Never Search On Google: ਅੱਜਕੱਲ੍ਹ ਲਗਭਗ ਹਰ ਕੋਈ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਲੋਕ ਇੰਟਰਨੈੱਟ ਲਈ ਸਰਚ ਇੰਜਣ ਗੂਗਲ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੂਗਲ (Google) ਇੱਕ ਮਸ਼ਹੂਰ ਸਰਚ ਇੰਜਣ ਹੈ ਅਤੇ ਕਰੋੜਾਂ ਲੋਕ ਇੰਟਰਨੈੱਟ ਲਈ ਇਸ ਦੀ ਵਰਤੋਂ ਕਰ ਰਹੇ ਹਨ। ਸਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅਸੀਂ ਮਿੰਟਾਂ 'ਚ ਆਪਣਾ ਮੋਬਾਇਲ ਉਪਨ ਕਰਕੇ ਲੱਭ ਲੈਂਦੇ ਹਾਂ। ਕੋਈ ਪੇਮੈਂਟ ਕਰਨੀ ਹੋਵੇ, ਕੋਈ ਘੁੰਮਣ-ਫਿਰਨ ਲਈ ਬੁਕਿੰਗ ਕਰਨੀ ਹੋਵੇ, ਕੋਈ ਮੈਚ ਦੇਖਣਾ ਹੋਵੇ, ਕੋਈ ਫਿਲਮ ਦੇਖਣੀ ਹੋਵੇ, ਕੁੱਝ ਖਾਣਾ ਹੋਵੇ ਅਜੇ ਬਹੁਤ ਸਾਰੇ ਕੰਮ ਜਿਨ੍ਹਾਂ ਨੂੰ ਅਸੀਂ ਬਸ ਇੱਕ ਕਲਿੱਕ ਦੇ ਨਾਲ ਹੀ ਕਰ ਲੈਂਦੇ ਹਾਂ। ਪਰ ਕੀ ਤੁਹਾਨੂੰ ਪਤਾ ਕਈ ਵਾਰ ਕੁੱਝ ਲੱਭ ਭਾਰੀ ਪੈ ਸਕਦਾ ਹੈ। ਜੀ ਹਾਂ ਕਦੇ ਵੀ ਭੁੱਲ ਕੇ ਇਹ 6 ਚੀਜ਼ਾਂ ਗੂਗਲ ਉੱਤੇ ਸਰਚ ਨਹੀਂ ਕਰਨੀਆਂ ਚਾਹੀਦਾਂ ਹਨ। ਜਿਸ ਕਰਕੇ ਤੁਹਾਨੂੰ ਵੱਡਾ ਨੁਕਸਾਨ ਚੁੱਕਣਾ ਪੈ ਸਕਦਾ ਹੈ ਅਤੇ ਨਾਲ ਹੀ ਜੇਲ੍ਹ ਦਰਸ਼ਨ ਕਰਨੇ ਪੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ (never ever search on Google)।



ਬੰਬ ਕਿਵੇਂ ਬਣਾਉਣਾ ਹੈ
ਗੂਗਲ 'ਤੇ ਕਦੇ ਵੀ ਖੋਜ ਨਹੀਂ ਕਰਨੀ ਚਾਹੀਦੀ ਕਿ ਬੰਬ ਕਿਵੇਂ ਬਣਾਇਆ ਜਾਵੇ। ਇਸ ਕਾਰਨ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ। ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਗੂਗਲ ਇਸ ਕਿਸਮ ਦੀ ਖੋਜ ਨੂੰ ਗੰਭੀਰਤਾ ਨਾਲ ਲੈਂਦਾ ਹੈ। ਗੂਗਲ ਅਜਿਹੇ ਸ਼ਬਦਾਂ ਨੂੰ ਸਰਚ ਕਰਨ ਵਾਲੇ ਯੂਜ਼ਰ ਦਾ IP ਐਡਰੈੱਸ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਦਿੰਦਾ ਹੈ। ਅਜਿਹੇ 'ਚ ਤੁਸੀਂ ਸੁਰੱਖਿਆ ਏਜੰਸੀਆਂ ਦੇ ਸ਼ੱਕ ਦੇ ਘੇਰੇ 'ਚ ਆ ਸਕਦੇ ਹੋ। ਜਿਸ ਕਰਕੇ ਤੁਹਾਡੇ ਤੋਂ ਪੁੱਛ ਪੜਤਾਲ ਤੱਕ ਵੀ ਹੋ ਸਕਦੀ ਹੈ।


