ਮਨੁੱਖੀ ਸਰੀਰ ਦਾ ਅੱਧਾ ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਡਾਕਟਰ ਹਮੇਸ਼ਾ ਵੱਧ ਤੋਂ ਵੱਧ ਪਾਣੀ ਪੀਣ ਲਈ ਕਹਿੰਦੇ ਹਨ। ਇਹੀ ਕਾਰਨ ਹੈ ਕਿ ਸਾਨੂੰ ਪਿਆਸ ਲੱਗਦੀ ਹੈ। ਪਾਣੀ ਪੀਣ ਨਾਲ ਸਾਡੇ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ।


ਹਮੇਸ਼ਾ ਡਾਇਟੀਸ਼ੀਅਨ ਜਾਂ ਸਿਹਤ ਮਾਹਿਰ ਇਹ ਸਲਾਹ ਦਿੰਦੇ ਹਨ ਕਿ ਪੂਰੇ ਦਿਨ ਵਿੱਚ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ। ਹਾਲਾਂਕਿ, ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਸਾਵਧਾਨ ਰਹਿਣਾ ਵੀ ਜ਼ਰੂਰੀ ਹੈ।


ਇੱਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਸਹੀ?


ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਨੁਕਸਾਨ ਨਾ ਹੋਵੇ ਅਤੇ ਫਾਇਦਾ ਮਿਲੇ। ਇਸ ਪੂਰੇ ਮਾਮਲੇ 'ਤੇ ਭਾਰਤ ਦੇ ਮਸ਼ਹੂਰ ਡਾਇਟੀਸ਼ੀਅਨ ਆਯੂਸ਼ੀ ਯਾਦਵ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਰੂਰਤ ਤੋਂ ਵੱਧ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।


ਕਿਉਂ ਲੱਗਦੀ ਹੈ ਪਿਆਸ?


ਡਾਇਟੀਸ਼ੀਅਨ ਆਯੂਸ਼ੀ ਯਾਦਵ ਦੇ ਮੁਤਾਬਕ ਸਾਡੇ ਦਿਮਾਗ ਵਿੱਚ ਇੱਕ ਥ੍ਰਸਟ ਸੈਂਟਰ ਹੁੰਦਾ ਹੈ। ਜੋ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਦਾ ਸੰਕੇਤ ਦਿੰਦਾ ਹੈ। ਜਦੋਂ ਤੁਹਾਡਾ ਸਰੀਰ ਪਿਆਸ ਮਹਿਸੂਸ ਕਰਦਾ ਹੈ, ਉਸ ਸਮੇਂ ਪੈਪਟਾਇਡ ਦਾ ਸਿਕ੍ਰਿਸ਼ਨ ਹੁੰਦਾ ਹੈ, ਜਿਸ ਨਾਲ ਥ੍ਰਸਟ ਸੈਂਟਰ ਨੂੰ ਸਿਗਨਲ ਮਿਲ ਜਾਂਦਾ ਹੈ ਕਿ ਹੁਣ ਪਾਣੀ ਪੀਣ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ: ਭੁੱਲ ਕੇ ਵੀ ਨਾ ਕਰਿਓ ਕੋਲਡ ਡਰਿੰਕ ਨੂੰ ਗਰਮ! ਖੋਜ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਅਸਲੀਅਤ


ਕੁਝ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ ਦੀ ਆਦਤ


ਪਿਆਸ ਲੱਗਣ ‘ਤੇ ਪਾਣੀ ਪੀਣਾ ਨਾਰਮਲ ਹੈ। ਪਰ ਜੇਕਰ ਤੁਸੀਂ ਬਿਨਾਂ ਪਿਆਸ ਤੋਂ ਪਾਣੀ ਪੀਂਦੇ ਹੋ ਤਾਂ ਇਹ (Psychogenic Polydipsia) ਵਰਗੀਆਂ ਗੰਭੀਰ ਬਿਮਾਰੀਆਂ ਵੱਲ ਇਸ਼ਾਰਾ ਕਰਦਾ ਹੈ। ਇਸ ਦੀ ਵਜ੍ਹਾ ਕਰਕੇ ਸਰੀਰ ਵਿੱਚ ਫਲੂਈਜ਼ ਲੈਵਲ ਵੱਧ ਜਾਂਦਾ ਹੈ, ਜੋ ਕਿ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ।


ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦਾ ਇਹ ਖਤਰਾ


ਜਿਹੜੇ ਲੋਕ ਜ਼ਿਆਦਾ ਪਾਣੀ ਪੀਂਦੇ ਹਨ, ਉਨ੍ਹਾਂ ਦੇ ਸਰੀਰ 'ਚ ਸੋਡੀਅਮ ਦੀ ਮਾਤਰਾ ਘੱਟ ਹੋਣ ਲੱਗ ਜਾਂਦੀ ਹੈ ਅਤੇ ਟਿਸ਼ੂਆਂ ਵਿੱਚ ਪਾਣੀ ਦੀ ਮਾਤਰਾ ਵਧਣ ਲੱਗ ਜਾਂਦੀ ਹੈ। ਇਸ ਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ ਹੈ। ਇਸ ਨਾਲ ਦਿਮਾਗ ਨੂੰ ਭਾਰੀ ਨੁਕਸਾਨ ਹੁੰਦਾ ਹੈ।


ਹਾਈਪੋਨੇਟ੍ਰੀਮੀਆ ਦੇ ਲੱਛਣ


ਸਿਰਦਰਦ


ਥਕਾਵਟ


ਐਨਰਜੀ ਦੀ ਕਮੀ


ਜੀ ਮਚਲਣਾ


ਉਲਟੀ ਆਉਣਾ


ਲੋ ਬਲੱਡ ਪ੍ਰੈਸ਼ਰ


ਮਸਲਸ ਕ੍ਰੈਮਪ


ਬੇਚੈਨੀ ਹੋਣਾ


ਗੁੱਸਾ ਆਉਣਾ


ਗੰਭੀਰ ਸਥਿਤੀ ਵਿੱਚ ਇਨਸਾਨ ਕੋਮਾ ਵਿੱਚ ਵੀ ਚੱਲਿਆ ਜਾਂਦਾ ਹੈ।


ਇਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ


ਡਾਇਟੀਸ਼ੀਅਨ ਆਯੂਸ਼ੀ ਯਾਦਵ ਮੁਤਾਬਕ ਦਿਨ 'ਚ 8-10 ਗਲਾਸ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਦਾ ਦੁਸ਼ਮਣ ਬਣ ਜਾਵੇਗਾ ਅਤੇ ਤੁਹਾਡੀ ਸਿਹਤ ਵਿਗੜ ਜਾਵੇਗੀ।


ਇਹ ਵੀ ਪੜ੍ਹੋ: Sweat Too Much: ਕੀ ਤੁਹਾਨੂੰ ਵੀ ਆਉਂਦਾ ਬਹੁਤ ਜ਼ਿਆਦਾ ਪਸੀਨਾ? ਸਮਾਂ ਰਹਿੰਦੇ ਹੋ ਜਾਓ ਸਾਵਧਾਨ, ਨਹੀਂ ਤਾਂ ਹੋ ਸਕਦੈ ਗੰਭੀਰ ਨੁਕਸਾਨ