ਲੰਡਨ : ਹੁਣ ਤੱਕ ਮੰਨਿਆ ਜਾਂਦਾ ਸੀ ਕਿ ਜੋ ਮਹਿਲਾਵਾਂ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਿਆਂ ਹਨ, ਉਨ੍ਹਾਂ ਵਿੱਚ ਹੋਰ ਮਹਿਲਾਵਾਂ ਦੇ ਮੁਕਾਬਲੇ ਬ੍ਰੈੱਸਟ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਪਰ ਇੱਕ ਨਵੀਂ ਰਿਸਰਚ ਵਿੱਚ ਹੁਣ ਇਸ ਧਾਰਨਾ ਨੂੰ ਗ਼ਲਤ ਸਾਬਤ ਕੀਤਾ ਗਿਆ ਹੈ।

ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨਾਲ ਬ੍ਰੈੱਸਟ ਕੈਂਸਰ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਹ ਨਵੀਂ ਰਿਸਰਚ ਬ੍ਰੈੱਸਟ ਕੈਂਸਰ ਨੂੰ ਲੈ ਕੇ ਹੁਣ ਤੱਕ ਹੋਈਆਂ ਪੁਰਾਣੀਆਂ ਖੋਜਾਂ ਤੋਂ ਵੱਖ ਹੈ।

ਬ੍ਰਿਟਿਸ਼ ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਰਿਸਰਚ ਵਿੱਚ ਵੇਖਿਆ ਹੈ ਕਿ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨਾਲ ਮਹਿਲਾਵਾਂ ਵਿੱਚ ਬ੍ਰੈੱਸਟ ਕੈਂਸਰ ਦਾ ਕਾਰਨ ਨਹੀਂ ਬਣਦਾ।

ਖੋਜ ਦੇ ਨਤੀਜੇ ਨੈਸ਼ਨਲ ਕੈਂਸਰ ਇੰਸਟੀਟਯੂਟ ਦੇ ਜਨਰਲ ਵਿੱਚ ਪ੍ਰਕਾਸ਼ਿਤ ਹੁੰਦੇ ਹਨ। ਇਹ ਨਤੀਜੇ ਅਮਰੀਕਾ, ਚੀਨ, ਸਵੀਡਨ ਅਤੇ ਨੀਦਰਲੈਂਡ ਦੇ 10 ਖੋਜਾਂ ਦੇ ਵਿਸ਼ਲੇਸ਼ਣ 'ਤੇ ਕੱਢੇ ਗਏ ਹਨ। ਖੋਜ ਵਿੱਚ 14 ਲੱਖ ਮਹਿਲਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਬੀ.ਬੀ.ਸੀ. ਨੇ ਖੋਜ ਕਰਨ ਵਾਲੇ ਇੱਕ ਮੈਂਬਰ ਦੇ ਹਵਾਲੇ ਤੋਂ ਦੱਸਿਆ, 'ਇਹ ਇਸ ਮਾਮਲੇ 'ਤੇ ਸਭ ਤੋਂ ਵੱਡੀ ਖੋਜ ਹੈ।'