Mobile Side Effects : ਅੱਜ ਦੇ ਯੁੱਗ ਵਿੱਚ ਸਮਾਰਟ ਫ਼ੋਨ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਫੋਨ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਾਪਦੀ ਹੈ। ਲੋਕਾਂ ਲਈ ਮੋਬਾਈਲ ਤੋਂ ਬਿਨਾਂ ਇੱਕ ਮਿੰਟ ਵੀ ਗੁਜ਼ਰਨਾ ਔਖਾ ਹੋ ਰਿਹਾ ਹੈ। ਇਸ ਦੀ ਵਰਤੋਂ ਪੂਰੇ ਦਿਨ ਤੋਂ ਰਾਤ ਤਕ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਹੁਣ ਲੋਕ ਟਾਇਲਟ 'ਚ ਵੀ ਇਸ ਦੀ ਵਰਤੋਂ ਕਰਨਾ ਨਹੀਂ ਭੁੱਲਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਟਾਇਲਟ 'ਚ ਸਮਾਰਟਫੋਨ (Smart Phone In Toilet) ਦੀ ਵਰਤੋਂ ਤੁਹਾਡੇ ਲਈ ਕਿੰਨਾ ਨੁਕਸਾਨਦੇਹ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੀਆਂ ਕੁਝ ਬਿਮਾਰੀਆਂ ਬਾਰੇ।


ਘਾਤਕ ਕੀਟਾਣੂ ਤੇ ਬੈਕਟੀਰੀਆ ਦਾ ਖ਼ਤਰਾ


ਟਾਇਲਟ ਹਾਨੀਕਾਰਕ ਬੈਕਟੀਰੀਆ ਦਾ ਘਰ ਹੈ। ਅਜਿਹੇ 'ਚ ਟਾਇਲਟ 'ਚ ਬੈਠ ਕੇ, ਮੋਬਾਈਲ 'ਤੇ ਗੱਲਾਂ ਕਰਨ ਜਾਂ ਚੈਟਿੰਗ ਕਰਨ ਜਾਂ ਗੀਤ ਸੁਣਨ ਨਾਲ ਕਈ ਖਤਰਨਾਕ ਬੈਕਟੀਰੀਆ ਮੋਬਾਈਲ ਦੀ ਸਕਰੀਨ 'ਤੇ ਚਿਪਕ ਜਾਂਦੀਆਂ ਹਨ। ਇਹ ਕਈ ਹਾਨੀਕਾਰਕ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਉਦਾਹਰਣ ਵਜੋਂ, ਕਬਜ਼, ਪੇਟ ਦਰਦ, ਪਿਸ਼ਾਬ ਨਾਲੀ ਦੀ ਲਾਗ ਵੀ ਹੋ ਸਕਦੀ ਹੈ।


ਬੈਕਟੀਰੀਆ ਹਰ ਕੋਨੇ ਤਕ ਪਹੁੰਚ ਜਾਵੇਗਾ


ਟਾਇਲਟ ਵਿੱਚ ਬੈਠ ਕੇ ਸਮਾਰਟ ਫ਼ੋਨ ਚਲਾਉਣ ਨਾਲ ਖ਼ਤਰਨਾਕ ਕੀਟਾਣੂ ਤੁਹਾਡੇ ਮੋਬਾਈਲ ਫ਼ੋਨ ਵਿੱਚ ਚਿਪਕ ਜਾਂਦੇ ਹਨ। ਜਿਨ੍ਹਾਂ ਹੱਥਾਂ ਨਾਲ ਤੁਸੀਂ ਟਾਇਲਟ ਪੇਪਰ ਜਾਂ ਟਾਇਲਟ ਸੀਟ ਨੂੰ ਛੂਹਦੇ ਹੋ, ਉਨ੍ਹਾਂ ਸਾਰਿਆਂ 'ਤੇ ਬੈਕਟੀਰੀਆ ਹੁੰਦੇ ਹਨ। ਟਾਇਲਟ ਤੋਂ ਬਾਹਰ ਆਉਣ ਤੋਂ ਬਾਅਦ, ਤੁਸੀਂ ਆਪਣੇ ਹੱਥ ਸਾਫ਼ ਕਰਦੇ ਹੋ ਪਰ ਮੋਬਾਈਲ ਫੋਨ ਨੂੰ ਨਹੀਂ। ਜਿਸ ਕਾਰਨ ਬੈੱਡਰੂਮ, ਰਸੋਈ ਜਾਂ ਡਾਇਨਿੰਗ ਰੂਮ ਅਤੇ ਘਰ ਦੇ ਹਰ ਕੋਨੇ ਵਿੱਚ ਬਹੁਤ ਸਾਰੇ ਹਾਨੀਕਾਰਕ ਕੀਟਾਣੂ, ਬੈਕਟੀਰੀਆ ਫੈਲਦੇ ਹਨ।


