ਨਵੀਂ ਦਿੱਲੀ: ਇੱਕ ਨਵੀਂ ਖੋਜ ਮੁਤਾਬਕ ਅਮਰੀਕਾ ਤੇ ਕੈਨੇਡਾ ਵਿੱਚ ਵੇਚੇ ਤੇ ਵਰਤੇ ਜਾਂਦੇ ਅੱਧੇ ਤੋਂ ਵੱਧ ਕਾਸਮੈਟਿਕ ਉਤਪਾਦਾਂ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਮੌਜੂਦਗੀ ਦਾ ਪਤਾ ਲਾਇਆ ਗਿਆ ਹੈ। ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਨੌਤਰੇ ਡੈਮ ਯੂਨੀਵਰਸਿਟੀ ਦੇ ਖੋਜੀਆਂ ਨੇ ਆਮ ਤੌਰ 'ਤੇ ਵਰਤੇ ਜਾਂਦੇ 230 ਤੋਂ ਵਧੇਰੇ ਕਾਸਮੈਟਿਕਸ (ਔਰਤਾਂ ਦੇ ਸ਼ਿੰਗਾਰ ਭਾਵ ਮੇਕਅਪ ਲਈ ਵਰਤੇ ਜਾਣ ਵਾਲੇ ਉਤਪਾਦ) ਦੀ ਜਾਂਚ ਕੀਤੀ।


ਉਨ੍ਹਾਂ ਨੇ ਲਿਪਸਟਿਕ, ਮਸਕਾਰਾ, ਫਾਉਂਡੇਸ਼ਨ, ਲਿਪ ਬਾਮ, ਬਲੱਸ਼, ਨੇਲ ਪਾਲਿਸ਼ ਦੇ ਪ੍ਰੀਖਣ ਕੀਤੇ ਤੇ ਪਾਇਆ ਕਿ 52 ਫੀਸਦ ਵਿਚ ਪਰ-ਫਲੋਰੋ-ਐਲਕਾਈਲ ਜਾਂ ਪੌਲੀ-ਫਲੋਰੋ-ਐਲਕਾਈਲ ਕੰਪੋਨੈਂਟਸ ਜਾਂ PFAS ਸਨ ਤੇ ਸਧਾਰਨ ਭਾਸ਼ਾ ਵਿੱਚ 'ਫ਼ਾਰਐਵਰ ਕੈਮੀਕਲਜ਼' ਵੀ ਕਿਹਾ ਜਾਂਦਾ ਹੈ।


ਸ਼ਿੰਗਾਰ ਸਮਗਰੀ ਵਿਚ ਜ਼ਹਿਰੀਲੇ ਰਸਾਇਣਾਂ ਦਾ ਪਰਦਾਫਾਸ਼


ਫ਼ਾਊਂਡੇਸ਼ਨ, ਲਿਪਸਟਿਕ ਤੇ ਅੱਖਾਂ ਉੱਤੇ ਵਰਤੇ ਜਾਣ ਵਾਲੇ ਉਤਪਾਦ ਜਿਵੇਂ ਕਿ ਮਸਕਾਰਾ ਵਿਚ PFAS ਦਾ ਉੱਚ ਪੱਧਰ ਸੀ; ਜਦੋਂਕਿ ਅੱਖਾਂ ਦੇ ਭਰਵੱਟਿਆਂ ਵਿਚ ਇਹ ਲੈਵਲ ਘੱਟ ਸੀ। ਖੋਜ ਮੁਤਾਬਕ ਇਹ ਰਸਾਇਣ ਵਾਤਾਵਰਣ ਲਈ ਤਾਂ ਨੁਕਸਾਨਦੇਹ ਹੋ ਹੀ ਸਕਦੇ ਹਨ ਪਰ ਇਸ ਦੇ ਨਾਲ ਹੀ ਇਹ ਗੁਰਦੇ ਦੇ ਕੈਂਸਰ, ਪਤਾਲੂਆਂ ਦੇ ਕੈਂਸਰ, ਹਾਈਪਰਟੈਨਸ਼ਨ, ਥਾਈਰਾਇਡ ਬਿਮਾਰੀ, ਬੱਚਿਆਂ ਦਾ ਜਨਮ ਸਮੇਂ ਘੱਟ ਭਾਰ ਤੇ ਰੋਗਾਂ ਨਾਲ ਲੜਨ ਵਾਲੀ ਤਾਕਤ (ਇਮਿਊਨਿਟੀ) ਜਿਹੇ ਰੋਗਾਂ ਦਾ ਕਾਰਨ ਵੀ ਬਣ ਸਕਦੇ ਹਨ।


