ਵਾਸ਼ਿੰਗਟਨ: ਹਾਲੀਆ ਹੋਈ ਖੋਜ ਵਿੱਚ ਪਤਾ ਲੱਗਾ ਹੈ ਕਿ ਜਦੋਂ ਅਸੀਂ ਭੁੱਖੇ ਰਹਿੰਦੇ ਹਾਂ ਤਾਂ ਸਾਨੂੰ ਭੁੱਖ ਲੱਗਣ ਨਾਲ ਗੁੱਸਾ ਕਿਉਂ ਆਉਂਦਾ ਹੈ। ਅਜਿਹਾ ਜੀਵ ਵਿਗਿਆਨ ਦਾ ਪਰਸਪਰ ਕਿਰਿਆ, ਵਿਅਕਤੀਤਵ ਤੇ ਆਸਪਾਸ ਦੇ ਮਾਹੌਲ ਦਾ ਵਜ੍ਹਾ ਕਰਕੇ ਹੁੰਦਾ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ ਦੀ ਡਾਕਟਰ ਵਿਦਿਆਰਥਣ ਜੈਨੀਫਰ ਮੈਕੋਮਾਰਕ ਨੇ ਦੱਸਿਆ ਕਿ ਭੁੱਖਾ ਮਹਿਸੂਸ ਕਰਨ ਨਾਲ ਕਦੀ-ਕਦੀ ਸਾਡੀਆਂ ਭਾਵਨਾਵਾਂ ਤੇ ਦੁਨੀਆ ਸਬੰਧੀ ਸਾਡੇ ਵਿਚਾਰ ਵੀ ਪ੍ਰਭਾਵਿਤ ਹੁੰਦੇ ਹਨ। ਹਾਲ ਹੀ ਵਿੱਚ ਆਕਸਫੋਰਡ ਸ਼ਬਦਕੋਸ਼ ਨੇ ‘ਹੈਂਗਰੀ’ ਸ਼ਬਦ ਸਵੀਕਾਰ ਕੀਤਾ ਹੈ ਜਿਸ ਦਾ ਮਤਲਬ ਹੈ ਭੁੱਖ ਦੀ ਵਜ੍ਹਾ ਕਰ ਕੇ ਗੁੱਸਾ ਆਉਣਾ।

 

ਖੋਜੀਆਂ ਨੇ ਦੱਸਿਆ ਕਿ ਇਸ ਸਬੰਧ ਵਿੱਚ 400 ਤੋਂ ਜ਼ਿਆਦਾ ਲੋਕਾਂ ’ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਭੁੱਖਿਆਂ ਰਹਿਣ ਨਾਲ ਗੁੱਸਾ ਆਉਣ ਪਿੱਛੇ ਸਿਰਫ ਮਾਹੌਲ ਹੀ ਅਸਰ ਨਹੀਂ ਪਾਉਂਦਾ। ਇਹ ਲੋਕਾਂ ਦੀ ਭਾਵਨਾਤਮਕ ਜਾਗਰੂਕਤਾ ਦੇ ਪੱਧਰ ਤੋਂ ਵੀ ਤੈਅ ਹੁੰਦਾ ਹੈ। ਜੋ ਲੋਕ ਇਸ ਗੱਲ ਪ੍ਰਤੀ ਜ਼ਿਆਦਾ ਜਾਗਰੂਕ ਹੁੰਦੇ ਹਨ, ਉਨ੍ਹਾਂ ਨੂੰ ਭੁੱਖ ਲੱਗੀ ਹੈ ਜਾਂ ਨਹੀਂ, ਉਨ੍ਹਾਂ ਨੂੰ ਗੁੱਸਾ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ।