ਇਹ ਮੰਨਿਆ ਜਾਂਦਾ ਹੈ ਕਿ ਸਿਰਫ ਮਾਦਾ ਮੱਛਰ ਹੀ ਖੂਨ ਚੂਸਦੇ ਹਨ, ਨਰ ਮੱਛਰ ਨਹੀਂ। ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਮੱਛਰ ਤੁਹਾਡਾ ਖੂਨ ਚੂਸਦੇ ਹਨ ਤੇ ਫਿਰ ਉਹ ਉੱਡ ਜਾਂਦੇ ਹਨ। ਪਰ ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਕਿ ਮੱਛਰ ਮਨੁੱਖਾਂ ਦਾ ਲਹੂ ਕਿਉਂ ਪੀਂਦੇ ਹਨ? ਉਸ ਨੂੰ ਇਹ ਆਦਤ ਕਿਵੇਂ ਪਈ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲਾਂ ਮੱਛਰ ਖੂਨ ਨਹੀਂ ਪੀਂਦੇ ਸੀ। ਇੱਕ ਕਾਰਨ ਕਰਕੇ ਉਸ 'ਚ ਹੌਲੀ ਹੌਲੀ ਤਬਦੀਲੀ ਆਇਆ ਹੈ।


ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੱਛਰਾਂ ਦਾ ਅਧਿਐਨ ਕੀਤਾ ਤੇ ਇਸ ਸਿੱਟੇ 'ਤੇ ਪਹੁੰਚੇ ਕਿ ਸਾਰੀਆਂ ਕਿਸਮਾਂ ਦੇ ਮੱਛਰ ਖ਼ੂਨ ਨਹੀਂ ਪੀਂਦੇ, ਬਲਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਜਿਉਂਦੇ ਰਹਿਣ ਲਈ ਹੋਰ ਚੀਜ਼ਾਂ ਖਾਂਦੇ ਹਨ। ਇਹ ਰਿਪੋਰਟ ਨਿਊ ਸਾਇੰਟਿਸਟ ਨਾਮਕ ਇੱਕ ਮੈਗਜ਼ੀਨ ਵਿੱਚ ਛਪੀ ਹੈ।

ਹੁਣ ਕੱਚ ਦੀ ਥਾਂ ਕਾਗਜ਼ ਦੀ ਬੋਤਲ 'ਚ ਮਿਲੇਗੀ ਸ਼ਰਾਬ!

ਰਿਪੋਰਟਾਂ ਅਨੁਸਾਰ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜਕਰਤਾ ਨੂਆਹ ਰੋਜ਼ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਅਫਰੀਕਾ ਵਿੱਚ ਕੁਝ ਥਾਵਾਂ ਤੋਂ ਏਡੀਜ਼ ਏਜੀਪੀਟੀ ਮੱਛਰ ਦੇ ਅੰਡੇ ਲਏ ਤੇ ਫਿਰ ਉਨ੍ਹਾਂ ਅੰਡਿਆਂ ਤੋਂ ਮੱਛਰ ਨਿਲਣ ਦਾ ਇੰਤਜ਼ਾਰ ਕੀਤਾ। ਫਿਰ ਅਸੀਂ ਉਨ੍ਹਾਂ ਮੱਛਰਾਂ ਨੂੰ ਮਨੁੱਖਾਂ ਤੇ ਹੋਰ ਜਾਨਵਰਾਂ ਦੀ ਪ੍ਰਯੋਗਸ਼ਾਲਾ ਦੇ ਅੰਦਰ ਛੱਡ ਦਿੱਤਾ, ਇਹ ਸਮਝਣ ਲਈ ਕਿ ਉਨ੍ਹਾਂ ਦਾ ਲਹੂ ਪੀਣ ਦਾ ਤਰੀਕਾ ਕੀ ਹੈ? ਇਸ ਦੌਰਾਨ ਉਨ੍ਹਾਂ ਪਤਾ ਚੱਲਿਆ ਕਿ ਏਡੀਜ਼ ਏਜੀਪੀਟੀ ਮੱਛਰਾਂ ਦੀਆਂ ਵੱਖ ਵੱਖ ਕਿਸਮਾਂ ਦਾ ਭੋਜਨ ਬਿਲਕੁਲ ਵੱਖਰਾ ਸੀ।

ਭਾਰਤ ਦੇ ਇਨ੍ਹਾਂ ਦੋ ਸੂਬਿਆਂ 'ਚ ਵੱਡੀ ਗਿਣਤੀ ਆਈਐਸ ਅੱਤਵਾਦੀ, ਸੰਯੁਕਤ ਰਾਸ਼ਟਰ ਦੀ ਚੇਤਾਵਨੀ

ਨੂਆਹ ਰੋਜ਼ ਨੇ ਕਿਹਾ ਕਿ ਇਹ ਖੋਜ ਸਾਬਤ ਕਰਦੀ ਹੈ ਕਿ ਸਾਰੇ ਮੱਛਰ ਖੂਨ ਨਹੀਂ ਪੀਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਥੇ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਖੇਤਰ ਖੁਸ਼ਕ ਰਹਿੰਦਾ ਹੈ, ਆਮ ਤੌਰ 'ਤੇ ਪਾਣੀ ਦੀ ਘਾਟ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਮੱਛਰਾਂ ਨੂੰ ਪ੍ਰਜਨਨ ਲਈ ਨਮੀ ਦੀ ਜ਼ਰੂਰਤ ਹੁੰਦੀ ਹੈ। ਨਮੀ ਦੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਮੱਛਰ ਮਨੁੱਖਾਂ ਜਾਂ ਹੋਰ ਜਾਨਵਰਾਂ ਦਾ ਲਹੂ ਪੀਣਾ ਸ਼ੁਰੂ ਕਰ ਦਿੰਦੇ ਹਨ।