What is alcohol blackout: ਸ਼ਰਾਬ ਇਨਸਾਨਾਂ ਲਈ ਕਦੇ ਵੀ ਚੰਗੀ ਨਹੀਂ ਰਹੀ। ਸਿਹਤ ਸਬੰਧੀ ਸਮੱਸਿਆਵਾਂ ਤੋਂ ਲੈ ਕੇ ਤੁਹਾਨੂੰ ਆਰਥਿਕ ਤੌਰ 'ਤੇ ਖੋਖਲਾ ਕਰਨ ਤੋਂ ਇਲਾਵਾ ਇਹ ਡਰਿੰਕ ਹੌਲੀ-ਹੌਲੀ ਤੁਹਾਡੇ ਦਿਮਾਗ ਨੂੰ ਦੀਮਕ ਵਾਂਗ ਚੱਟ ਜਾਂਦੀ ਹੈ। ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਸ਼ਰਾਬ ਪੀਂਦੇ ਲੋਕਾਂ ਨੂੰ ਦੇਖੋਗੇ ਤਾਂ ਪਤਾ ਲੱਗੇਗਾ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਉਹ ਹੋਸ਼ ਗਵਾ ਲੈਂਦੇ ਹਨ… ਮਤਲਬ ਪੀਣ ਤੋਂ ਬਾਅਦ ਉਹ ਕੀ ਕਹਿੰਦੇ ਹਨ, ਕਿਉਂ ਹੱਸਦੇ ਹਨ ਤੇ ਕਿਉਂ ਰੋਂਦੇ ਹਨ.. ਨਸ਼ਾ ਉੱਤਰ ਜਾਣ ਤੋਂ ਬਾਅਦ ਉਹ ਨਹੀਂ ਜਾਣਦੇ।


ਇਸ 'ਤੇ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਅਲਕੋਹਲ ਐਬਿਊਜ਼ ਐਂਡ ਅਲਕੋਹਲਿਜਮ ਨੇ ਇਕ ਰਿਸਰਚ ਕੀਤੀ ਹੈ। ਇਸ ਰਿਸਰਚ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਦੁਨੀਆ ਭਰ 'ਚ ਕਿੰਨੇ ਲੋਕ ਸ਼ਰਾਬ ਪੀਣ ਤੋਂ ਬਾਅਦ ਆਪਣੇ ਹੋਸ਼ ਗੁਆ ਦਿੰਦੇ ਹਨ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਾਂਗੇ ਕਿ ਸ਼ਰਾਬ ਦਾ ਬਲੈਕਆਊਟ ਕੀ ਹੈ, ਜਿਸ ਦਾ ਸ਼ਿਕਾਰ ਅੱਜ ਜ਼ਿਆਦਾਤਰ ਨੌਜਵਾਨ ਹੋ ਰਹੇ ਹਨ।


ਸ਼ਰਾਬ ਪੀ ਕੇ ਲੋਕ ਹੋਸ਼ ਕਿਉਂ ਗਵਾ ਲੈਂਦੇ?


ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਅਲਕੋਹਲ ਐਬਿਊਜ਼ ਐਂਡ ਅਲਕੋਹਲਿਜ਼ਮ ਦੇ ਆਰੋਨ ਵ੍ਹਾਈਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਸ਼ਰਾਬ ਪੀਣ ਤੋਂ ਕੁਝ ਸਮੇਂ ਬਾਅਦ ਆਪਣੇ ਹੋਸ਼ ਗੁਆ ਲੈਂਦੇ ਹਨ। ਜੇਕਰ ਉਨ੍ਹਾਂ ਨੇ ਸੀਮਾ ਤੋਂ ਵੱਧ ਸੇਵਨ ਕੀਤਾ ਹੈ ਤਾਂ ਉਹ ਬਲੈਕਆਊਟ ਦਾ ਸ਼ਿਕਾਰ ਹੋ ਜਾਂਦੇ ਹਨ। ਯਾਨੀ ਉਸ ਸਮੇਂ ਦੌਰਾਨ ਉਨ੍ਹਾਂ ਦੇ ਆਲੇ-ਦੁਆਲੇ ਕੀ ਕੁਝ ਵਾਪਰ ਰਿਹਾ ਹੈ, ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ।


