Symptoms Of Crohns Disease: ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਕਿਸੀ ਖਾਸ ਉਮਰ ਵਿੱਚ ਬਹੁਤ ਹੁੰਦੀਆਂ ਹਨ। ਅਜਿਹੀ ਹੀ ਇੱਕ ਬਿਮਾਰੀ ਹੈ ਕ੍ਰੋਹਨ ਦੀ ਬਿਮਾਰੀ। ਇਹ ਬਿਮਾਰੀ ਆਮ ਤੌਰ 'ਤੇ 30 ਸਾਲ ਦੀ ਉਮਰ ਤੱਕ ਦੇ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, 13 ਤੋਂ 30 ਸਾਲ ਦੀ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਵੈਸੇ ਤਾਂ ਹਰ ਬਿਮਾਰੀ ਬੁਰੀ ਹੁੰਦੀ ਹੈ, ਪਰ ਇਸ ਬਿਮਾਰੀ ਦੀ ਇੱਕ ਖਾਸ ਸਮੱਸਿਆ ਇਹ ਹੈ ਕਿ ਜੇਕਰ ਇਹ ਬਿਮਾਰੀ ਕਿਸੇ ਨੂੰ 13-14 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ ਤਾਂ ਬੱਚੇ ਦਾ ਕੱਦ ਠੀਕ ਤਰ੍ਹਾਂ ਨਾਲ ਨਹੀਂ ਵੱਧਦਾ। ਜਿਸ ਦੀ ਕੀਮਤ ਬੱਚੇ ਨੂੰ ਸਾਰੀ ਉਮਰ ਲਈ ਭੁਗਤਣੀ ਪੈਂਦੀ ਹੈ।


ਅਜਿਹੇ 'ਚ ਬੱਚਿਆਂ ਦੀ ਸਿਹਤ 'ਤੇ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਜੋ ਉਸਦੀ ਹਾਈਟ ਅਤੇ ਫਿਟਨੈਸ ਬਿਨਾਂ ਕਿਸੇ ਰੁਕਾਵਟ ਤੋਂ ਵੱਧਦੀ ਰਹੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਬਿਮਾਰੀ ਦੇ ਲੱਛਣ, ਕਾਰਨ ਅਤੇ ਇਸ ਦਾ ਇਲਾਜ ਕੀ ਹੈ...


ਕ੍ਰੋਹਨ ਦੇ ਲੱਛਣ


ਕ੍ਰੋਹਨ ਰੋਗ ਵਿੱਚ ਅਕਸਰ ਅੰਤੜੀਆਂ ਵਿੱਚ ਅਲਸਰ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਰੋਜ਼ਾਨਾ ਦੀ ਜ਼ਿੰਦਗੀ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ...



  • ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਣਾ

  • ਦਸਤਪੇਟ ਵਿੱਚ ਕੜਵੱਲ ਹੋਣਾ

  • ਚਮੜੀ ਦੇ ਰੋਗ

  • ਪਿਠ ਵਿੱਚ ਦਰਦ ਹੋਣਾ

  • ਥਕਾਵਟ

  • ਮੂੰਹ ਵਿੱਚ ਵਾਰ-ਵਾਰ ਛਾਲੇ ਹੋਣੇ

  • ਮੋਸ਼ਨ ਦੇ ਨਾਲ ਬਲੱਡ ਆਉਣਾ

  • ਅਨੀਮੀਆ

  • ਭਾਰ ਘੱਟ ਹੋਣਾ


ਕ੍ਰੋਹਨ ਦਾ ਇਲਾਜ ਕੀ ਹੈ?


ਖੂਨ ਦੀ ਜਾਂਚ, ਕੋਲੋਸਕੋਪੀ ਵਰਗੇ ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਲੱਛਣਾਂ ਦੇ ਆਧਾਰ 'ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਲਾਈਫਸਟਾਈਲ ਅਤੇ ਖੁਰਾਕ ਵਿੱਚ ਬਦਲਾਅ ਕੀਤੇ ਜਾਂਦੇ ਹਨ। ਜੇਕਰ ਸਮੇਂ ਸਿਰ ਸਹੀ ਇਲਾਜ ਦਿੱਤਾ ਜਾਵੇ ਤਾਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਅਤੇ ਬੱਚੇ ਦੀ ਹਾਈਟ ਅਤੇ ਸਿਹਤ ਵੀ ਸਹੀ ਤਰੀਕੇ ਨਾਲ ਵਧਦੀ ਹੈ।


ਆਮ ਆਦਮੀ ਲਈ ਸਿਰਫ਼ ਲੱਛਣਾਂ ਨੂੰ ਦੇਖ ਕੇ ਇਸ ਬਿਮਾਰੀ ਬਾਰੇ ਪੁਸ਼ਟੀ ਕਰਨਾ ਮੁਸ਼ਕਿਲ ਹੈ। ਇਸ ਲਈ ਸਮੇਂ ਸਿਰ ਡਾਕਟਰ ਨੂੰ ਮਿਲਣਾ ਬਿਹਤਰ ਹੁੰਦਾ ਹੈ। ਖਾਸ ਤੌਰ 'ਤੇ ਇਹ ਜਿਹੜੇ ਲੱਛਣ ਦੱਸੇ ਜਾ ਰਹੇ ਹਨ, ਇਨ੍ਹਾਂ ਦੇਖਣ ਤੋਂ ਬਾਅਦ ਬਿਲਕੁਲ ਲਾਪਰਵਾਹੀ ਨਾ ਕਰੋ।



  • ਮਲ ਦੇ ਨਾਲ ਖੂਨ ਆਉਣਾ

  • 5 ਦਿਨ ਬਾਅਦ ਵੀ ਲੂਸ਼ ਮੋਸ਼ਨ ਠੀਕ ਨਾ ਹੋਣਾ

  • ਵਾਰ-ਵਾਰ ਬੁਖਾਰ ਹੋਣਾ

  • ਪੇਟ ਵਿੱਚ ਕੜਵਲ ਹੋਣਾ

  • ਬਿਨਾਂ ਕਿਸੇ ਕਾਰਨ ਤੋਂ ਭਾਰ ਘੱਟ ਹੋਣਾ

  • ਬੱਚੇ ਦੀ ਹਾਈਟ ਉਸ ਦੀ ਉਮਰ ਨਾ ਵੱਧਣਾ


ਕਿਉਂ ਹੁੰਦੀ ਹੈ ਇਹ ਬਿਮਾਰੀ?


ਕ੍ਰੋਹਨ ਦੀ ਬਿਮਾਰੀ ਦਾ ਕੋਈ ਸਪੱਸ਼ਟ ਕਾਰਨ ਨਹੀਂ ਹੈ। ਇਹ ਇਕ ਤਰ੍ਹਾਂ ਦਾ ਆਟੋਇਮਿਊਨ ਡਿਸਆਰਡਰ ਹੁੰਦਾ ਹੈ, ਜਿਸ ਵਿਚ ਵਿਅਕਤੀ ਦੇ ਸਰੀਰ ਦਾ ਇਮਿਊਨ ਸਿਸਟਮ ਯਾਨੀ ਕਿ ਬਾਹਰੋਂ ਆਉਣ ਵਾਲੇ ਵਾਇਰਸ ਨੂੰ ਨਸ਼ਟ ਕਰਨ ਵਾਲੀ ਵਿਧੀ ਉਸ ਦੇ ਸਰੀਰ ਦੇ ਅੰਤੜੀਆਂ ਦੇ ਤੰਤਰ 'ਤੇ ਹਮਲਾ ਕਰ ਦਿੰਦੀ ਹੈ, ਜਿਸ ਨਾਲ ਅੰਤੜੀਆਂ ਵਿਚ ਅਲਸਰ, ਸੋਜ ਅਤੇ ਜਲਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।


ਇਹ ਵੀ ਪੜ੍ਹੋ: World Cancer Day 2023: ਕੰਨ ਅਤੇ ਦੰਦ 'ਚ ਹੋਣ ਵਾਲੀ ਇਹ ਮੁਸ਼ਕਿਲ ਬਣ ਸਕਦੀ ਮੂੰਹ ਦੇ ਕੈਂਸਰ ਦੀ ਵਜ੍ਹਾ, ਜਾਣੋ ਇਸ ਦੇ ਲੱਛਣ