ਫਿਲਮ ਪਾਇਰੇਸੀ
ਫਿਲਮ ਪਾਇਰੇਸੀ ਨੂੰ ਲੈ ਕੇ ਵੀ ਸਖਤ ਕਾਨੂੰਨ ਬਣਾਏ ਗਏ ਹਨ। ਅਜਿਹੇ 'ਚ ਗੂਗਲ ਤੋਂ ਪਾਈਰੇਟਿਡ ਫਿਲਮਾਂ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਫਿਲਮ ਪਾਇਰੇਸੀ ਵਿੱਚ ਸ਼ਾਮਲ ਪਾਏ ਜਾਂਦੇ ਹੋ, ਤਾਂ ਤੁਹਾਨੂੰ ਸਿਨੇਮੈਟੋਗ੍ਰਾਫੀ ਐਕਟ 1952 ਦੇ ਤਹਿਤ ਘੱਟੋ-ਘੱਟ 3 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।


ਬਾਲ ਪੋਰਨ
ਬਾਲ ਪੋਰਨ ਬਣਾਉਣਾ ਜਾਂ ਦੇਖਣਾ ਦੋਵੇਂ ਗੈਰ-ਕਾਨੂੰਨੀ ਹਨ। ਅਜਿਹੇ 'ਚ ਚਾਈਲਡ ਪੋਰਨੋਗ੍ਰਾਫੀ ਨਾਲ ਜੁੜੀਆਂ ਚੀਜ਼ਾਂ ਨੂੰ ਕਦੇ ਵੀ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ। ਜੇਕਰ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਜੇਕਰ ਤੁਸੀਂ ਗੂਗਲ 'ਤੇ ਇਸ ਤਰ੍ਹਾਂ ਦੀ ਕੋਈ ਚੀਜ਼ ਸਰਚ ਕਰਦੇ ਹੋ, ਤਾਂ ਤੁਹਾਡਾ IP ਪਤਾ ਤੁਹਾਡੀ ਪਛਾਣ ਕਰਦਾ ਹੈ, ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।


ਪੀੜਤਾ ਦਾ ਨਾਮ ਅਤੇ ਫੋਟੋ ਸਾਂਝੀ ਕੀਤੀ
ਛੇੜਛਾੜ ਜਾਂ ਦੁਰਵਿਵਹਾਰ ਵਰਗੇ ਕੇਸ ਦੇ ਵਿੱਚ ਪੀੜਤਾ ਦੀ ਕੋਈ ਫੋਟੋ ਜਾਂ ਨਾਮ ਨੂੰ ਸਾਂਝਾ ਕਰਨਾ ਗੈਰ-ਕਾਨੂੰਨੀ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਕੋਈ ਵੀ ਵਿਅਕਤੀ ਅਜਿਹੀ ਕਿਸੇ ਔਰਤ ਦੀ ਫੋਟੋ ਪ੍ਰਿੰਟ, ਇਲੈਕਟ੍ਰਾਨਿਕ ਜਾਂ ਸੋਸ਼ਲ ਮੀਡੀਆ ਆਦਿ 'ਤੇ ਪੋਸਟ ਨਹੀਂ ਕਰੇਗਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।


ਗਰਭਪਾਤ
ਗੂਗਲ 'ਤੇ ਗਰਭਪਾਤ ਬਾਰੇ ਖੋਜ ਕਰਨਾ ਵੀ ਮਹਿੰਗਾ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਕਿ ਗਰਭਪਾਤ ਕਿਵੇਂ ਕਰਵਾਇਆ ਜਾਵੇ ਤਾਂ ਇਹ ਗੈਰ-ਕਾਨੂੰਨੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।


ਨਿੱਜੀ ਫੋਟੋ ਅਤੇ ਵੀਡੀਓ
ਸਿਰਫ ਗੂਗਲ ਹੀ ਨਹੀਂ, ਬਿਨਾਂ ਇਜਾਜ਼ਤ ਕਿਸੇ ਦੀ ਫੋਟੋ ਜਾਂ ਵੀਡੀਓ ਸ਼ੇਅਰ ਕਰਨਾ ਅਪਰਾਧ ਹੈ। ਇਸ ਨਾਲ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।