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਦਾ ਕੋਈ ਨਿਯਮ ਨਹੀਂ-


ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਦਾ ਕੋਈ ਖਾਸ ਨਿਯਮ ਨਹੀਂ। ਜਦੋਂ ਵੀ ਤੁਹਾਨੂੰ ਪਿਆਸ ਲੱਗੇ ਤਾਂ ਤਰਬੂਜ ਖਾ ਕੇ ਆਰਾਮ ਨਾਲ ਪਾਣੀ ਪੀ ਸਕਦੇ ਹੋ। ਗਰਮੀਆਂ ਵਿੱਚ ਦਿਨ ਭਰ ਹਾਈਡ੍ਰੇਟ ਰਹਿਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਭਾਵੇਂ ਤੁਸੀਂ ਤਰਬੂਜ ਖਾਓ ਜਾਂ ਹੋਰ ਫਲ ਖਾਓ। ਜੇਕਰ ਤੁਸੀਂ ਆਪਣੀ ਸਿਹਤ ਪ੍ਰਤੀ ਜ਼ਿਆਦਾ ਸੁਚੇਤ ਹੋ, ਤਾਂ ਤੁਹਾਨੂੰ ਇਸ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


ਹਾਈਡ੍ਰੇਟ ਰਹਿਣਾ ਮਹੱਤਵਪੂਰਨ ਕਿਉਂ?
ਸਾਡੇ ਸਰੀਰ ਲਗਪਗ 60% ਪਾਣੀ ਨਾਲ ਬਣੇ ਹੁੰਦੇ ਹਨ ਤੇ ਪਾਣੀ ਬਹੁਤ ਸਾਰੇ ਸਰੀਰਕ ਕਾਰਜਾਂ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ, ਇੱਥੇ ਕੁਝ ਕਾਰਨ ਹਨ ਕਿ ਹਾਈਡ੍ਰੇਟ ਰਹਿਣਾ ਮਹੱਤਵਪੂਰਨ ਕਿਉਂ ਹੈ।


ਸਰੀਰ ਦੀ ਡੀਹਾਈਡ੍ਰੇਸ਼ਨ
ਸਰੀਰ ਵਿੱਚ ਪਾਣੀ ਦੀ ਕਮੀ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ। ਤਰਬੂਜ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ, ਆਕਸੀਜਨ ਦੀ ਕਮੀ ਨੂੰ ਪੂਰਾ ਕਰਦਾ ਹੈ।


Disclaimer: : ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।