Myths About Periods: ਅੱਜ ਵੀ ਭਾਰਤੀ ਸਮਾਜ ਵਿੱਚ ਪੀਰੀਅਡਸ (ਮਹਾਂਵਾਰੀ) ਨਾਲ ਜੁੜੀਆਂ ਬਹੁਤ ਸਾਰੀਆਂ ਮਿੱਥਾਂ ਹਨ, ਜਿਨ੍ਹਾਂ ਨੂੰ ਲੋਕ ਸਾਲਾਂ ਤੋਂ ਮੰਨਦੇ ਆ ਰਹੇ ਹਨ। 21ਵੀਂ ਸਦੀ ਵਿੱਚ ਵੀ ਔਰਤਾਂ ਤੇ ਲੜਕੀਆਂ ਪੀਰੀਅਡਸ ਦੇ ਬਾਰੇ ਵਿੱਚ ਗੱਲ ਕਰਨ ਤੋਂ ਪ੍ਰਹੇਜ਼ ਕਰਦੀਆਂ ਹਨ। ਔਰਤਾਂ ਤੇ ਕੁੜੀਆਂ ਅਜੇ ਵੀ ਉਨ੍ਹਾਂ ਮਿੱਥਾਂ 'ਤੇ ਵਿਸ਼ਵਾਸ ਕਰਦੀਆਂ ਹਨ ਜੋ ਉਨ੍ਹਾਂ ਦੀਆਂ ਦਾਦੀਆਂ ਤੇ ਮਾਵਾਂ ਨੇ ਉਨ੍ਹਾਂ ਨੂੰ ਸਿਖਾਈਆਂ। ਪਰ, ਇਨ੍ਹਾਂ ਮਿੱਥਾਂ ਦੀ ਪੂਰੀ ਸੱਚਾਈ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਆਓ ਅਸੀਂ ਤੁਹਾਨੂੰ ਪੀਰੀਅਡ ਨਾਲ ਜੁੜੀਆਂ ਕੁਝ ਅਫਵਾਹਾਂ ਤੇ ਉਨ੍ਹਾਂ ਦੀ ਸੱਚਾਈ ਬਾਰੇ ਦੱਸਦੇ ਹਾਂ। ਇਸ ਬਾਰੇ ਜਾਣੋ-



1. ਪੀਰੀਅਡ ਖੂਨ ਗੰਦਾ ਬਲੱਡ ਹੁੰਦਾ ਹੈ
ਕਈ ਸਾਲਾਂ ਤੋਂ ਅਸੀਂ ਸੁਣਦੇ ਆਏ ਹਾਂ ਕਿ ਪੀਰੀਅਡ ਲਹੂ ਗੰਦਾ ਖੂਨ ਹੁੰਦਾ ਹੈ। ਇਸ ਖੂਨ ਵਿੱਚ ਵੱਡੀ ਮਾਤਰਾ ਵਿੱਚ ਜ਼ਹਿਰੀਲੇ ਪਦਾਰਥ ਪਾਏ ਜਾਂਦੇ ਹਨ ਪਰ, ਇਹ ਸਿਰਫ ਇੱਕ ਮਿੱਥ ਹੈ। ਇਹ ਬਿਲਕੁਲ ਸੱਚ ਹੈ ਕਿ ਇਸ ਖੂਨ ਵਿੱਚ ਕੁਝ ਮਾਤਰਾ ਵਿੱਚ ਖੂਨ, ਗਰੱਭਾਸ਼ਯ ਟਿਸ਼ੂ, ਬਲਗ਼ਮ ਲਾਇਟਿੰਗ ਤੇ ਬੈਕਟੀਰੀਆ ਪਾਏ ਜਾਂਦੇ ਹਨ ਪਰ, ਇਹ ਬਿਲਕੁਲ ਗੰਦਾ ਖੂਨ ਨਹੀਂ।

 