ਬਿਆਨ ਵਿੱਚ ਕਿਹਾ ਗਿਆ ਹੈ ਕਿ ਖੋਜਕਾਰਾਂ ਨੇ ਹਰੇਕ ਉਤਪਾਦ ਵਿੱਚ ਫਲੋਰਾਈਨ ਦੇ ਪੱਧਰ ਦੀ ਜਾਂਚ ਕੀਤੀ, ਜੋ ਉਤਪਾਦ ਵਿੱਚ PFAS ਦੀ ਵਰਤੋਂ ਦਾ ਸੂਚਕ ਹੈ। ਉਨ੍ਹਾਂ ਦੱਸਿਆ ਕਿ ਫਲੋਰਾਈਨ ਦਾ ਪੱਧਰ ਲਿਪ ਉਤਪਾਦਾਂ ਵਿੱਚ 55 ਪ੍ਰਤੀਸ਼ਤ, ਲਿਪਸਟਿਕ ਵਿੱਚ 62 ਪ੍ਰਤੀਸ਼ਤ, ਫਾਊਂਡੇਸ਼ਨ (ਤਰਲ ਅਤੇ ਕ੍ਰੀਮ) ਵਿੱਚ 63 ਪ੍ਰਤੀਸ਼ਤ, ਮਸਕਾਰਾ ਵਿੱਚ 47 ਪ੍ਰਤੀਸ਼ਤ ਅਤੇ ਵਾਟਰ ਪ੍ਰੂਫ ਮਸਕਾਰਾ ਵਿੱਚ 82 ਪ੍ਰਤੀਸ਼ਤ ਪਾਇਆ ਗਿਆ। ਅੱਖਾਂ ਦੇ ਉਤਪਾਦ ਜਿਵੇਂ ਸ਼ੈਡੋ, ਲਾਈਨਰਜ਼, ਕਰੀਮਾਂ, ਪੈਨਸਿਲਾਂ ਵਿੱਚ 58  ਸਦੀ ਦੇ ਨਾਲ ਨਾਲ ਪਾਊਡਰ, ਬਲੱਸ਼, ਸਪਰੇਅ ਸਮੇਤ ਫ਼ੇਸ ਪ੍ਰੋਡਕਟਸ ਦੇ 40 ਫ਼ੀ ਸਦੀ ਵਿੱਚ ਵਿੱਚ ਵੀ ਫਲੋਰਾਈਨ ਦੀ ਉੱਚ ਪੱਧਰ ਪਾਇਆ ਗਿਆ।


ਅੱਧੇ ਤੋਂ ਵੱਧ ਕਾਸਮੈਟਿਕ ਉਤਪਾਦਾਂ ਵਿੱਚ PFAS


ਖੋਜ ਵਿਚ ਵਿਸ਼ੇਸ਼ ਬ੍ਰਾਂਡ ਦਾ ਨਾਂ ਨਹੀਂ ਦੱਸਿਆ ਗਿਆ ਸੀ। ਨੌਤਰੇ ਡੇਮ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਦੇ ਖੋਜਕਰਤਾ ਅਤੇ ਪ੍ਰੋਫੈਸਰ ਗ੍ਰਾਹਮ ਪੇਸਲੀ ਨੇ ਖੋਜ ਦੇ ਇਨ੍ਹਾਂ ਨਤੀਜਿਆਂ ਨੂੰ ਵਿਸ਼ੇਸ਼ ਤੌਰ 'ਤੇ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼ਿੰਗਾਰ ਉਤਪਾਦਾਂ ਨੂੰ ਅੱਖਾਂ ਅਤੇ ਮੂੰਹ ਦੁਆਲੇ ਲਾਇਆ ਜਾਂਦਾ ਹੈ। ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਪੀਐਫਐਸ ਰਸਾਇਣ ਇੱਕ ਵਿਅਕਤੀ ਲਈ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਹ ਚਮੜੀ ਰਾਹੀਂ ਸਰੀਰ ਦੇ ਅੰਦਰ ਜਜ਼ਬ ਹੁੰਦੇ ਰਹਿੰਦੇ ਹਨ।


ਇਨ੍ਹਾਂ ਉਤਪਾਦਾਂ ਦੇ ਨਿਬੇੜੇ ਤੇ ਨਿਰਮਾਣ ਨਾਲ ਜੁੜੇ ਵਾਤਾਵਰਣ ਪ੍ਰਦੂਸ਼ਣ ਦਾ ਵਾਧੂ ਜੋਖਮ ਵੀ ਹੈ, ਜੋ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ।


ਇਹ ਵੀ ਪੜ੍ਹੋ: One Nation One PUC: ਡਰਾਈਵਰਾਂ ਨੂੰ ਰਾਹਤ, ਸਰਕਾਰ ਨੇ PUC ਲਈ ਬਣਾਏ ਇਹ ਨਵੇਂ ਨਿਯਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904