ਚੰਡੀਗੜ੍ਹ : ਕਦੇ ਵੀ ਕੱਚ ਜਾਂ ਸ਼ੀਸ਼ੇ ਦੇ ਮੇਜ਼ 'ਤੇ ਰੱਖ ਕੇ ਕੱਪੜੇ ਪ੍ਰੈੱਸ ਨਾ ਕਰੋ। ਕੱਪੜੇ ਪ੍ਰੈੱਸ ਕਰਨ ਲਈ ਹਮੇਸ਼ਾ ਲੱਕੜ ਦਾ ਮੇਜ਼ ਹੀ ਵਰਤੋ।
ਕੱਪੜੇ ਪ੍ਰੈੱਸ ਕਰਨ ਲੱਗੇ ਮੋਬਾਈਲ ਜਾਂ ਟੀ. ਵੀ. ਵੱਲ ਧਿਆਨ ਨਾ ਦਿਓ। ਇਸ ਨਾਲ ਤੁਹਾਡਾ ਧਿਆਨ ਭਟਕ ਕੇ ਹੱਥ ਗਰਮ ਪ੍ਰੈੱਸ ਨੂੰ ਲੱਗ ਸਕਦਾ ਹੈ।
-ਪ੍ਰੈੱਸ ਦੀ ਤਾਰ ਨੂੰ ਉਲਝਾ ਕੇ ਨਾ ਰੱਖੋ। ਇਸ ਨਾਲ ਤਾਰ ਦੀ ਉਮਰ ਵਧਦੀ ਹੈ ਅਤੇ ਇਹ ਛੇਤੀ ਖਰਾਬ ਨਹੀਂ ਹੁੰਦੀ। ਪੁਰਾਣੇ ਸਮੇਂ ਵਿਚ ਲੋਕ ਪ੍ਰੈੱਸ ਦੀ ਤਾਰ ਵਿਚ ਸਿਲਾਈ ਰੀਲ੍ਹਾਂ ਪਾ ਲੈਂਦੇ ਸਨ, ਜਿਸ ਨਾਲ ਤਾਰ ਨੂੰ ਵਟ ਨਹੀਂ ਪੈਂਦੇ ਸਨ।
- ਕੱਪੜੇ ਦੀ ਕਿਸਮ ਦੇ ਹਿਸਾਬ ਨਾਲ ਪ੍ਰੈੱਸ ਉੱਪਰ ਲੱਗੇ ਬਟਨ ਤੋਂ ਪ੍ਰੈੱਸ ਘੱਟ ਜਾਂ ਜ਼ਿਆਦਾ ਤੇਜ਼ ਕਰੋ।
-ਵਰਤੋਂ ਕਰਨ ਤੋਂ ਬਾਅਦ ਪ੍ਰੈੱਸ ਦਾ ਸਵਿੱਚ ਉਤਾਰ ਦਿਓ। ੲ ਕੱਪੜੇ ਪ੍ਰੈੱਸ ਕਰਨ ਤੋਂ ਬਾਅਦ ਪ੍ਰੈੱਸ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜੋ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਵੇ। ਪ੍ਰੈੱਸ ਨੂੰ ਹਮੇਸ਼ਾ ਖੜ੍ਹਾ ਕਰਕੇ ਜਾਂ ਟੇਢਾ ਲੇਟਾਅ ਕੇ ਰੱਖੋ।
-ਪਾਣੀ ਵਾਲੀ ਪ੍ਰੈੱਸ ਵਿਚ ਕੀਪ ਰੱਖ ਕੇ ਹੀ ਪਾਣੀ ਪਾਓ। ਇਸ ਨਾਲ ਪਾਣੀ ਪ੍ਰੈੱਸ ਦੇ ਅੰਦਰ ਜਾਣ ਦਾ ਖ਼ਤਰਾ ਨਹੀਂ ਰਹੇਗਾ।