ਨਵੀਂ ਦਿੱਲੀ: ਨਵੀਂ ਦਿੱਲੀ ਦੇ ਛਤਰਪੁਰ ਫਾਰਮ 'ਚ ਹੋਟਲ ਬੈਲਮੋਂਡ 'ਚ ਫੈਸ਼ਨ ਗੁਰੂ ਸਟਾਇਲ ਵੀਕ 'ਚ ਕੌਮਾਂਤਰੀ ਖੂਬਸੂਰਤੀ ਮੁਕਾਬਲੇ ਦਾ ਪਹਿਲਾ ਐਡੀਸ਼ਨ 27-28 ਅਕਤੂਬਰ ਨੂੰ ਹੋਵੇਗਾ। ਇਸ 'ਚ ਹਿੱਸਾ ਲੈਣ ਵਾਲੇ 10 ਉਮੀਦਵਾਰਾਂ ਦੇ ਨਾਲ 3 ਅਕਤੂਬਰ ਨੂੰ ਮੁੰਬਈ 'ਚ ਫਾਈਨਲ ਕੀਤੇ ਗਏ ਹਨ।

ਮੁਕਾਬਲੇ 'ਚ ਇੱਕ ਹੀ ਥਾਂ ਫੈਸ਼ਨ ਤੇ ਬਿਊਟੀ ਵੇਖਣ ਨੂੰ ਮਿਲੇਗੀ। ਫੈਸ਼ਨ ਗੁਰੂ 2017 'ਚ ਤਿੰਨ ਕੰਪੀਟਿਸ਼ਨ ਹੋਣਗੇ। ਇਸ 'ਚ ਮਿਸ ਸੁਪਰ ਮੌਡਲ, ਦ ਸਟਾਈਲ ਗੁਰੂ 2017 ਤੇ ਦ ਜਵੈਲ ਕਿਊਟਰ 2017 ਚੁਣਿਆ ਜਾਵੇਗਾ। ਇਸ ਲਈ ਮੁਕਾਬਲ ਅਲੱਗ-ਅਲੱਗ ਕੈਟੇਗਿਰੀ 'ਚ ਹੋਣਗੇ। ਮਿਸ ਐਕਸਪ੍ਰੈਸਿਵ ਆਇਜ਼, ਮਿਸ ਬਿਊਟੀਫੁਲ ਸਮਾਇਲ, ਮਿਸ ਲਸਟਰਸ ਹੇਅਰ, ਮਿਸ ਫਲਾਲੇਸ ਸਕਿਨ, ਮਿਸ ਸਟਨਿੰਗ ਸਵਿਮਵੀਅਰ 'ਚ ਕੁੜੀਆਂ ਹਿੱਸਾ ਲੈਣਗੀਆਂ।

ਇਹ ਮੁਕਾਬਲਾ ਜ਼ੀਰੋ ਮਾਰਕੇਟਿੰਗ ਗਰੁੱਪ ਦੇ ਸੰਜੀਵ ਝਾਅ ਕਰਵਾ ਰਹੇ ਹਨ। ਇਹ ਭਾਰਤ ਤੇ ਨੇਪਾਲ 'ਚ ਮਸ਼ਹੂਰ ਫੈਸ਼ਨ, ਇੰਟਰਟੇਨਮੈਂਟ ਤੇ ਮੀਡੀਆ ਪ੍ਰੋਫੈਸ਼ਨਲ ਹਨ। ਇਸ ਇਵੈਂਟ ਦੀ ਜਿਊਰੀ 'ਚ ਬਾਲੀਵੁਡ ਤੇ ਫੈਸ਼ਨ ਇੰਡਸਟਰੀ ਦੀਆਂ ਵੱਡੀਆਂ ਸ਼ਖਸੀਅਤਾਂ ਸ਼ਾਮਲ ਹਨ।