ਪਬਲਿਕ ਟਾਇਲਟ ਹੋਵੇ ਜਾਂ ਘਰ, ਹਰ ਥਾਂ ਮਰਦ ਖੜ੍ਹੇ ਹੋ ਕੇ ਪਿਸ਼ਾਬ ਕਰਦੇ ਨਜ਼ਰ ਆਉਂਦੇ ਹਨ। ਕਈ ਪਖਾਨੇ ਵੀ ਇਸ ਤਰ੍ਹਾਂ ਬਣਾਏ ਗਏ ਹਨ ਜਿੱਥੇ ਉਹ ਖੜ੍ਹੇ ਹੋ ਕੇ ਪਿਸ਼ਾਬ ਕਰ ਸਕਣ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਟਾਇਲਟ ਕਰਨ ਦਾ ਇਹ ਤਰੀਕਾ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ? ਇਹ ਅਸੀਂ ਨਹੀਂ ਕਹਿ ਰਹੇ ਹਾਂ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਖੜ੍ਹੇ ਹੋਣ ਦੀ ਬਜਾਏ ਮਰਦਾਂ ਨੂੰ ਬੈਠ ਕੇ ਟਾਇਲਟ ਕਰਨਾ ਚਾਹੀਦਾ ਹੈ।


ਨੀਦਰਲੈਂਡ ਦੇ ਡਾਕਟਰਾਂ ਨੇ ਪਾਇਆ ਹੈ ਕਿ ਬੈਠ ਕੇ ਟਾਇਲਟ ਕਰਨਾ ਪੁਰਸ਼ਾਂ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਆਦਮੀਆਂ ਨੂੰ ਕਿਸੇ ਵੀ ਹਾਲਤ ਵਿੱਚ ਬੈਠ ਕੇ ਪਖਾਨਾ ਕਰਨਾ ਚਾਹੀਦਾ ਹੈ, ਜੋ ਕਿ ਪ੍ਰੋਟੈਸਟ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬੈਠ ਕੇ ਟਾਇਲਟ ਕਰਨ ਨਾਲ ਪਿਸ਼ਾਬ ਤੇਜ਼ੀ ਨਾਲ ਬਾਹਰ ਆਉਂਦਾ ਹੈ, ਜਦਕਿ ਖੜ੍ਹੇ ਹੋ ਕੇ ਟਾਇਲਟ ਕਰਨ ਨਾਲ ਇਸ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਖੜ੍ਹੇ ਹੋ ਕੇ ਟਾਇਲਟ ਕਰਨ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਪੇਵਿਲਸ ਦੀਆਂ ਮਾਸਪੇਸ਼ੀਆਂ ਸੁੰਗੜ ਸਕਦੀਆਂ ਹਨ।


ਕਿਹੜੇ ਲੋਕਾਂ ਨੂੰ ਬੈਠ ਕੇ ਟਾਇਲਟ ਕਰਨਾ ਚਾਹੀਦਾ ਹੈ


2014 ਦੇ ਇੱਕ ਅਧਿਐਨ ਦੇ ਅਨੁਸਾਰ, ਪੁਰਸ਼ ਸਦੀਆਂ ਤੋਂ ਬੈਠ ਕੇ ਟਾਇਲਟ ਕਰਦੇ ਆ ਰਹੇ ਹਨ। ਹਾਲਾਂਕਿ ਅੱਜਕੱਲ੍ਹ ਜ਼ਿਆਦਾਤਰ ਪੁਰਸ਼ ਖੜ੍ਹੇ ਹੋ ਕੇ ਪਿਸ਼ਾਬ ਕਰਦੇ ਨਜ਼ਰ ਆਉਂਦੇ ਹਨ। ਖੜ੍ਹੇ ਹੋ ਕੇ ਪਿਸ਼ਾਬ ਕਰਨ ਨਾਲ ਪੇਵਿਲਸ ਅਤੇ ਹਿਪਸ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਹਿਸੂਸ ਨਹੀਂ ਹੁੰਦਾ। ਇਸੇ ਲਈ ਕਿਹਾ ਜਾਂਦਾ ਹੈ ਕਿ ਬੈਠ ਕੇ ਪਿਸ਼ਾਬ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਬੈਠ ਕੇ ਪਿਸ਼ਾਬ ਕਰਨਾ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ ਜੋ ਜ਼ਿਆਦਾ ਦੇਰ ਤੱਕ ਖੜ੍ਹੇ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀਂ ਹੈ, ਉਨ੍ਹਾਂ ਨੂੰ ਵੀ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: Mosquito Bite: ਜੇਕਰ ਮੱਛਣ ਦੇ ਕੱਟਣ ਨਾਲ ਤੁਹਾਡੇ ਸਰੀਰ 'ਤੇ ਪੈ ਗਏ ਧੱਫੜ, ਤਾਂ ਅਪਣਾਓ ਇਹ ਤਰੀਕੇ, ਤੁਰੰਤ ਮਿਲੇਗਾ ਆਰਾਮ


ਬਲੈਡਰ ਦਾ ਖਾਲੀ ਹੋਣਾ ਜ਼ਰੂਰੀ


UCLA ਡਿਪਾਰਟਮੈਂਟ ਆਫ ਯੂਰੋਲੋਜੀ ਵਿੱਚ ਪ੍ਰੋਫ਼ੈਸਰ ਡਾ. ਜੇਸੀ ਐਨ. ਮਿਲਸ ਨੇ ਕਿਹਾ ਕਿ ਇਸ ਖੋਜ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਹਰ ਕਿਸੇ ਨੂੰ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਖੜ੍ਹੇ ਹੋ ਕੇ ਪਿਸ਼ਾਬ ਕਰਨ ਤੋਂ ਬਾਅਦ ਵੀ ਤੁਹਾਡਾ ਬਲੈਡਰ ਪੂਰੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਤਾਂ ਖੜ੍ਹੇ ਹੋ ਕੇ ਪਿਸ਼ਾਬ ਕਰੋ ਅਤੇ ਜੇਕਰ ਤੁਹਾਡਾ ਬਲੈਡਰ ਖਾਲੀ ਨਹੀਂ ਹੁੰਦਾ ਹੈ ਤਾਂ ਬੈਠ ਕੇ ਟਾਇਲਟ ਕਰਨ ਦਾ ਵਿਕਲਪ ਚੁਣੋ। ਇਸ ਗੱਲ ਦਾ ਧਿਆਨ ਰੱਖੋ ਕਿ ਪਿਸ਼ਾਬ ਕਰਦੇ ਸਮੇਂ ਬਲੈਡਰ ਪੂਰੀ ਤਰ੍ਹਾਂ ਖਾਲੀ ਹੋਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਹੋਣ 'ਤੇ ਪੱਥਰੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਕਈ ਬਿਮਾਰੀਆਂ ਵੀ ਘੇਰ ਸਕਦੀਆਂ ਹਨ।


ਇਹ ਵੀ ਪੜ੍ਹੋ: ਗਰਮੀ 'ਚ ਧੁੱਪ ਕਾਰਨ ਫਟੇ ਹੋਏ ਬੁਲ੍ਹਾਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਟਿਪਸ, ਛੇਤੀ ਮਿਲੇਗਾ ਆਰਾਮ