ਜੇ ਘਰ 'ਚ ਗੈਸ ਸਿਲੰਡਰ ਨੂੰ ਅੱਗ ਲੱਗ ਜਾਵੇ ਤਾਂ ਸੋਚੋ ਕਿ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ। ਇਸ ਭਿਆਨਕ ਸਥਿਤੀ ਵਿੱਚ ਪੂਰੇ ਘਰ ਵਿੱਚ ਲੱਗੀ ਅੱਗ ਦੇ ਨਾਲ, ਤੁਹਾਨੂੰ ਜਾਨ ਅਤੇ ਮਾਲ ਦਾ ਨੁਕਸਾਨ ਵੀ ਹੋ ਸਕਦਾ ਹੈ। ਹਾਲਾਂਕਿ, ਅਜਿਹੀ ਸਥਿਤੀ ਨਾਲ ਨਜਿੱਠਣ ਲਈ ਬਹੁਤ ਸਾਰੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਐੱਲਪੀਜੀ ਸਿਲੰਡਰ ਨੂੰ ਲੱਗੀ ਅੱਗ ਨੂੰ ਤੁਰੰਤ ਕਿਵੇਂ ਬੁਝਾਇਆ ਜਾਵੇ।

ਬਿਲਕੁਲ ਨਾ ਘਬਰਾਓ:

ਜੇ ਤੁਹਾਡੇ ਐਲਪੀਜੀ ਸਿਲੰਡਰ ਨੂੰ ਅੱਗ ਲੱਗੀ ਹੋਈ ਹੈ, ਤਾਂ ਇਸ  ਦੌਰਾਨ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਬਿਲਕੁਲ ਘਬਰਾਓ ਨਹੀਂ, ਕਿਉਂਕਿ ਕੰਮ ਘਬਰਾਹਟ 'ਚ ਖਰਾਬ ਹੋ ਸਕਦਾ ਹੈ। ਇਸ ਲਈ, ਆਪਣੇ 'ਤੇ ਭਰੋਸਾ ਕਰੋ ਅਤੇ ਕਿਸੇ ਤਰ੍ਹਾਂ ਸਿਲੰਡਰ 'ਚੋਂ ਨਿਕਲ ਰਹੀ ਗੈਸ 'ਤੇ ਕਾਬੂ ਪਾਉਣ ਲਈ ਰੈਗੂਲੇਟਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੋ।


ਬੈੱਡਸ਼ੀਟ ਨਾਲ ਬੁਝਾਓ ਗੈਸ ਸਿਲੰਡਰ ਨੂੰ ਲੱਗੀ ਅੱਗ: 

ਜੇ ਗੈਸ ਇਕ ਦਿਸ਼ਾ 'ਚ ਲੀਕ ਹੋ ਰਹੀ ਹੈ ਅਤੇ ਇਕ ਦਿਸ਼ਾ 'ਚ ਅੱਗ ਲੱਗੀ ਹੋਈ ਹੈ, ਤਾਂ ਤੁਸੀਂ ਦੂਜੇ ਪਾਸਿਓਂ ਰੈਗੂਲੇਟਰ ਨੂੰ ਬੰਦ ਕਰ ਸਕਦੇ ਹੋ, ਪਰ ਜੇ ਅੱਗ ਚਾਰੇ ਪਾਸੇ ਫੈਲ ਗਈ ਹੈ, ਤਾਂ ਇਸ ਸਥਿਤੀ 'ਚ ਰੈਗੂਲੇਟਰ ਨੂੰ ਬੰਦ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਰ ਇਸ ਸਥਿਤੀ ਨਾਲ ਨਜਿੱਠਣਾ ਆਸਾਨ ਵੀ ਹੈ।

ਇਸ ਦੇ ਲਈ ਘਰ ਵਿਚ ਪਈ ਕੋਈ ਵੀ ਬੈੱਡ ਸ਼ੀਟ ਜਾਂ ਚਾਦਰ ਲਓ ਅਤੇ ਇਸ ਨੂੰ ਪਾਣੀ ਨਾਲ ਗਿੱਲਾ ਕਰੋ। ਇਸ ਤੋਂ ਬਾਅਦ ਇਸ ਗਿੱਲੀ ਬੈੱਡਸ਼ੀਟ ਨੂੰ ਅੰਦਰ ਵੱਲ ਹੱਥ ਕਰਕੇ ਫੜ੍ਹੋ, ਕਿਉਂਕਿ ਜੇ ਤੁਹਾਡੇ ਹੱਥ ਬਾਹਰ ਹਨ ਤਾਂ ਉਹ ਝੁਲਸ ਸਕਦੇ ਹਨ। ਇਸ ਤੋਂ ਬਾਅਦ, ਸਿਲੰਡਰ ਦੇ ਦੁਆਲੇ ਗਿੱਲੇ ਬੈੱਡਸ਼ੀਟ ਨੂੰ ਲਪੇਟੋ ਜਿਸ ਤੋਂ ਅੱਗ ਬਾਹਰ ਆ ਰਹੀ ਹੈ। ਅੱਗ ਤੁਰੰਤ ਬੁਝ ਜਾਵੇਗੀ।


ਅੱਗ ਬੁਝਾਉਣ ਤੋਂ ਤੁਰੰਤ ਬਾਅਦ ਰੈਗੂਲੇਟਰ ਨੂੰ ਬੰਦ ਕਰੋ:

ਤੁਸੀਂ ਇਸ ਸਧਾਰਣ ਉਪਾਅ ਨਾਲ ਸਿਲੰਡਰ 'ਚੋਂ ਨਿਕਲ ਰਹੀ ਅੱਗ ਨੂੰ ਬੁਝਾ ਦੇਵੋਗੇ, ਪਰ ਇਹ ਯਾਦ ਰੱਖੋ ਕਿ ਰੈਗੂਲੇਟਰ ਅਜੇ ਵੀ ਬੰਦ ਨਹੀਂ ਹੈ, ਇਸ ਸਥਿਤੀ 'ਚ ਸਿਲੰਡਰ ਤੋਂ ਥੋੜ੍ਹੀ ਜਿਹੀ ਚਾਦਰ ਹਟਾਓ ਅਤੇ ਇਕ ਪਲ ਗੁਆਏ ਬਗੈਰ ਰੈਗੂਲੇਟਰ ਨੂੰ ਬੰਦ ਕਰੋ। ਇਸ ਸਧਾਰਣ ਤਰੀਕੇ ਨਾਲ, ਸਿਲੰਡਰ 'ਚੋਂ ਨਿਕਲ ਰਹੀ ਅੱਗ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਕ ਭਿਆਨਕ ਹਾਦਸੇ ਤੋਂ ਵੀ ਬਚਿਆ ਜਾ ਸਕਦਾ ਹੈ।