Arthritis Pain In Winter: ਗਠੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਸਰੀਰ ਦੇ ਟਿਸ਼ੂ ਅਤੇ ਹੱਡੀਆਂ ਸਮੇਂ ਦੇ ਨਾਲ ਤੇਜ਼ੀ ਨਾਲ ਖਰਾਬ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ, ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਹੱਡੀਆਂ ਦੇ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ ਅਤੇ ਇਸਦੇ ਆਲੇ-ਦੁਆਲੇ ਦੇ ਹਿੱਸੇ ਵਿੱਚ ਸੋਜ ਆ ਜਾਂਦੀ ਹੈ। ਪਹਿਲਾਂ ਇਸ ਨੂੰ ਬਜ਼ੁਰਗਾਂ ਦੀ ਬਿਮਾਰੀ ਕਿਹਾ ਜਾਂਦਾ ਸੀ ਪਰ ਸਾਡੀ ਮਾੜੀ ਖਾਣ-ਪੀਣ ਵਾਲੀ ਜੀਵਨ ਸ਼ੈਲੀ ਕਰਕੇ ਇਹ ਹੁਣ ਨੌਜਵਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦੀ ਹੈ। ਘੱਟ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹ ਨ। ਜੀ ਹਾਂ, ਜੇਕਰ ਤੁਸੀਂ ਵੀ ਗੰਭੀਰ ਗਠੀਏ (Arthritis ) ਤੋਂ ਪੀੜਤ ਹੋ ਤਾਂ ਗਲਤੀ ਨਾਲ ਵੀ ਇਹ ਭੋਜਨ ਨਾ ਖਾਓ। ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ।



ਗਠੀਆ ਦੇ ਰੋਗ ਵਿੱਚ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਖਤਰਨਾਕ ਹੈ


ਬੈਂਗਣ


ਗਠੀਆ ਦੇ ਰੋਗੀਆਂ ਨੂੰ ਬੈਂਗਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ nightshade vegetables ਹੈ ਜੋ ਹੱਡੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਨਾਈਟਸ਼ੇਡ ਸਬਜ਼ੀਆਂ ਵਿੱਚ ਸੋਲੈਨਾਈਨ ਨਾਮਕ ਮਿਸ਼ਰਣ ਹੁੰਦਾ ਹੈ ਜੋ ਹੱਡੀਆਂ ਵਿੱਚ ਸੋਜ ਵਧਾਉਂਦਾ ਹੈ ਅਤੇ ਸਥਿਤੀ ਨੂੰ ਹੋਰ ਵਿਗੜ ਸਕਦਾ ਹੈ। ਗਠੀਆ ਦੇ ਰੋਗੀਆਂ ਨੂੰ ਬੈਂਗਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਹੱਡੀਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ।


ਸੰਤਰਾ


ਸਰਦੀਆਂ ਵਿੱਚ ਸੰਤਰਾ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਜਿਸ ਕਰਕੇ ਇਸ ਰੁੱਤ ਦੇ ਵਿੱਚ ਬਹੁਤ ਖਾਧਾ ਜਾਂਦਾ ਹੈ ਪਰ ਜੇਕਰ ਤੁਹਾਨੂੰ ਗਠੀਆ ਹੈ ਤਾਂ ਤੁਹਾਨੂੰ ਇਸ ਫਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਹੱਡੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਇੰਨਾ ਹੀ ਨਹੀਂ ਹੱਡੀਆਂ 'ਚ ਜਮ੍ਹਾ ਕੈਲਸ਼ੀਅਮ ਦੀ ਪਰਤ ਵੀ ਹਟਣ ਲੱਗਦੀ ਹੈ, ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਗਠੀਆ ਦਾ ਦਰਦ ਵਧਣ ਲੱਗਦਾ ਹੈ।


ਕੌਫੀ


ਜ਼ਿਆਦਾਤਰ ਲੋਕ ਸਰਦੀਆਂ ਵਿੱਚ ਕੌਫੀ ਜ਼ਿਆਦਾ ਪੀਂਦੇ ਹਨ। ਕੌਫੀ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਗਠੀਏ ਦੀ ਬਿਮਾਰੀ ਨੂੰ ਵਧਾ ਸਕਦੀ ਹੈ। ਇੰਨਾ ਹੀ ਨਹੀਂ ਇਸ ਨਾਲ ਹੱਡੀਆਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਜਿਸ ਕਾਰਨ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ। ਸਰਦੀਆਂ ਵਿੱਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੈਲਸ਼ੀਅਮ ਨਾਲ ਭਰਪੂਰ ਐਂਟੀ-ਇਨਫਲੇਮੇਟਰੀ ਭੋਜਨ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰੇਗਾ ਅਤੇ ਇਸਨੂੰ ਗਰਮ ਰੱਖੇਗਾ।


ਹੋਰ ਪੜ੍ਹੋ : ਸਰਦੀਆਂ ‘ਚ ਪੰਜੀਰੀ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਕਮਾਲ ਦੇ ਫਾਇਦੇ


 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।