Firing in Bathinda military Station: ਪੰਜਾਬ ਦੇ ਬਠਿੰਡਾ ਵਿੱਚ ਸਥਿਤ ਦੇਸ਼ ਦਾ ਇੱਕ ਮਹੱਤਵਪੂਰਨ ਮਿਲਟਰੀ ਸਟੇਸ਼ਨ ਬੁੱਧਵਾਰ (12 ਅਪ੍ਰੈਲ) ਸਵੇਰੇ 4.35 ਵਜੇ ਗੋਲੀਬਾਰੀ ਦੀ ਆਵਾਜ਼ ਨਾਲ ਗੂੰਜ ਉੱਠਿਆ। ਇਹ ਗੋਲੀਬਾਰੀ ਮਿਲਟਰੀ ਸਟੇਸ਼ਨ ਦੇ 80 ਮੀਡੀਅਮ ਰੈਜੀਮੈਂਟ ਦੇ ਤੋਪਖਾਨੇ ਦੇ ਅਫਸਰਾਂ ਦੇ ਮੇਸ ਵਿੱਚ ਹੋਈ। ਦੱਖਣੀ ਪੱਛਮੀ ਕਮਾਂਡ ਹੈੱਡਕੁਆਰਟਰ ਨੇ ਇਸ ਘਟਨਾ 'ਚ 4 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅੱਤਵਾਦੀ ਘਟਨਾ ਤੋਂ ਇਨਕਾਰ ਕੀਤਾ ਗਿਆ ਹੈ। ਬਠਿੰਡਾ ਦੇ ਐਸਐਸਪੀ ਨੇ ਕਿਹਾ, ਇਹ ਕੋਈ ਅਤਿਵਾਦੀ ਘਟਨਾ ਨਹੀਂ ਹੈ। ਬਠਿੰਡਾ ਮਿਲਟਰੀ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ।


ਪੰਜਾਬ ਪੁਲਿਸ ਦੇ ਸੂਤਰਾਂ ਨੇ ANI ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਹੋਈ ਗੋਲੀਬਾਰੀ ਪਿੱਛੇ ਕੁਝ ਫੌਜੀ ਜਵਾਨ ਹੋ ਸਕਦੇ ਹਨ। ਇਸ ਵਿਚ ਦੱਸਿਆ ਜਾ ਰਿਹਾ ਹੈ ਕਿ 28 ਕਾਰਤੂਸਾਂ ਵਾਲੀ ਇਕ ਇੰਸਾਸ ਰਾਈਫਲ ਲਗਭਗ ਦੋ ਦਿਨ ਪਹਿਲਾਂ ਲਾਪਤਾ ਹੋ ਗਈ ਸੀ।


ਰੱਖਿਆ ਮੰਤਰੀ ਨਾਲ ਕਰਨਗੇ ਮੀਟਿੰਗ 



ਪ੍ਰੋਟੋਕੋਲ ਮੁਤਾਬਕ ਰੱਖਿਆ ਮੰਤਰੀ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੂੰ ਵੀ ਦੱਸਿਆ ਗਿਆ ਹੈ। ਥੋੜ੍ਹੇ ਸਮੇਂ ਵਿੱਚ ਥਲ ਸੈਨਾ ਮੁਖੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਬਠਿੰਡਾ ਦੇ ਮੁੱਦੇ ’ਤੇ ਪੂਰੀ ਜਾਣਕਾਰੀ ਦੇਣਗੇ।



 ਨਹੀਂ ਹੈ ਅੱਤਵਾਦੀ ਘਟਨਾ, ਐਸਐਸਪੀ ਬੋਲੇ



ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰੂਨਾ ਨੇ ਕਿਹਾ, ਫੌਜ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕਿਸੇ ਵੀ ਦਹਿਸ਼ਤੀ ਖਤਰੇ ਦਾ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ, ਮਿਲਟਰੀ ਸਟੇਸ਼ਨ ਦੇ ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ।



ਫੌਜ ਨੇ ਬਿਆਨ ਕੀਤਾ ਹੈ ਜਾਰੀ 



ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ "ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਤੋਪਖਾਨੇ ਦੇ ਚਾਰ ਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕਿਸੇ ਹੋਰ ਜਵਾਨ ਦੇ ਜ਼ਖਮੀ ਹੋਣ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।" ਕੀਤੀ ਗਈ ਹੈ ਤੇ ਪੰਜਾਬ ਪੁਲਿਸ ਨਾਲ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਲਾਪਤਾ ਹੋਈ 28 ਰੌਂਦ ਵਾਲੀ ਇਨਸਾਸ ਰਾਈਫਲ ਦੀ ਸੰਭਾਵਿਤ ਸ਼ਮੂਲੀਅਤ ਸਮੇਤ ਸਾਰੇ ਪਹਿਲੂਆਂ ਦਾ ਪਤਾ ਲਾਇਆ ਜਾ ਰਿਹਾ ਹੈ।