ਪੇਟ ਫੁੱਲਣਾ ਅਤੇ ਦਸਤ ਦੀ ਸਮੱਸਿਆ


ਜਿਸ ਹੱਥ ਨਾਲ ਤੁਸੀਂ ਮੋਬਾਈਲ ਚਲਾਉਂਦੇ ਹੋ, ਉਸੇ ਹੱਥ ਨਾਲ ਤੁਸੀਂ ਖਾਣਾ ਵੀ ਖਾਂਦੇ ਹੋ, ਜਿਸ ਨਾਲ ਫੋਨ 'ਤੇ ਮੌਜੂਦ ਖਤਰਨਾਕ ਬੈਕਟੀਰੀਆ ਤੁਹਾਡੇ ਪੇਟ ਤਕ ਪਹੁੰਚ ਜਾਂਦੇ ਹਨ। ਜਿਸ ਕਾਰਨ ਡਾਇਰੀਆ, ਯੂਟੀਆਈ ਅਤੇ ਪਾਚਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਪੇਟ ਅਤੇ ਅੰਤੜੀਆਂ ਦੇ ਅੰਦਰੂਨੀ ਹਿੱਸਿਆਂ 'ਤੇ ਸੋਜ ਵੀ ਆ ਸਕਦੀ ਹੈ।


ਬਵਾਸੀਰ ਦੀ ਸਮੱਸਿਆ


ਆਮ ਤੌਰ 'ਤੇ ਬਵਾਸੀਰ ਦੀ ਸਮੱਸਿਆ ਕਮਜ਼ੋਰ ਪਾਚਨ ਕਿਰਿਆ ਦੇ ਕਾਰਨ ਹੁੰਦੀ ਹੈ ਪਰ ਹੁਣ ਕੁਝ ਹੱਦ ਤਕ ਟਾਇਲਟ 'ਚ ਮੋਬਾਈਲ ਦੀ ਵਰਤੋਂ ਵੀ ਇਸ ਲਈ ਜ਼ਿੰਮੇਵਾਰ ਹੈ। ਟਾਇਲਟ 'ਚ ਜ਼ਿਆਦਾ ਦੇਰ ਤਕ ਮੋਬਾਈਲ ਲੈ ਕੇ ਬੈਠਣਾ ਅਤੇ ਬੇਲੋੜਾ ਦਬਾਅ ਪਾਉਣਾ ਇਸ ਦਾ ਵੱਡਾ ਕਾਰਨ ਹੈ।


ਟਾਇਲਟ ਸੀਟ 'ਤੇ ਇਕ ਥਾਂ 'ਤੇ ਬੈਠ ਕੇ ਮੋਬਾਈਲ ਚਲਾਉਣ ਨਾਲ ਬਵਾਸੀਰ ਦੀ ਸਮੱਸਿਆ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਜ਼ਿਆਦਾ ਦੇਰ ਤਕ ਕਮੋਡ 'ਤੇ ਬੈਠਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਿਸ ਕਾਰਨ ਬਵਾਸੀਰ ਭਾਵ ਗੋਲੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।