ਇਸ ਸਬੰਧੀ 1000 ਵਿਦਿਆਰਥੀਆਂ 'ਤੇ ਇੱਕ ਖੋਜ ਕੀਤੀ ਗਈ, ਜਿਸ ਵਿੱਚ ਪਾਇਆ ਗਿਆ ਕਿ ਘੱਟੋ-ਘੱਟ ਦੋ ਤਿਹਾਈ ਲੋਕ ਯਾਨੀ 66.4% ਲੋਕ ਸ਼ਰਾਬ ਪੀਣ ਤੋਂ ਬਾਅਦ ਅੰਸ਼ਿਕ ਬਲੈਕਆਊਟ ਦਾ ਸ਼ਿਕਾਰ ਹੋ ਗਏ। ਇਸ ਦੇ ਨਾਲ ਹੀ ਜਰਮਨ ਨਿਊਜ਼ ਵੈੱਬਸਾਈਟ DW 'ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ, ਹਾਈਡਲਬਰਗ ਯੂਨੀਵਰਸਿਟੀ ਨੇ ਵੀ ਸ਼ਰਾਬ ਦੇ ਮਨੁੱਖੀ ਦਿਮਾਗ 'ਤੇ ਪ੍ਰਭਾਵਾਂ 'ਤੇ ਇਕ ਖੋਜ ਕੀਤੀ, ਜਿਸ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਦਿਮਾਗ ਘੱਟ ਜਾਂਦਾ ਹੈ। ਸਰਲ ਭਾਸ਼ਾ ਵਿੱਚ, ਸ਼ਰਾਬ ਪੀਣ ਨਾਲ ਤੁਹਾਡੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ।


ਸ਼ਰਾਬ ਪੀਣ ਤੋਂ ਬਾਅਦ ਦਿਮਾਗ ਵਿੱਚ ਕੀ ਹੁੰਦਾ


ਹਾਈਡਲਬਰਗ ਯੂਨੀਵਰਸਿਟੀ ਦੇ ਖੋਜਕਰਤਾ ਹੇਲਮਟ ਜ਼ੀਟਸ ਨੇ ਇਸ ਰਿਪੋਰਟ ਵਿੱਚ ਦੱਸਿਆ ਹੈ ਕਿ ਅਲਕੋਹਲ ਵਿੱਚ ਮੌਜੂਦ ਈਥਾਨੌਲ ਅਲਕੋਹਲ ਦਾ ਇੱਕ ਬਹੁਤ ਛੋਟਾ ਅਣੂ ਹੈ। ਜਿਵੇਂ ਹੀ ਇਹ ਸਰੀਰ ਦੇ ਅੰਦਰ ਪਹੁੰਚਦਾ ਹੈ, ਇਹ ਖੂਨ ਅਤੇ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ। ਜਦੋਂਕਿ ਮਨੁੱਖੀ ਸਰੀਰ ਦਾ 70 ਤੋਂ 80 ਫੀਸਦੀ ਹਿੱਸਾ ਪਾਣੀ ਹੈ। ਇਹੀ ਕਾਰਨ ਹੈ ਕਿ ਸ਼ਰਾਬ ਖੁੱਲ੍ਹ ਕੇ ਤੁਹਾਡੇ ਪੂਰੇ ਸਰੀਰ ਦੇ ਨਾਲ-ਨਾਲ ਦਿਮਾਗ ਤੱਕ ਪਹੁੰਚ ਜਾਂਦੀ ਹੈ।


ਜਿਵੇਂ ਹੀ ਇਹ ਤੁਹਾਡੇ ਦਿਮਾਗ ਤੱਕ ਪਹੁੰਚਦਾ ਹੈ, ਉਸ ਤੋਂ ਬਾਅਦ ਇਹ ਦਿਮਾਗ ਦੇ ਨਿਊਰੋਟ੍ਰਾਂਸਮੀਟਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਨਰਵਸ ਸਿਸਟਮ ਦਾ ਕੇਂਦਰ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਦਿਮਾਗੀ ਪ੍ਰਣਾਲੀ ਪ੍ਰਭਾਵਿਤ ਹੋਣ ਦਾ ਮਤਲਬ ਹੈ ਕਿ ਤੁਸੀਂ ਉਲਝਣ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਹੋ। ਕਈ ਵਾਰ ਤੁਸੀਂ ਚੀਜ਼ਾਂ ਨੂੰ ਭੁੱਲਣਾ ਵੀ ਸ਼ੁਰੂ ਕਰ ਦਿੰਦੇ ਹੋ ਅਤੇ ਪੂਰੀ ਤਰ੍ਹਾਂ ਅਲਕੋਹਲ ਬਲੈਕਆਊਟ ਵਿੱਚ ਖਤਮ ਹੋ ਜਾਂਦੇ ਹੋ।