ਹਿੰਦੀ ਦਿਵਸ: ਅੱਜ ਭਾਰਤ 'ਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਜੇਕਰ ਅਸੀਂ ਅੰਕੜਿਆਂ ਦੇ ਆਧਾਰ 'ਤੇ ਗੱਲ ਕਰੀਏ ਤਾਂ ਹਿੰਦੀ ਅੰਗਰੇਜ਼ੀ, ਸਪੈਨਿਸ਼ ਤੇ ਮੈਂਡਰਿਨ ਤੋਂ ਬਾਅਦ ਦੁਨੀਆਂ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਸਿਰਫ਼ ਭਾਰਤ ਹੀ ਨਹੀਂ, ਹਿੰਦੀ ਬੋਲਣ ਤੇ ਲਿਖਣ ਵਾਲੇ ਲੋਕ ਇਸ ਸਮੇਂ ਫਿਜੀ ਤੋਂ ਨੇਪਾਲ ਤੇ ਦੱਖਣੀ ਅਫਰੀਕਾ ਤਕ ਮਿਲ ਜਾਣਗੇ।


ਹਾਲਾਂਕਿ ਹਿੰਦੀ ਬੋਲਣ ਵਾਲਿਆਂ ਦੀ ਸਭ ਤੋਂ ਵੱਡੀ ਆਬਾਦੀ ਭਾਰਤ 'ਚ ਹੀ ਹੈ। ਇਸ ਆਬਾਦੀ ਦਾ ਬਹੁਤਾ ਹਿੱਸਾ ਉੱਤਰੀ ਭਾਰਤ 'ਚ ਵਸਿਆ ਹੋਇਆ ਹੈ। ਪਿਛਲੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਅਧਾਰ 'ਤੇ ਹਿੰਦੀ ਦੇਸ਼ ਦੀ ਲਗਪਗ 43.63 ਫ਼ੀਸਦੀ ਆਬਾਦੀ ਦੀ ਪਹਿਲੀ ਭਾਸ਼ਾ ਮੰਨੀ ਗਈ ਸੀ। ਮਤਲਬ 10 ਸਾਲ ਪਹਿਲਾਂ ਦੇਸ਼ ਦੇ 125 ਕਰੋੜ ਲੋਕਾਂ ਵਿੱਚੋਂ ਲਗਪਗ 53 ਕਰੋੜ ਲੋਕ ਹਿੰਦੀ ਨੂੰ ਆਪਣੀ ਮਾਂ ਬੋਲੀ ਮੰਨਦੇ ਸਨ।


ਭਾਰਤ 'ਚ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਧੀ, ਬਾਕੀਆਂ ਦੀ ਘਟੀ


ਦਿਲਚਸਪ ਗੱਲ ਇਹ ਹੈ ਕਿ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1971 ਤੋਂ 2011 ਵਿਚਕਾਰ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ 'ਚ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਜਦਕਿ ਹੋਰ ਸਾਰੀਆਂ ਭਾਸ਼ਾਵਾਂ ਜਾਣਦੇ ਲੋਕਾਂ ਦੀ ਗਿਣਤੀ 'ਚ ਕਮੀ ਆਈ ਹੈ। ਮਤਲਬ ਹਰ ਦਹਾਕੇ 'ਚ ਹਿੰਦੀ ਜਾਣਦੇ ਲੋਕਾਂ ਦੀ ਗਿਣਤੀ ਔਸਤਨ 1.5 ਫ਼ੀਸਦੀ ਦੀ ਦਰ ਨਾਲ ਵਧੀ ਹੈ।


ਜੇ ਪਿਛਲੇ ਦਹਾਕੇ 'ਚ ਹੋਏ ਵਾਧੇ ਤੋਂ ਬਾਅਦ ਭਾਰਤ ਦੀ ਆਬਾਦੀ 138 ਕਰੋੜ ਤਕ ਪਹੁੰਚਣ ਦੇ ਅਨੁਮਾਨ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਸਮੇਂ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵੱਧ ਕੇ ਲਗਪਗ 80 ਲੱਖ ਹੋ ਜਾਂਦੀ। ਮਤਲਬ ਇਸ ਆਬਾਦੀ 'ਚ ਲਗਪਗ 54 ਕਰੋੜ ਲੋਕ ਹਿੰਦੀ ਜਾਣਦੇ ਹਨ।


ਉੱਤਰ ਭਾਰਤ ਦੇ 2 ਸੂਬਿਆਂ 'ਚ ਹਿੰਦੀ ਪਹਿਲੀ ਭਾਸ਼ਾ ਨਹੀਂ


ਜੇ ਅਸੀਂ ਪਿਛਲੀ ਮਰਦਮਸ਼ੁਮਾਰੀ ਦੇ ਸੂਬਾ ਅਧਾਰਤ ਭਾਸ਼ਾਈ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਪਤਾ ਚੱਲਦਾ ਹੈ ਕਿ ਕੁੱਲ ਹਿੰਦੀ ਬੋਲਣ ਵਾਲੀ ਆਬਾਦੀ ਦਾ 90 ਫ਼ੀਸਦੀ ਤੋਂ ਵੱਧ ਹਿੱਸਾ ਭਾਰਤ ਦੇ 12 ਸੂਬਿਆਂ 'ਚ ਹੈ। ਇਨ੍ਹਾਂ 'ਚ ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਟਾਪ 'ਤੇ ਹਨ।


ਬਾਕੀ ਆਬਾਦੀ ਮੱਧ ਭਾਰਤ ਤੋਂ ਦੱਖਣੀ ਭਾਰਤ 'ਚ ਵੰਡੀ ਹੋਈ ਹੈ। ਇਨ੍ਹਾਂ 4 ਸੂਬਿਆਂ ਤੋਂ ਇਲਾਵਾ ਰਾਜਸਥਾਨ (89 ਫ਼ੀਸਦੀ), ਛੱਤੀਸਗੜ੍ਹ (83 ਫ਼ੀਸਦੀ), ਬਿਹਾਰ (77.52 ਫ਼ੀਸਦੀ) ਤੇ ਝਾਰਖੰਡ (61.94 ਫ਼ੀਸਦੀ) ਉਹ ਚਾਰ ਸੂਬੇ ਹਨ, ਜਿਨ੍ਹਾਂ 'ਚ ਹਿੰਦੀ ਸਿੱਖਣ ਵਾਲਿਆਂ ਦੀ ਵੱਡੀ ਗਿਣਤੀ ਹੈ।


ਹਾਲਾਂਕਿ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਤੇ ਤੱਟਵਰਤੀ ਖੇਤਰਾਂ 'ਚ ਹਿੰਦੀ ਦਾ ਪ੍ਰਭਾਵ ਘੱਟ ਹੈ। ਦੂਜੇ ਪਾਸੇ ਉੱਤਰੀ ਭਾਰਤ ਦੇ 2 ਸੂਬਿਆਂ 'ਚ ਪੰਜਾਬ (9.35 ਫ਼ੀਸਦੀ) ਤੇ ਜੰਮੂ-ਕਸ਼ਮੀਰ (2011 'ਚ 20.8 ਫ਼ੀਸਦੀ) 'ਚ ਵੀ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।


ਉੱਤਰ ਭਾਰਤ ਤੋਂ ਹੇਠਾਂ ਜਾਂਦੇ ਹੀ ਹਿੰਦੀ ਦਾ ਦਬਦਬਾ ਘੱਟ


ਦੇਸ਼ ਦੇ ਬਹੁਤੇ ਲੋਕ ਮੰਨਦੇ ਹਨ ਕਿ ਹਿੰਦੀ ਮੱਧ ਭਾਰਤ 'ਚ ਵੀ ਇਕ ਪ੍ਰਮੁੱਖ ਭਾਸ਼ਾ ਹੈ। ਹਾਲਾਂਕਿ ਅੰਕੜੇ ਹੈਰਾਨੀਜਨਕ ਹਨ, ਕਿਉਂਕਿ ਦੇਸ਼ ਦੇ ਸਿਰਫ਼ 12 ਸੂਬਿਆਂ ਨੇ ਹਿੰਦੀ ਨੂੰ ਆਪਣੀ ਮੁੱਖ ਭਾਸ਼ਾ ਵਜੋਂ ਚੁਣਿਆ ਗਿਆ (2011 ਦੇ ਅੰਕੜਿਆਂ 'ਚ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ)। ਇੰਨਾ ਹੀ ਨਹੀਂ, ਪੱਛਮੀ ਭਾਰਤ ਦੇ ਗੁਜਰਾਤ ਤੇ ਮੱਧ ਭਾਰਤ ਦੇ ਮਹਾਰਾਸ਼ਟਰ 'ਚ ਬਹੁਤ ਘੱਟ ਲੋਕ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਦੇ ਹਨ।


