Mosquitoe Bite: ਗਰਮੀਆਂ ਦੇ ਮੌਸਮ ਵਿੱਚ ਲੋਕ ਦਿਨ ਵੇਲੇ ਪਸੀਨੇ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਰਾਤ ਨੂੰ ਮੱਛਰਾਂ ਦੇ ਆਤੰਕ ਤੋਂ ਪਰੇਸ਼ਾਨ ਰਹਿੰਦੇ ਹਨ। ਰਾਤ ਨੂੰ ਸੌਣ ਵੇਲੇ ਇਹ ਕੰਨ ਦੇ ਨੇੜੇ ਆਵਾਜ਼ਾਂ ਕਰ-ਕਰ ਕੇ ਪਰੇਸ਼ਾਨ ਤਾਂ ਕਰਦੇ ਹੀ ਹਨ, ਸਗੋਂ ਜਿੱਥੇ ਮੱਛਰ ਕੱਟਦਾ ਹੈ, ਉਸ ਜਗ੍ਹਾ 'ਤੇ ਖੁਜਲੀ ਹੋਣ ਲੱਗ ਜਾਂਦੀ ਹੈ ਜਿਸ ਕਰਕੇ ਵੀ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ। ਜਦੋਂ ਤੁਸੀਂ ਮੱਛਰ ਦੇ ਕੱਟਣ ਵਾਲੀ ਥਾਂ 'ਤੇ ਖੁਜਲੀ ਕਰਦੇ ਹੋ, ਤਾਂ ਉੱਥੇ ਲਾਲ ਨਿਸ਼ਾਨ ਬਣ ਜਾਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਮੱਛਰ ਦੇ ਕੱਟਣ ਤੋਂ ਬਾਅਦ ਖੁਜਲੀ ਕਿਉਂ ਹੁੰਦੀ ਹੈ।
ਸਿਰਫ ਮਾਦਾ ਮੱਛਰ ਕੱਟਦੇ ਹਨ
ਦਰਅਸਲ ਮਾਦਾ ਮੱਛਰ ਹੀ ਇਨਸਾਨਾਂ ਅਤੇ ਜਾਨਵਰਾਂ ਨੂੰ ਕੱਟਦੇ ਹਨ। ਨਰ ਮੱਛਰ ਨਾ ਤਾਂ ਕੱਟਦੇ ਹਨ ਅਤੇ ਨਾ ਹੀ ਬਿਮਾਰੀਆਂ ਫੈਲਾਉਂਦੇ ਹਨ। ਆਓ ਜਾਣਦੇ ਹਾਂ ਮਾਦਾ ਮੱਛਰ ਕਿਉਂ ਕੱਟਦੇ ਹਨ ਅਤੇ ਇਨ੍ਹਾਂ ਦੇ ਕੱਟਣ 'ਤੇ ਖੁਜਲੀ ਕਿਉਂ ਹੁੰਦੀ ਹੈ।
ਕਿਉਂ ਹੁੰਦੀ ਹੈ ਖੁਜਲੀ?
ਮੱਛਰ ਖੂਨ ਚੂਸਣ ਲਈ ਆਪਣੀ ਸੂਈ-ਵਰਗੀ ਪ੍ਰੋਬੋਸਿਸ ਨਾਲ ਸਕਿਨ ‘ਤੇ ਕੱਟਦਾ ਹੈ ਅਤੇ ਤੁਹਾਡੀ ਸਕਿਨ ਵਿੱਚ ਲਾਰ ਇੰਜੈਕਟ ਕਰਦਾ ਹੈ। ਸਾਡਾ ਸਰੀਰ ਇਸ ਲਾਰ ਦੇ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ। ਜਿਸ ਨਾਲ ਉਸ ਥਾਂ ‘ਤੇ ਗੰਢ ਬਣ ਜਾਂਦੀ ਹੈ ਅਤੇ ਖੁਜਲੀ ਹੋਣ ਲੱਗ ਜਾਂਦੀ ਹੈ। ਕੁਝ ਲੋਕਾਂ ਨੂੰ ਕੱਟਣ ‘ਤੇ ਹਲਕੀ ਜਿਹੀ ਪ੍ਰਤੀਕਿਰਿਆ ਹੁੰਦੀ ਹੈ, ਪਰ ਕੁਝ ਲੋਕਾਂ ‘ਤੇ ਇਸ ਦਾ ਬਹੁਤ ਜ਼ਿਆਦਾ ਬੂਰਾ ਅਸਰ ਹੁੰਦਾ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਫੋਨ ਦੇਣ ਦੀ ਸਹੀ ਉਮਰ ਕੀ ਹੈ? ਜਾਣ ਲਓ ਕਿਤੇ ਲਾਡ-ਪਿਆਰ 'ਚ ਬੱਚੇ ਵਿਗੜ ਨਾ ਜਾਣ
ਮੱਛਰ ਦੇ ਕੱਟਣ ‘ਤੇ ਕੀ ਹੁੰਦਾ ਹੈ?
ਮੱਛਰ ਦੇ ਕੱਟਣ 'ਤੇ, ਕੱਟੇ ਹੋਏ ਹਿੱਸੇ 'ਤੇ ਸਭ ਤੋਂ ਪਹਿਲਾਂ ਲਾਲ ਗੰਢ ਦਿਖਾਈ ਦਿੰਦੀ ਹੈ। ਇਹ ਗੰਢ ਤੁਰੰਤ ਨਹੀਂ ਪੈਂਦੀ ਅਤੇ ਕੁਝ ਸਮੇਂ ਬਾਅਦ ਬਣ ਜਾਂਦੀ ਹੈ। ਇਸ ਤੋਂ ਬਾਅਦ ਇਹ ਥੋੜੀ ਸਖ਼ਤ ਹੋ ਜਾਂਦੀ ਹੈ ਅਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ। ਲਾਲ ਤੋਂ ਇਲਾਵਾ, ਇਹ ਗੰਢ ਭੂਰੇ ਰੰਗ ਦੀ ਵੀ ਹੋ ਸਕਦੀ ਹੈ।
ਬਿਮਾਰੀਆਂ ਫੈਲਾਉਂਦੇ ਹਨ ਮੱਛਰ
ਇਹ ਤੁਹਾਡਾ ਖੂਨ ਚੂਸਣ ਤੋਂ ਇਲਾਵਾ ਕਈ ਬਿਮਾਰੀਆਂ ਵੀ ਫੈਲਾਉਂਦੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਆਮ ਮਲੇਰੀਆ ਹੈ। ਇਸ ਤੋਂ ਇਲਾਵਾ ਡੇਂਗੂ ਜਾਂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਮੱਛਰਾਂ ਤੋਂ ਫੈਲਦੀਆਂ ਹਨ। ਮੱਛਰ ਸੰਕਰਮਿਤ ਵਿਅਕਤੀ ਨੂੰ ਕੱਟਣ ਤੋਂ ਬਾਅਦ ਦੂਜੇ ਲੋਕਾਂ ਅਤੇ ਜਾਨਵਰਾਂ ਨੂੰ ਕੱਟਣ ਨਾਲ ਲਾਗ ਫੈਲਾਉਂਦੇ ਹਨ।
ਇਹ ਵੀ ਪੜ੍ਹੋ: ਭੋਜਨ ਨਾਲ ਕੋਲਡ ਡਰਿੰਕਸ ਪੀਣ ਦੇ ਵੱਡੇ ਨੁਕਸਾਨ! ਹੋ ਜਾਓ ਸਾਵਧਾਨ, ਨਹੀਂ ਤਾਂ ਪਏਗਾ ਪਛਤਾਉਣਾ