ਗੋਨਿਆਣਾ: ਦੀਵਾਲੀ ਵਾਲੇ ਦਿਨ ਸਥਾਨਕ ਸ਼ਹਿਰ ਵਿਚ ਦਿਨ ਦਿਹਾੜੇ ਇਕ ਟਰੱਕ ਡਰਾਈਵਰ ਦਾ ਕਤਲ ਹੋ ਗਿਆ। ਚਸ਼ਮਦੀਦਾਂ ਦੀ ਜਾਣਕਾਰੀ ਅਨੁਸਾਰ ਨਰੰਜਣ ਸਿੰਘ ਪੁੱਤਰ ਅਮਰ ਸਿੰਘ ਵਾਸੀ ਹਰਰਾਏਪੁਰ, ਜੋ ਗੋਨਿਆਣਾ ਮੰਡੀ ਵਿਖੇ ਟਰੱਕ ਯੂਨੀਅਨ ਵਿਚ ਇਕ ਟਰੱਕ ਡਰਾਈਵਰ ਸੀ, ਜੋ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਤੋਂ ਝੋਨਾ ਭਰ ਕੇ ਗੋਨਿਆਣਾ ਮੰਡੀ ਵਿਖੇ ਲਿਆ ਰਿਹਾ ਸੀ ਕਿ ਗੋਨਿਆਣਾ ਮੰਡੀ ਵਿਖੇ ਕਾਲਜ ਰੋਡ 'ਤੇ ਉਸ ਦਾ ਟਰੱਕ ਇਕ ਕਾਰ ਵਿਚ ਲੱਗ ਗਿਆ।
ਕਾਰ ਚਾਲਕ ਨੇ ਇਸ ਖ਼ੁੰਦਕ ਤੋਂ ਗੁੱਸਾ ਖਾ ਕੇ ਟਰੱਕ ਚਾਲਕ ਨੂੰ ਪਕੜ ਲਿਆ ਅਤੇ ਉਸ ਸਮੇਂ ਹੀ ਉਸ ਦਾ ਗਲਾ ਘੁੱਟ ਦਿੱਤਾ ਅਤੇ ਹੋਰ ਘਾਤਕ ਚੀਜ਼ ਮਾਰਕੇ ਉਕਤ ਟਰੱਕ ਚਾਲਕ ਦੀ ਹੱਤਿਆ ਕਰ ਦਿੱਤੀ।
ਸੂਚਨਾ ਮਿਲਣ 'ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮੌਕੇ 'ਤੇ ਆ ਕੇ ਕਾਰ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਅਤੇ ਮ੍ਰਿਤਕ ਟਰੱਕ ਡਰਾਈਵਰ ਨਰੰਜ਼ਣ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਆਪਣੀ ਕਾਰਵਾਈ ਸੁਰੂ ਕਰ ਦਿਤੀ।