ਗੁਜਰਾਤ 'ਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਸੂਬੇ ਦੀ ਆਬਾਦੀ ਦੇ ਮੁਕਾਬਲੇ 7 ਫ਼ੀਸਦੀ ਤੋਂ ਥੋੜ੍ਹੀ ਜ਼ਿਆਦਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ 'ਚ ਇਹ ਗਿਣਤੀ 12 ਫ਼ੀਸਦੀ ਦੇ ਨੇੜੇ ਹੈ। ਦੂਜੇ ਪਾਸੇ ਪੱਛਮੀ ਬੰਗਾਲ (6.96 ਫ਼ੀਸਦੀ), ਗੋਆ (10.28 ਫ਼ੀਸਦੀ) ਤੇ ਅਸਾਮ (6.73 ਫ਼ੀਸਦੀ) ਵਿੱਚ ਵੀ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਦਰਸਾਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।


ਦੱਖਣੀ ਭਾਰਤ ਦੇ ਸੂਬਿਆਂ 'ਚ ਹਿੰਦੀ ਦੀ ਕੀ ਸਥਿਤੀ?


ਭਾਰਤ 'ਚ ਹਿੰਦੀ ਦੀ ਪਹਿਲੀ ਭਾਸ਼ਾ ਵਜੋਂ ਵਰਤੋਂ ਕਰਨ ਵਾਲੇ ਸਭ ਤੋਂ ਘੱਟ ਲੋਕ ਦੱਖਣੀ ਭਾਰਤ ਤੇ ਉੱਤਰ-ਪੂਰਬੀ ਭਾਰਤ ਵਿੱਚ ਹਨ। ਲਕਸ਼ਦੀਪ 'ਚ ਸਿਰਫ 0.2 ਫ਼ੀਸਦੀ ਲੋਕ ਹਿੰਦੀ ਬੋਲਦੇ ਹਨ। ਇਸ ਦੇ ਨਾਲ ਹੀ ਪੁਡੂਚੇਰੀ ਵਿੱਚ 0.51 ਫ਼ੀਸਦੀ, ਤਾਮਿਲਨਾਡੂ ਵਿੱਚ 0.54 ਫ਼ੀਸਦੀ ਤੇ ਕੇਰਲ ਵਿੱਚ 0.15 ਫ਼ੀਸਦੀ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਮੰਨਦੇ ਹਨ।


ਇਸ ਤੋਂ ਇਲਾਵਾ ਕਰਨਾਟਕ ਵਿੱਚ ਸਿਰਫ਼ 3.29 ਫ਼ੀਸਦੀ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ 3.6 ਫ਼ੀਸਦੀ ਇਕੱਠੇ ਹਿੰਦੀ ਨੂੰ ਇੱਕ ਬੋਲਚਾਲ ਦੀ ਭਾਸ਼ਾ ਵਜੋਂ ਵਰਤਦੇ ਹਨ। ਪੂਰਬੀ ਰਾਜ ਉੜੀਸ਼ਾ 'ਚ ਸਿਰਫ਼ 2.95 ਫ਼ੀਸਦੀ ਲੋਕ ਹਿੰਦੀ ਬੋਲਣ ਵਾਲੇ ਹਨ।


ਇਹ ਵੀ ਪੜ੍ਹੋ: Green Card: ਖੁਸ਼ਖਬਰੀ! ਹੁਣ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ ਹੋਵੇਗਾ ਹੋਰ ਵੀ ਸੌਖਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904