2. ਪੀਰੀਅਡ ਚਾਰ ਦਿਨਾਂ ਤੋਂ ਘੱਟ ਹੋਣਾ ਸਹੀ ਨਹੀਂ
ਅਸੀਂ ਸਾਰਿਆਂ ਨੇ ਇਹ ਕਈ ਵਾਰ ਸੁਣਿਆ ਹੋਵੇਗਾ ਕਿ ਜੇ ਕਿਸੇ ਔਰਤ ਦੇ ਪੀਰੀਅਡ ਦੀ ਮਿਆਦ ਚਾਰ ਦਿਨਾਂ ਤੋਂ ਘੱਟ ਹੈ ਤਾਂ ਇਹ ਚੰਗਾ ਨਹੀਂ। ਇਹ ਸਿਰਫ ਇੱਕ ਮਿੱਥ ਹੈ ਕਿਉਂਕਿ ਹਰ ਔਰਤ ਦਾ ਮਾਹਵਾਰੀ ਚੱਕਰ ਵੱਖਰਾ ਹੁੰਦਾ ਹੈ। ਇਹ ਸਿਰਫ ਔਰਤ ਦੀ ਸਿਹਤ 'ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਮਾਹਵਾਰੀ ਕਿੰਨੇ ਦਿਨਾਂ ਤੱਕ ਚਲੇਗੀ।

3. ਖੱਟੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ
ਅਸੀਂ ਆਮ ਤੌਰ 'ਤੇ ਸੁਣਿਆ ਹੋਵੇਗਾ ਕਿ ਔਰਤਾਂ ਨੂੰ ਪੀਰੀਅਡਸ ਦੌਰਾਨ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਕਿਸੇ ਵੀ ਵਿਗਿਆਨਕ ਖੋਜ ਤੋਂ ਇਹ ਨਹੀਂ ਪਾਇਆ ਗਿਆ ਕਿ ਪੀਰੀਅਡਸ ਦੌਰਾਨ ਖੱਟੀਆਂ ਚੀਜ਼ਾਂ ਖਾਣ ਨਾਲ ਕੁਝ ਨੁਕਸਾਨ ਹੁੰਦਾ ਹੈ। ਹਾਂ, ਇਸ ਸਮੇਂ ਦੌਰਾਨ ਔਰਤਾਂ ਨੂੰ ਸੰਤੁਲਿਤ ਆਹਾਰ ਜ਼ਰੂਰ ਖਾਣਾ ਚਾਹੀਦਾ ਹੈ।

4. ਪੀਰੀਅਡਸ ਦੌਰਾਨ ਆਪਣਾ ਸਿਰ ਨਾ ਧੋਵੋ
ਤੁਸੀਂ ਆਮ ਤੌਰ 'ਤੇ ਸੁਣਿਆ ਹੋਵੇਗਾ ਕਿ ਪੀਰੀਅਡਸ ਦੇ ਦੌਰਾਨ ਵਾਲਾਂ ਨੂੰ ਧੋਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ। ਇਹ ਸਿਰਫ ਇੱਕ ਮਿੱਥ ਹੈ। ਪਰਸਨਲ ਗਰੂਮਿੰਗ (Personal Grooming) ਦਾ ਮਾਹਵਾਰੀ (Menstruation) ਨਾਲ ਕੋਈ ਲੈਣਾ ਦੇਣਾ ਨਹੀਂ। ਨਹਾਉਣ ਨਾਲ ਤੁਹਾਨੂੰ ਤਾਜ਼ਗੀ ਮਿਲੇਗੀ ਤੇ ਤੁਸੀਂ ਬਿਹਤਰ ਮਹਿਸੂਸ ਕਰੋਗੇ।

5. ਤੀਹ ਦਿਨਾਂ ਦਾ ਪੀਰੀਅਡ ਚੱਕਰ ਸਹੀ
ਇਹ ਮੰਨਿਆ ਜਾਂਦਾ ਹੈ ਕਿ ਆਮ ਤੌਰ 'ਤੇ ਔਰਤਾਂ ਦਾ ਮਾਹਵਾਰੀ ਚੱਕਰ 28 ਤੋਂ 35 ਦਿਨਾਂ ਦਾ ਹੁੰਦਾ ਹੈ। ਕਈ ਵਾਰ ਇਹ ਚੱਕਰ ਥੋੜ੍ਹਾ ਉੱਪਰ ਤੇ ਹੇਠਾਂ ਚਲਾ ਜਾਂਦਾ ਹੈ। ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ।