Alcohol Addiction: ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਇਹ ਜਾਣਦੇ ਹੋਏ ਵੀ ਸਦੀਆਂ ਤੋਂ ਲੋਕ ਸ਼ਰਾਬ ਦਾ ਸੇਵਨ ਕਰਦੇ ਆ ਰਹੇ ਹਨ। ਇਸ ਦੇ ਫਾਇਦੇ ਤੇ ਨੁਕਸਾਨਾਂ ਬਾਰੇ ਵੀ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਲਈ ਸ਼ਰਾਬ ਦੇ ਨੁਕਸਾਨ ਦੀ ਗੱਲ ਨਾ ਵੀ ਕਰੀਏ ਤਾਂ ਇਸ ਦਾ ਆਦਤ ਸਾਡੇ ਸਰੀਰ ਲਈ ਹਾਨੀਕਾਰਕ ਹੈ। ਭਾਵ ਜਦੋਂ ਤੁਹਾਨੂੰ ਇਸ ਦੀ ਆਦਤ ਪੈ ਗਈ ਤਾਂ ਇਹ ਖਤਰਨਾਕ ਸਾਬਤ ਹੋ ਸਕਦੀ ਹੈ। 



ਜਨਤਕ ਥਾਵਾਂ 'ਤੇ ਲਗਾਏ ਗਏ ਪੋਸਟਰਾਂ ਤੇ ਬੈਨਰਾਂ ਰਾਹੀਂ ਤੁਸੀਂ ਅਕਸਰ ਪੜ੍ਹਿਆ ਹੋਵੇਗਾ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਵੱਡੇ ਵੱਡੇ ਅੱਖਰਾਂ ਵਿੱਚ ਲਿਖੇ ਹੋਣ ਦੇ ਬਾਵਜੂਦ ਲੋਕ ਸ਼ਰਾਬ ਪੀਂਦੇ ਹਨ। ਉਹ ਸ਼ਰਾਬ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਰਹਿੰਦੇ ਹਨ ਤੇ ਨਸ਼ਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਮੇਂ ਸਿਰ ਸ਼ਰਾਬ ਦੇ ਮਾੜੇ ਪ੍ਰਭਾਵਾਂ ਜਾਂ ਸਰੀਰ 'ਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਸਮਝਦੇ ਹਨ ਤੇ ਸ਼ਰਾਬ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। 


ਹੁਣ ਸਵਾਲ ਇਹ ਹੈ ਕਿ ਜਦੋਂ ਕੋਈ ਵਿਅਕਤੀ ਪਹਿਲਾਂ ਸ਼ਰਾਬ ਦਾ ਆਦੀ ਹੋ ਗਿਆ ਹੈ ਤੇ ਅਚਾਨਕ ਸ਼ਰਾਬ ਛੱਡ ਦਿੰਦਾ ਹੈ, ਤਾਂ ਉਸ ਦੇ ਸਰੀਰ 'ਤੇ ਕੀ ਪ੍ਰਭਾਵ ਪਵੇਗਾ? ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਇਸ ਵਿਸ਼ੇ ਬਾਰੇ ਜਾਣਕਾਰੀ ਦੇਵਾਂਗੇ।


ਅਸਲ ਵਿੱਚ ਇਹ ਸਿਰਫ਼ ਸ਼ਰਾਬ ਨਾਲ ਹੀ ਨਹੀਂ ਸਗੋਂ ਕੋਈ ਵਿਅਕਤੀ ਪਹਿਲਾਂ ਕਿਸੇ ਵੀ ਚੀਜ਼ ਦਾ ਆਦੀ ਹੋ ਗਿਆ ਹੋਵੇ ਤੇ ਜੇਕਰ ਉਹ ਅਚਾਨਕ ਡਾਕਟਰ ਦੀ ਸਲਾਹ ਲਏ ਬਿਨਾਂ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦੇ ਉਸ ਦੀ ਸਿਹਤ 'ਤੇ ਗੰਭੀਰ ਅਸਰ ਹੋ ਸਕਦੇ ਹਨ। 


ਇਸ ਤਰ੍ਹਾਂ ਸਮਝੋ, ਜੇਕਰ ਕਿਸੇ ਵਿਅਕਤੀ ਨੂੰ ਦਿਨ ਵਿੱਚ 5 ਵਾਰ ਚਾਹ ਪੀਣ ਦੀ ਆਦਤ ਹੈ ਤੇ ਉਹ ਅਚਾਨਕ ਦਿਨ ਵਿੱਚ ਇੱਕ ਵਾਰ ਹੀ ਚਾਹ ਪੀਣੀ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਘਬਰਾਹਟ, ਬੇਚੈਨੀ ਆਦਿ ਵਰਗੀਆਂ ਸਿਹਤ ਸਮੱਸਿਆਵਾਂ ਹੋਣ ਲੱਗ ਜਾਣਗੀਆਂ। ਇਹ ਇਸ ਲਈ ਕਿਉਂਕਿ ਸਰੀਰ ਪਿਛਲੇ ਸਮੇਂ ਵਿੱਚ ਉਸ ਚੀਜ਼ ਦਾ ਆਦੀ ਰਿਹਾ ਹੁੰਦਾ ਹੈ।



ਸਿਹਤ ਮਾਹਿਰਾਂ ਅਨੁਸਾਰ, ਸਾਡਾ ਸਰੀਰ ਇੱਕ ਘੰਟੇ ਵਿੱਚ ਸਿਰਫ ਇੱਕ ਪੈੱਗ ਨੂੰ ਹਜ਼ਮ ਕਰ ਸਕਦਾ ਹੈ। ਸਾਡਾ ਸਰੀਰ ਪੂਰੇ ਦਿਨ ਵਿੱਚ ਸਿਰਫ਼ ਤਿੰਨ ਪੈੱਗ ਹੀ ਹਜ਼ਮ ਕਰ ਸਕਦਾ ਹੈ। ਜੇਕਰ ਕੋਈ ਵਿਅਕਤੀ ਇਸ ਤੋਂ ਬਾਅਦ ਵੀ ਸ਼ਰਾਬ ਪੀਂਦਾ ਰਹੇ ਤਾਂ ਉਸ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸਿਹਤ ਸਮੱਸਿਆਵਾਂ ਤੁਰੰਤ ਦਿਖਾਈ ਨਹੀਂ ਦਿੰਦੀਆਂ, ਪਰ ਹੌਲੀ-ਹੌਲੀ ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ।