Teenage Parenting: ਬੱਚਿਆਂ ਨੂੰ ਪਾਲਦੇ ਸਮੇਂ ਹਰ ਇਨਸਾਨ ਇਹੀ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਖ ਸੁਵਿਧਾਵਾਂ ਦਿੱਤੀਆਂ ਜਾਣ ਤੇ ਉਨ੍ਹਾਂ ਤੇ ਜ਼ਿੰਮੇਵਾਰੀਆਂ ਘੱਟ ਪਾਈਆਂ ਜਾਣ। ਪਰ ਜ਼ਿੰਮੇਵਾਰੀਆਂ ਤੋਂ ਦੂਰ ਰੱਖਣਾ ਕੋਈ ਚੰਗੀ ਗੱਲ ਨਹੀਂ ਹੈ। ਬੱਚੇ ਜੇਕਰ ਆਪਣੇ ਜੀਵਨ 'ਚ ਸਫ਼ਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਜ਼ਰੂਰ ਜਾਣਨੀਆਂ ਚਾਹੀਦੀਆਂ ਹਨ।


ਇਸ ਲਈ ਪਹਿਲਾ ਯਤਨ ਬੱਚਿਆਂ ਦੇ ਮਾਪਿਆਂ ਨੂੰ ਹੀ ਕਰਨਾ ਪੈਂਦਾ ਹੈ। ਉਹ ਪਰਿਵਾਰ ਤੋਂ ਹੀ ਜ਼ਿੰਮੇਵਾਰੀ ਸਿੱਖਦੇ ਹਨ ਤੇ ਕੁਝ ਸਕੂਲ ਤੋਂ ਸਿੱਖਦੇ ਹਨ। ਬੱਚਿਆਂ ਦੀ ਉਮਰ ਮੁਤਾਬਕ ਉਨ੍ਹਾਂ ਤੋਂ ਥੋੜੇ-ਥੋੜੇ ਕੰਮ ਕਰਾਉਂਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਉਹ ਥੋੜੇ ਜ਼ਿੰਮੇਵਾਰ ਹੋਣ।
ਆਪਣੀਆਂ ਸਮੱਸਿਆਵਾਂ ਬੱਚਿਆਂ ਨੂੰ ਦੱਸੋ


ਮਾਂ ਬਾਪ ਨੂੰ ਆਪਣੀਆਂ ਸਮੱਸਿਆਵਾਂ ਬੱਚਿਆਂ ਨੂੰ ਵੀ ਦੱਸਣੀਆਂ ਚਾਹੀਦੀਆਂ ਹਨ। ਅਜਿਹੀ ਸਮੱਸਿਆ ਨਾ ਦੱਸੋ ਜਿਸ ਨਾਲ ਉਨ੍ਹਾਂ ਦੇ ਮਨ 'ਤੇ ਬੁਰਾ ਅਸਰ ਪਵੇ ਪਰ ਛੋਟੀਆਂ-ਛੋਟੀਆਂ ਸਮੱਸਿਆਵਾਂ ਦੱਸੋ, ਜਿੰਨ੍ਹਾਂ 'ਚ ਉਹ ਮਦਦ ਕਰ ਸਕਦੇ ਹੋਣ।
ਬੱਚੇ ਲਈ ਜ਼ਿੰਮੇਵਾਰੀ ਨਿਰਧਾਰਤ ਕਰੋ


ਮਾਪੇ ਹੋਣ ਦੇ ਨਾਤੇ ਇਹ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਬਿਨਾਂ ਕਿਸੇ ਕਾਰਨ ਤੋਂ ਪਿਆਰ ਕਰਦੇ ਹੋ। ਪਰ ਛੋਟੀ-ਮੋਟੀ ਜ਼ਿੰਮੇਵਾਰੀ ਬੱਚਿਆਂ ਲਈ ਨਿਰਧਾਰਤ ਕਰੋ ਤਾਂ ਕਿ ਬੱਚਾ ਉਸ ਨੂੰ ਆਪਣਾ ਜ਼ਰੂਰੀ ਕੰਮ ਸਮਝ ਕੇ ਪੂਰਾ ਕਰ ਲਵੇ। ਇਹ ਗੱਲ ਯਕੀਨੀ ਬਣਾਓ ਕਿ ਬੱਚੇ ਨੂੰ ਅਜਿਹੀ ਜ਼ਿੰਮੇਵਾਰੀ ਹੀ ਸੌਂਪੋ ਜੋ ਉਨ੍ਹਾਂ ਲਈ ਕਰਨਾ ਮੁਮਕਿਨ ਹੋਵੇ।


ਆਪਸ਼ਨਸ ਦੀ ਇਜਾਜ਼ਤ ਦਿਓ


ਜ਼ਿੰਦਗੀ ਪੂਰਨ ਰੂਪ ਤੋਂ ਵਿਕਲਪਾਂ ਤੇ ਨਿਰਭਰ ਕਰਦੀ ਹੈ। ਇਸ ਲਈ ਬੱਚੇ ਨੂੰ ਘਰ 'ਚ ਹੋਣ ਵਾਲੇ ਛੋਟੇ-ਵੱਡੇ ਫੈਸਲਿਆਂ 'ਚ ਸ਼ਾਮਿਲ ਕਰੋ ਤੇ ਉਸ ਵੱਲੋਂ ਦਿੱਤੇ ਗਏ ਵਿਕਲਪਾਂ ਤੇ ਸੁਝਾਵਾਂ ਬਾਰੇ ਵੀ ਸੋਚੋ। ਜਿਵੇਂ ਘਰ 'ਚ ਕੋਈ ਨਵਾਂ ਉਪਕਰਣ ਖਰੀਦਣਾ ਹੋਵੇ ਤਾਂ ਛੁੱਟੀ 'ਤੇ ਕਿਤੇ ਬਾਹਰ ਘੁੰਮਣ ਜਾਣਾ ਹੋਵੇ। ਇਨ੍ਹਾਂ ਸਭ ਗੱਲਾਂ ਨਾਲ ਬੱਚਿਆਂ 'ਚ ਜ਼ਿੰਮੇਵਾਰੀ ਦੀ ਭਾਵਨਾ ਆਉਂਦੀ ਹੈ।


ਭਰੋਸਾ ਕਰੋ


ਭਰੋਸਾ ਕਰਨਾ ਬਹੁਤ ਵੱਡੀ ਚੀਜ਼ ਹੈ ਪਰ ਇਹ ਬਿਲਕੁਲ ਸੌਖਾ ਨਹੀਂ ਹੈ। ਪਰ ਬੱਚੇ ਨੂੰ ਸਹੀ-ਗਲਤ ਫੈਸਲੇ ਦਾ ਅਹਿਸਾਸ ਕਰਾਉਣ ਲਈ ਉਸ 'ਤੇ ਭਰੋਸਾ ਕਰੋ। ਜੇਕਰ ਕਿਸ਼ੋਰ ਕਹੇ ਕਿ ਉਹ ਤੁਹਾਡੇ 5 ਸਾਲ ਦੇ ਬੱਚੇ ਦੀ ਦੇਖਭਾਲ ਕਰ ਸਕਦੇ ਹਨ, ਜਦੋਂ ਤੁਸੀਂ ਮੂਵੀ ਦੇਖਣ ਜਾ ਰਹੇ ਹੋ ਤਾਂ ਉਸ ਨੂੰ ਅਜਿਹਾ ਕਰਨ ਦਿਉ। ਤੁਹਾਡਾ ਭਰੋਸਾ ਬੱਚੇ ਨੂੰ ਜ਼ਿੰਮੇਵਾਰ ਬਣਾਉਣ ਲਈ ਉਤਸ਼ਾਹਿਤ ਕਰਨ ਦਾ ਕੰਮ ਕਰੇਗਾ।