ਨਵੀਂ ਦਿੱਲੀ: ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜੇਕਰ ਖੁਸ਼ ਰਹਿਣਾ ਹੈ ਤਾਂ ਆਪਣੇ ਤੋਂ ਛੋਟੀ ਉਮਰ ਦੇ ਪਾਰਟਨਰ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ। ਇੱਕ ਰਿਸਰਚ ਨੇ ਇਸ ਗੱਲ ਨੂੰ ਵੀ ਖਾਰਜ ਕਰ ਦਿੱਤਾ ਹੈ।
ਜਰਨਲ ਆਫ ਪਾਪੂਲੇਸ਼ਨ ਇਕਨੋਮਿਕਸ 'ਚ ਛਪੀ ਰਿਸਰਚ 'ਚ ਇਹ ਪਤਾ ਲੱਗਿਆ ਹੈ ਕਿ ਕਿਵੇਂ ਉਮਰ ਦਾ ਫਰਕ ਸ਼ਾਦੀਸ਼ੁਦਾ ਜੋੜਿਆਂ ਦੇ ਜ਼ਿੰਦਗੀ ਜਿਉਣ ਦੇ ਪੈਸ਼ਨ ਨੂੰ ਘੱਟ ਕਰ ਦਿੰਦਾ ਹੈ। ਰਿਸਰਚ 'ਚ ਮੈਲਬਰਨ ਇੰਸਟੀਟਿਊਟ ਦੇ 17000 ਆਸਟ੍ਰੇਲੀਅਨਜ਼ ਨੂੰ ਸ਼ਾਮਲ ਕੀਤਾ ਗਿਆ ਸੀ।
ਰਿਸਰਚ ਕਰਨ ਵਾਲੇ ਵਾਂਗ-ਸ਼ੇਂਗ ਲੀ ਤੇ ਟੇਰਾ ਮਕ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਉਮਰ ਤੋਂ ਛੋਟੇ ਪਤੀ ਜਾਂ ਪਤਨੀ ਨਾਲ ਖੁਸ਼ ਰਹਿਣਗੇ। ਜ਼ਿਆਦਾਤਰ ਲੋਕ ਇਸੇ ਨੂੰ ਫਾਲੌ ਕਰਦੇ ਹਨ ਪਰ ਇਸ ਨਾਲ ਉਨ੍ਹਾਂ ਦੀ ਸੈਕਸ ਲਾਈਫ ਦਾ ਜਾਨੂੰਨ ਖਤਮ ਹੋ ਰਿਹਾ ਹੈ।
ਸਟੱਡੀ 'ਚ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਦਾ ਨਵਾਂ-ਨਵਾਂ ਵਿਆਹ ਹੁੰਦਾ ਹੈ, ਉਹ ਆਪਣੀ ਉਮਰ ਤੋਂ ਵੱਡੇ ਪਾਰਟਨਰ ਨਾਲ ਸੈਟੀਸਫਾਈ ਨਹੀਂ ਹੁੰਦੇ। ਜਿਨ੍ਹਾਂ ਦੇ ਪਾਰਟਨਰ ਨੌਜਵਾਨ ਸਨ, ਉਹ ਔਰਤਾਂ ਤੇ ਪੁਰਸ਼ ਦੋਵੇਂ ਹੀ ਆਪਣੇ ਪਾਰਟਨਰ ਤੋਂ ਸੈਟਿਸਫਾਈ ਸਨ। ਅਜਿਹੇ ਜੋੜੇ ਜ਼ਿਆਦਾ ਖੁਸ ਨਹੀਂ ਸਨ ਜਿਨ੍ਹਾਂ ਦੀ ਉਮਰ 'ਚ ਜ਼ਿਆਦਾ ਫਰਕ ਸੀ।