ਭਾਰਤ ’ਚ ਚਾਹ ਤੇ ਕੌਫ਼ੀ ਦੋਵਾਂ ਦਾ ਪ੍ਰਚਲਣ ਵਧਦਾ ਜਾ ਰਿਹਾ ਹੈ। ਦੋਵਾਂ ਵਿੱਚ ਕੈਫ਼ੀਨ ਦੀ ਮਾਤਰਾ ਹੁੰਦੀ ਹੈ ਤੇ ਇਸ ਦੀ ਮਾਤਰਾ ਸਰੀਰ ਵਿੱਚ ਵਧਣ ਨਾਲ ਬੇਚੈਨੀ, ਚਿੰਤਾ ਪੈਦਾ ਕਰਨ ਦੇ ਨਾਲ–ਨਾਲ ਸਿਰ ਦਰਦ ਵੀ ਪੈਦਾ ਕਰ ਸਕਦੀ ਹੈ। ਆਓ ਜਾਣੀਏ ਕਿ ਚਾਹ ਤੇ ਕੌਫ਼ੀ ਦੋਵਾਂ ’ਚ ਕੈਫ਼ੀਨ ਦੀ ਕਿੰਨੀ-ਕਿੰਨੀ ਮਾਤਰਾ ਹੈ?


 

ਚਾਹ
ਚਾਹ ਦੀਆਂ ਪੱਤੀਆਂ ਵਿੱਚ 3.5 ਫ਼ੀਸਦੀ ਕੈਫ਼ੀਨ ਹੁੰਦੀ ਹੈ। ਜਦੋਂ ਤੁਸੀਂ ਚਾਹ ਨੂੰ ਗਰਮ ਪਾਣੀ ਵਿੱਚ ਡੁਬੋਂਦੇ ਹੋ, ਤਾਂ ਚਾਹ ਦੀਆਂ ਪੱਤੀਆਂ ਵਿੱਚੋਂ ਕੈਫ਼ੀਨ ਖਿੱਚੀ ਜਾਂਦੀ ਹੈ। ਮਾਚਾ ਗ੍ਰੀਨ ਟੀ ਵਿੱਚ ਕੈਫ਼ੀਨ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ। ਅੱਧਾ ਚਮਚੇ ਵਿੱਚ 35 ਮਿਲੀਗ੍ਰਾਮ ਕੈਫ਼ੀਨ ਹੁੰਦੀ ਹੈ। ਇੱਕ ਕੱਪ ਗ੍ਰੀਨ ਚਾਹਵਿੱਚ 47 ਮਿਲੀਗ੍ਰਾਮ ਕੈਫ਼ੀਨ ਹੁੰਦੀ ਹੈ। ਇੱਕ ਕੱਪ ਗ੍ਰੀਨ ਟੀ ਵਿੱਚ ਕੈਫ਼ੀਨ 25 ਤੋਂ 45 ਮਿਲੀਗ੍ਰਾਮ ਪਾਈ ਜਾਂਦੀ ਹੈ। ਕਾਲੀ ਚਾਹ ਦੀਆਂ ਪੱਤੀਆਂ ਨੂੰ ਆਕਸੀਕ੍ਰਿਤ ਕੀਤਾ ਜਾਂਦਾ ਹੈ, ਜਦ ਕਿ ਗ੍ਰੀਨ ਟੀ ਦੀਆਂ ਪੱਤੀਆਂ ਆਕਸੀਕ੍ਰਿਤ ਨਹੀਂ ਹੁੰਦੀਆਂ।

 

ਕੌਫ਼ੀ
ਕੌਫ਼ੀ ਬੀਨਜ਼ ਵਿੱਚ ਕੈਫ਼ੀਨ ਦੀ ਮਾਤਰਾ 1.1 ਤੋਂ 2.2 ਫ਼ੀ ਸਦੀ ਹੁੰਦੀ ਹੈ ਪਰ ਜਿਵੇਂ ਕਿ ਚਾਹ ਦੀਆਂ ਪੱਤੀਆਂ ਦੇ ਮਾਮਲੇ ’ਚ ਹੁੰਦਾ ਹੈ; ਗਰਮ ਪਾਣੀ ਵਿੱਚ ਕੌਫ਼ੀ ਬੀਨਜ਼ ਨੂੰ ਬਣਾਉਣ ਦੀ ਪ੍ਰਕਿਰਿਆ ਦਾ ਨਤੀਜਾ ਉਸ ਤੋਂ ਕੈਫ਼ੀਨ ਦੀ ਜ਼ਿਆਦਾ ਮਾਤਰਾ ਕੱਢਣਾ ਹੁੰਦਾ ਹੈ।

 

ਗੱਲ ਜਦੋਂ ਜ਼ਿਆਦਾ ਭੁੰਨੇ ਹੋਏ ਕੌਫ਼ੀ ਬੀਜਾਂ ਤੇ ਹਲਕੇ ਭੁੰਨੇ ਕੌਫ਼ੀ ਬੀਜਾਂ ਦੀ ਹੋਵੇ, ਤਾਂ ਆਮ ਰਾਇ ਤੋਂ ਉਲਟ ਜ਼ਿਆਦਾ ਭੁੰਨਿਆ ਹੋਇਆ ਕੌਫ਼ੀ ਬੀਜ ਭੁੰਨਣ ਵਾਲੀ ਮਸ਼ੀਨ ਉੱਤੇ ਜ਼ਿਆਦਾ ਦੇਰ ਅਤੇ ਜ਼ਿਆਦਾ ਤਾਪਮਾਨ ਉੱਤੇ ਹਲਕੇ ਭੁੰਨੇ ਹੋਏ ਬੀਜ ਦੇ ਮੁਕਾਬਲੇ ਠਹਿਰਦਾ ਹੈ। ਇਸ ਲਈ ਇਹ ਘੱਟ ਸੰਘਣਾ ਤੇ ਕੈਫ਼ੀਨ ਯੁਕਤ ਹੋ ਜਾਂਦਾ ਹੈ।