Facts Related to Chips: ਭਾਰਤ ਵਿੱਚ ਚਿਪਸ ਨੂੰ ਸਨੈਕਸ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਕੋਈ ਵੀ ਪਾਰਟੀ ਜਾਂ ਪਿਕਨਿਕ ਚਿਪਸ ਤੋਂ ਬਿਨਾਂ ਅਧੂਰੀ ਹੈ। ਪੈਕਡ ਚਿਪਸ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਫੂਡ ਪ੍ਰੋਡਕਟਸ ਵਿੱਚੋਂ ਇੱਕ ਹਨ। ਘਰ ਤੋਂ ਬਾਹਰ ਨਿਕਲਦਿਆਂ ਹੀ ਜਿਹੜੀ ਤੁਹਾਨੂੰ ਪਹਿਲੀ ਦੁਕਾਨ ਨਜ਼ਰ ਆਵੇਗੀ, ਉਸ 'ਤੇ ਤੁਹਾਨੂੰ ਚਿਪਸ ਦੇ ਪੈਕੇਟ ਨਜ਼ਰ ਆਉਣਗੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਚਿਪਸ ਖਾਣਾ ਪਸੰਦ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦੁਕਾਨਦਾਰ ਨੂੰ ਇੱਕ ਚਿਪਸ ਦਾ ਪੈਕੇਟ ਕਿੰਨੇ ਦਾ ਪੈਂਦਾ ਹੈ?


ਬਾਜ਼ਾਰ ਵਿੱਚ ਚਿਪਸ 5 ਰੁਪਏ, 10 ਰੁਪਏ ਅਤੇ 20 ਰੁਪਏ ਤੋਂ ਲੈ ਕੇ ਵੱਡੇ ਫੈਮਿਲੀ ਪੈਕ ਤੱਕ ਉਪਲਬਧ ਹਨ। ਤੁਸੀਂ ਦੁਕਾਨ 'ਤੇ ਜਾ ਕੇ 5, 10 ਜਾਂ 20 ਰੁਪਏ ਦੇ ਕੇ ਚਿਪਸ ਦਾ ਪੈਕੇਟ ਖਰੀਦ ਲੈਂਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜੋ ਪੈਕੇਟ 5, 10 ਜਾਂ 20 ਰੁਪਏ ਵਿੱਚ ਖਰੀਦਦੇ ਹੋ, ਉਸ ਨੂੰ ਦੁਕਾਨਦਾਰ ਕਿੰਨੇ ਰੁਪਏ ਵਿੱਚ ਖਰੀਦਦਾ ਹੈ।


ਇਹ ਵੀ ਪੜ੍ਹੋ: Sidhu Moosewala: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਤੋਂ ਟਰਾਂਜਿਟ ਰਿਮਾਂਡ 'ਤੇ ਲਿਆਂਦਾ


ਇੰਨੇ ਦਾ ਆਉਂਦਾ ਹੈ ਪੈਕੇਟ


Lays ਅਤੇ ਬਿੰਗੋ ਚਿਪਸ ਬਾਜ਼ਾਰ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਕੰਪਨੀਆਂ ਨੇ ਬਾਜ਼ਾਰ 'ਚ ਆਪਣੇ ਚਿਪਸ ਉਤਾਰ ਦਿੱਤੇ ਹਨ। ਅਸੀਂ ਕਰਿਆਨੇ ਵਾਲੇ ਨਾਲ ਗੱਲ ਕੀਤੀ ਤੇ ਉਸ ਨੂੰ ਪੁੱਛਿਆ ਕਿ ਦੁਕਾਨਦਾਰ ਚਿਪਸ ਦੇ ਪੈਕੇਟ 'ਤੇ ਕਿੰਨੀ ਰਕਮ ਬਚਾਉਂਦਾ ਹੈ। ਉਸ ਨੇ ਦੱਸਿਆ ਕਿ ਜੇਕਰ 20 ਰੁਪਏ ਦੇ ਚਿਪਸ ਦੇ ਪੈਕੇਟ ਦੀ ਗੱਲ ਕਰੀਏ ਤਾਂ ਦੁਕਾਨਦਾਰ ਨੂੰ ਇਸ ਦੀ ਕੀਮਤ 18 ਰੁਪਏ ਪੈਂਦੀ ਹੈ। ਜੇਕਰ ਅਸੀਂ 10 ਵਾਲੇ ਪੈਕੇਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 9 ਰੁਪਏ ਹੈ। ਹੁਣ ਜੇਕਰ ਅਸੀਂ ਚਿਪਸ ਦੇ ਸਭ ਤੋਂ ਵੱਧ ਵਿਕਣ ਵਾਲੇ ਪੈਕ ਦੀ ਗੱਲ ਕਰੀਏ, ਭਾਵ 5 ਰੁਪਏ ਦੇ ਪੈਕ, ਤਾਂ ਇਹ ਲਗਭਗ 4.50 ਰੁਪਏ ਵਿੱਚ ਆਉਂਦਾ ਹੈ।


10 ਫੀਸਦੀ ਮਿਲਦਾ ਹੈ ਮੁਨਾਫ਼ਾ


ਇਸ ਦਾ ਮਤਲਬ ਹੈ ਕਿ ਦੁਕਾਨਦਾਰ ਨੂੰ ਚਿਪਸ ਦੇ ਇੱਕ ਪੈਕੇਟ 'ਤੇ ਲਗਭਗ 10% ਮੁਨਾਫਾ ਹੁੰਦਾ ਹੈ। ਯਾਨੀ ਕਿ ਦੁਕਾਨਦਾਰ 5 ਰੁਪਏ ਦੇ ਪੈਕੇਟ 'ਤੇ 50 ਪੈਸੇ, 10 ਰੁਪਏ ਦੇ ਪੈਕੇਟ 'ਤੇ 1 ਰੁਪਏ ਅਤੇ 20 ਰੁਪਏ ਦੇ ਪੈਕੇਟ 'ਤੇ 2 ਰੁਪਏ ਦੀ ਬਚਤ ਕਰਦਾ ਹੈ। ਉੰਝ ਕੁਝ ਲੋਕਲ ਕੰਪਨੀ ਦੀਆਂ ਚਿਪਸ ਵੀ ਆਉਂਦੀਆਂ ਹਨ, ਜਿਸ ਵਿੱਚ ਦੁਕਾਨਦਾਰ ਨੂੰ ਕਰੀਬ 10 ਤੋਂ 15 ਫ਼ੀਸਦੀ ਤੱਕ ਮੁਨਾਫ਼ਾ ਹੁੰਦਾ ਹੈ।


ਇਹ ਵੀ ਪੜ੍ਹੋ: Salman Khan: 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸ਼ਹਿਨਾਜ਼ ਗਿੱਲ ਨੂੰ ਮਿਲੀ ਸਭ ਤੋਂ ਘੱਟ ਫੀਸ, ਸਲਮਾਨ ਨੂੰ ਸਭ ਤੋਂ ਵੱਧ