ਤੰਦਰੁਸਤ ਰਹਿਣ ਲਈ ਲੋਕ ਜਿਮ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਰਹੇ ਹਨ। ਇਸਦੇ ਲਈ, ਤੁਸੀਂ ਵਰਕਆਉਟ ਤੋਂ ਬਾਅਦ ਸਭ ਤੋਂ ਵਧੀਆ ਡਾਈਟ ਸ਼ਾਮਲ ਕਰ ਸਕਦੇ। ਇਹ ਲੀਨ ਮਸਲਸ ਦੀ ਬੌਡੀ ਬਣਾਉਣ ਵਿਚ ਤੁਹਾਡੀ ਮਦਦ ਕਰੇਗਾ। ਸਖਤ ਮਿਹਨਤ ਤੋਂ ਬਾਅਦ ਚੰਗਾ ਪੌਸ਼ਟਿਕ ਭੋਜਨ ਖਾਣਾ ਬਹੁਤ ਮਹੱਤਵਪੂਰਣ ਹੈ ਤਾਂ ਜੋ ਸਰੀਰ ਅਗਲੇ ਦਿਨ ਲਈ ਤਿਆਰ ਹੋ ਸਕੇ। ਵਰਕਆਊਟ ਤੋਂ ਬਾਅਦ ਚੰਗੀ ਮਾਤਰਾ ਵਿਚ ਪ੍ਰੋਟੀਨ ਦੀ ਵਰਤੋਂ ਸਰੀਰ ਨੂੰ ਟੋਨ ਕਰਨ ਵਿਚ ਮਦਦ ਕਰ ਸਕਦੀ ਹੈ। ਪ੍ਰੋਟੀਨ ਨਾਲ ਭਰਪੂਰ ਕੁਝ ਭੋਜਨ ਤੁਹਾਡੇ ਲਈ ਦੱਸੇ ਜਾ ਰਹੇ ਹਨ, ਜਿਸ ਨੂੰ ਜਿੰਮ ਤੋਂ ਬਾਅਦ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ।
ਆਂਡਾ- ਆਂਡਾ ਪ੍ਰੋਟੀਨ ਦਾ ਭਰਪੂਰ ਸਰੋਤ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕਸਰਤ ਤੋਂ ਬਾਅਦ ਮਸਲ ਦੀ ਰਿਕਵਰੀ ਵਿਚ ਸਹਾਇਤਾ ਕਰਦਾ ਹੈ। ਤੁਹਾਨੂੰ ਆਪਣੀ ਪੋਸਟ ਵਰਕਆਊਟ ਖੁਰਾਕ ਵਿੱਚ ਨਿਸ਼ਚਤ ਤੌਰ 'ਤੇ ਇਸ ਸ਼ਾਨਦਾਰ ਭੋਜਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਚਿਕਨ- ਚਿਕਨ ਸੂਪ ਵਰਕਆਊਟ ਤੋਂ ਬਾਅਦ ਸਭ ਤੋਂ ਢੁਕਵਾਂ ਭੋਜਨ ਹੈ। ਚਿਕਨ ਇੱਕ ਉੱਚਿਤ ਮਾਸਪੇਸ਼ੀ ਨਿਰਮਾਣ ਪ੍ਰੋਟੀਨ ਭੋਜਨ ਹੈ। ਤੁਸੀਂ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਲੀਨ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੋਣ ਦੇ ਕਾਰਨ, ਤੁਸੀਂ ਕੁਝ ਸਬਜ਼ੀਆਂ ਨੂੰ ਵਾਧੂ ਪੋਸ਼ਣ ਲਈ ਆਪਣੀ ਪਲੇਟ ਵਿੱਚ ਰੱਖ ਸਕਦੇ ਹੋ। ਤੁਸੀਂ ਗਰਿਲਡ ਚਿਕਨ ਖਾ ਸਕਦੇ ਹੋ ਜਾਂ ਇਸ ਨੂੰ ਓਵਨ ਵਿੱਚ ਭੁੰਨ ਸਕਦੇ ਹੋ।
ਸੋਇਆ ਪ੍ਰੋਟੀਨ- ਜੇ ਤੁਸੀਂ ਸ਼ਾਕਾਹਾਰੀ ਹੋ, ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸੋਇਆ ਪ੍ਰੋਟੀਨ ਪੌਦੇ ਅਧਾਰਤ ਪ੍ਰੋਟੀਨ ਵਿਚੋਂ ਇਕ ਹੈ। ਇਸ ਵਿਚ ਉਹ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ ਜੋ ਕਸਰਤ ਤੋਂ ਬਾਅਦ ਤੁਹਾਡੇ ਸਰੀਰ ਲਈ ਜ਼ਰੂਰੀ ਹਨ। ਇਹ ਅਗਲੀ ਕਸਰਤ ਅਤੇ ਚੰਗੀ ਮਾਸਪੇਸ਼ੀ ਬਣਾਉਣ ਲਈ ਊਰਜਾ ਪ੍ਰਦਾਨ ਕਰਦਾ ਹੈ।
ਛੀਨਾ- ਹਰ ਜਿਮ ਜਾਣ ਵਾਲਿਆਂ ਨੂੰ ਪਹਿਲਾਂ ਆਪਣੀ ਖੁਰਾਕ ਵਿਚ ਛੀਨਾ ਸ਼ਾਮਲ ਕਰਨਾ ਚਾਹੀਦਾ ਹੈ। ਇਹ ਵੇਅ ਅਤੇ ਕੇਸਿਨ ਪ੍ਰੋਟੀਨ ਦੋਵਾਂ ਦਾ ਇੱਕ ਸ਼ਾਨਦਾਰ ਕੁਦਰਤੀ ਸਰੋਤ ਹੈ। ਪੋਸਟ ਵਰਕਆਊਟ ਭੋਜਨ 'ਚ ਇਸ ਨੂੰ ਸ਼ਾਮਿਲ ਕਰਨਾ ਵਧੀਆ ਹੋ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin