Tips to increase height- ਹਰ ਕੋਈ ਚਾਹੁੰਦਾ ਹੈ ਕਿਉਸ ਦਾ ਕੱਦ ਲੰਬਾ ਹੋਵੇ। ਕੱਦ ਦਾ ਵੱਧ ਜਾਂ ਘੱਟ ਹੋਣਾ ਜੈਨੇਟਿਕ ਕਾਰਕ ਸਭ ਤੋਂ ਵੱਧ ਜ਼ਿੰਮੇਵਾਰ ਹਨ। ਜੇਕਰ ਮਾਪਿਆਂ ਦਾ ਕੱਦ ਲੰਬਾ ਹੋਵੇ, ਤਾਂ ਬੱਚਿਆਂ ਦਾ ਕੱਦ ਲੰਬਾ ਹੁੰਦਾ ਹੈ, ਪਰ ਜੇਕਰ ਮਾਂ-ਪਿਓ ਦਾ ਕੱਦ ਛੋਟਾ ਹੋਵੇ ਤਾਂ ਬੱਚਿਆਂ ਦਾ ਕੱਦ ਵੀ ਛੋਟਾ ਰਹਿ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕਿਸੇ ਵੀ ਵਿਅਕਤੀ ਦਾ ਕੱਦ ਉਮਰ ਦੀ ਇਕ ਹੱਦ ਤੱਕ ਵਧਦਾ ਹੈ।


ਇਸ ਤੋਂ ਬਾਅਦ ਕੱਦ ਸਥਿਰ ਹੋ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦਾ ਕੱਦ 20 ਸਾਲ ਦੀ ਉਮਰ ਤੱਕ ਹੀ ਵਧਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਵਿਟਾਮਿਨ ਡੀ ਪੂਰਕ 20 ਸਾਲਾਂ ਬਾਅਦ ਵੀ ਕੱਦ ਵਧਾ ਸਕਦੇ ਹਨ।


ਆਓ ਜਾਣਦੇ ਹਾਂ ਕਿ ਸਚਾਈ ਕੀ ਹੈ...


TOI ਦੀ ਰਿਪੋਰਟ ਦੇ ਅਨੁਸਾਰ ਜੈਨੇਟਿਕਸ ਕਿਸੇ ਵੀ ਵਿਅਕਤੀ ਦਾ ਕੱਦ ਨਿਰਧਾਰਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਇਸ ਦੇ ਨਾਲ ਹੀ ਕੱਦ ਦੇ ਵਾਧੇ ਲਈ ਸਾਡੀ ਜੀਵਨ ਸ਼ੈਲੀ ਅਤੇ ਪੋਸ਼ਣ ਵੀ ਬਹੁਤ ਅਹਿਮ ਹੈ। ਕਈ ਵਾਰ ਮਾੜੀ ਜੀਵਨ ਸ਼ੈਲੀ ਅਪਣਾਉਣ ਕਾਰਨ ਅਤੇ ਚੰਗਾ ਪੋਸ਼ਣ ਨਾ ਮਿਲਣ ਕਾਰਨ ਵੀ ਕੱਦ ਛੋਟਾ ਰਹਿ ਸਕਦਾ ਹੈ।



ਦੱਸ ਦਈਏ ਕਿ ਸਾਡੇ ਸਰੀਰ ਵਿਚ ਮੌਜੂਦ ਹੱਡੀਆਂ ਦਾ ਵਾਧਾ ਹੀ ਸਾਡੇ ਕੱਦ ਨੂੰ ਵਧਾਉਂਦਾ ਹੈ। ਜਿੰਨਾਂ ਚਿਰ ਹੱਡੀਆਂ ਵੱਡੀਆਂ ਹੁੰਦੀਆਂ ਰਹਿੰਦੀਆਂ ਹਨ, ਉਨ੍ਹਾਂ ਚਿਰ ਸਾਡਾ ਕੱਦ ਵਧਦਾ ਰਹਿੰਦਾ ਹੈ। ਹੱਡੀਆਂ ਦਾ ਵਿਕਾਸ ਰੁਕ ਜਾਣ ਉਪਰੰਤ ਸਾਡੇ ਸਰੀਰ ਦਾ ਵਿਕਾਸ ਵੀ ਰੁਕ ਜਾਂਦਾ ਹੈ। ਹੱਡੀਆਂ ਦੇ ਵਿਕਾਸ ਦੇ ਲਈ ਪੌਸ਼ਟਿਕ ਖ਼ੁਰਾਕ ਬਹੁਤ ਜ਼ਰੂਰੀ ਹੈ।


ਵਿਟਾਮਿਨ ਡੀ ਦੀ ਕਮੀਂ ਵੀ ਕੱਦ ਦੇ ਵਿਕਾਸ ਨੂੰ ਰੋਕ ਸਕਦੀ ਹੈ। ਜੇਕਰ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀਂ ਹੋ ਜਾਵੇ, ਤਾਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਤੁਹਾਡਾ ਕੱਦ ਛੋਟਾ ਰਹਿ ਜਾਂਦਾ ਹੈ। ਵਿਟਾਮਿਨ ਡੀ ਕੈਲਸ਼ੀਅਮ ਨੂੰ ਸੋਖਣ ਅਤੇ ਹੱਡੀਆਂ ਦੇ ਖਣਿਜ ਬਣਾਉਣ ਵਿਚ ਮਦਦ ਕਰਦਾ ਹੈ।


ਬਚਪਨ ਤੋਂ ਲੈ ਕੇ ਜਵਾਨੀ ਤੱਕ ਹੱਡੀਆਂ ਦਾ ਵਿਕਾਸ ਹੁੰਦਾ ਹੈ ਅਤੇ ਇਸ ਦੌਰਾਨ ਵਿਟਾਮਿਨ ਡੀ ਦੀ ਚੰਗੀ ਮਾਤਰਾ ਕੱਦ ਨੂੰ ਵਧਾ ਸਕਦੀ ਹੈ। ਇਸ ਦੌਰਾਨ ਜੇਕਰ ਵਿਟਾਮਿਨ ਡੀ ਦੀ ਕਮੀ ਹੋਵੇ ਤਾਂ ਸਪਲੀਮੈਂਟ ਦਿੱਤੇ ਜਾ ਸਕਦੇ ਹਨ। ਇਸ ਨਾਲ ਕੱਦ ਵਧਾਉਣ ਵਿਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਜਦੋਂ ਹੱਡੀਆਂ ਦੇ ਵਿਕਾਸ ਦੀਆਂ ਪਲੇਟਾਂ ਫਿਊਜ਼ ਹੋ ਜਾਂਦੀਆਂ ਹਨ ਅਤੇ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਤਾਂ ਵਿਟਾਮਿਨ ਡੀ ਸਪਲੀਮੈਂਟ ਲੈਣ ਦਾ ਕੋਈ ਫ਼ਾਇਦਾ ਨਹੀਂ। ਇਕ ਉਮਰ ਤੋਂ ਬਾਅਦ ਵਿਟਾਮਿਨ ਡੀ ਸਪਲੀਮੈਂਟਸ ਲੈਣ ਨਾਲ ਕੱਦ ਨਹੀਂ ਵਧ ਸਕਦਾ।


(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)