ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸੇ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ, ਉਹ ਕਿੱਥੇ ਘੁੰਮ ਰਿਹਾ ਹੈ, ਤਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਭ ਕੁਝ ਜਾਣਿਆ ਜਾ ਸਕਦਾ ਹੈ। ਅੱਜਕਲ ਲੋਕ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਹਨ। ਜ਼ਿੰਦਗੀ ਵਿਚ ਜੋ ਵੀ ਚੱਲ ਰਿਹਾ ਹੈ, ਅਸੀਂ ਉਸ ਨਾਲ ਜੁੜੀਆਂ ਚੀਜ਼ਾਂ ਨੂੰ ਇੰਸਟਾਗ੍ਰਾਮ, ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਸਾਂਝਾ ਕਰਦੇ ਹਾਂ। ਕਈ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਅਤੇ ਰੀਲਾਂ ਵੀ ਸ਼ੇਅਰ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ 'ਤੇ ਬੱਚਿਆਂ ਦੀਆਂ ਤਸਵੀਰਾਂ ਅਤੇ ਰੀਲਾਂ ਸ਼ੇਅਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ।


ਗੋਪਨੀਯਤਾ ਅਤੇ ਵਿਵਹਾਰ 'ਤੇ ਪ੍ਰਭਾਵ:


ਤੁਹਾਨੂੰ ਦੱਸ ਦੇਈਏ ਕਿ ਬਚਪਨ ਉਹ ਸਥਿਤੀ ਹੈ ਜਦੋਂ ਬੱਚੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੱਡੇ ਹੁੰਦੇ ਹਨ। ਉਸ ਸਮੇਂ ਬੱਚਿਆਂ ਵਿੱਚ ਚੀਜ਼ਾਂ ਨੂੰ ਸਮਝਣ ਅਤੇ ਆਪਣੇ ਨਾਲ ਜੁੜਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ। ਅਜਿਹੇ ਸਮੇਂ ਵਿੱਚ, ਉਹਨਾਂ ਦੀਆਂ ਫੋਟੋਆਂ ਜਾਂ ਰੀਲਾਂ ਨੂੰ ਸਾਂਝਾ ਕਰਨਾ ਉਹਨਾਂ ਦੀ ਨਿੱਜਤਾ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬੱਚਿਆਂ ਨਾਲ ਸਬੰਧਤ ਗਲਤ ਸਮੱਗਰੀ ਪੋਸਟ ਕਰਨਾ ਇੰਟਰਨੈੱਟ ਦੀ ਦੁਨੀਆ ਵਿੱਚ ਖਤਰਨਾਕ ਸਾਬਤ ਹੋ ਸਕਦਾ ਹੈ।


ਲੋਕ ਕਿਉਂ ਲੈਂਦੇ ਨੇ ਸਕ੍ਰੀਨਸ਼ਾਟ :


ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ 'ਤੇ ਕੁਝ ਵੀ ਪੋਸਟ ਕਰਨ ਤੋਂ ਬਾਅਦ ਉਸ ਨੂੰ ਹਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਲੋਕ ਔਨਲਾਈਨ ਸਾਂਝੀਆਂ ਕੀਤੀਆਂ ਚੀਜ਼ਾਂ ਦੇ ਸਕ੍ਰੀਨਸ਼ਾਟ ਲੈਂਦੇ ਹਨ। ਬੱਚਿਆਂ ਦੀ ਕੋਈ ਵੀ ਫੋਟੋ ਜਾਂ ਵੀਡੀਓ ਸ਼ੇਅਰ ਕਰਦੇ ਸਮੇਂ ਇਹ ਜ਼ਰੂਰ ਸੋਚੋ ਕਿ ਬੱਚੇ ਦੇ ਵੱਡੇ ਹੋਣ 'ਤੇ ਇਸ ਫੋਟੋ-ਵੀਡੀਓ ਦਾ ਉਸ 'ਤੇ ਕਿੰਨਾ ਕੁ ਪ੍ਰਭਾਵ ਪੈ ਸਕਦਾ ਹੈ। ਕੀ ਇਸ ਨਾਲ ਬੱਚੇ ਦੇ ਭਵਿੱਖ 'ਤੇ ਮਾੜਾ ਅਸਰ ਨਹੀਂ ਪਵੇਗਾ?


ਔਨਲਾਈਨ ਕਿਡਨੈਪਿੰਗ :


ਕੀ ਤੁਸੀਂ ਜਾਣਦੇ ਹੋ ਕਿ ਫੋਟੋਆਂ ਸ਼ੇਅਰ ਕਰਨ ਨਾਲ ਤੁਹਾਡੇ ਬੱਚੇ ਦਾ ਆਨਲਾਈਨ ਕਿਡਨੈਪ ਵੀ ਹੋ ਸਕਦਾ ਹੈ। ਹਾਲਾਂਕਿ ਇਹ ਅਸਲ ਕਿਡਨੈਪਿੰਗ ਨਹੀਂ ਹੈ, ਲੇਕਿਨ ਇਸ ਵਿੱਚ ਬੱਚੇ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਵੱਖਰੇ ਨਾਮ ਅਤੇ ਪਛਾਣ ਹੇਠ ਵਰਤਣਾ ਸ਼ਾਮਲ ਹੋ ਸਕਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ, ਜਦੋਂ ਆਨਲਾਈਨ ਕੁਝ ਲੋਕ ਦੂਜਿਆਂ ਦੇ ਬੱਚਿਆਂ ਨੂੰ ਆਪਣਾ ਹੋਣ ਦਾ ਦਾਅਵਾ ਕਰਦੇ ਹਨ।


 


ਸਾਈਬਰ ਬੁਲਿੰਗ:


ਬੱਚਿਆਂ ਦੀਆਂ ਫੋਟੋਆਂ ਨੂੰ ਔਨਲਾਈਨ ਸਾਂਝਾ ਕਰਨ ਦਾ ਇੱਕ ਵੱਡਾ ਖ਼ਤਰਾ ਇਹ ਹੈ ਕਿ ਉਹ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਸਕਦੇ ਹਨ। ਦੂਜੇ ਬੱਚੇ ਫੋਟੋ ਜਾਂ ਵੀਡੀਓ ਦੇਖ ਕੇ ਉਨ੍ਹਾਂ ਨੂੰ ਛੇੜਦੇ ਹਨ। ਔਨਲਾਈਨ ਗੰਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ।


 


ਅਸ਼ਲੀਲ ਸਮੱਗਰੀ/ਪੀਡੋਫਾਈਲ:


ਕੁਝ ਲੋਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਦਾ ਗਲਤ ਤਰੀਕੇ ਨਾਲ ਫਾਇਦਾ ਉਠਾਉਂਦੇ ਹਨ। ਇਹ ਪੀਡੋਫਾਈਲ ਚਾਈਲਡ ਪੋਰਨੋਗ੍ਰਾਫੀ ਨਾਲ ਗ੍ਰਸਤ ਹੁੰਦੇ ਹਨ। ਅਜਿਹੇ ਲੋਕ ਬੱਚਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਐਡਿਟ ਕਰਕੇ ਇਤਰਾਜ਼ਯੋਗ ਵੈੱਬਸਾਈਟਾਂ ਜਾਂ ਫੋਰਮਾਂ 'ਤੇ ਪੋਸਟ ਕਰਦੇ ਹਨ।