ਇਹ ਕਿਹਾ ਜਾਂਦਾ ਹੈ ਕਿ ਮੌਸਮ ਦੇ ਅਨੁਸਾਰ ਭੋਜਨ ਖਾਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਅਤੇ ਸਾਨੂੰ ਆਪਣੇ ਖਾਣ ਪੀਣ ਵਿੱਚ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ। ਗਰਮੀਆਂ ਦੇ ਮੌਸਮ 'ਚ ਲੋਕਾਂ ਨੂੰ ਡੀਹਾਈਡਰੇਸ਼ਨ ਹੁੰਦੀ ਹੈ। ਨਾਲ ਹੀ ਵਿਟਾਮਿਨ ਅਤੇ ਖਣਿਜਾਂ ਦੀ ਘਾਟ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਰਮੀਆਂ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
1. ਟਮਾਟਰ ਐਂਟੀਓਕਸੀਡੈਂਟ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ 'ਚ ਲਾਇਕੋਪੀਨ ਵਰਗੇ ਲਾਭਕਾਰੀ ਫਾਈਟੋਕੈਮੀਕਲ ਵੀ ਹੁੰਦੇ ਹਨ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਠੀਕ ਕਰਨ 'ਚ ਸਹਾਇਤਾ ਕਰਦੇ ਹਨ।
2. ਦਹੀਂ ਤੁਹਾਡੇ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ। ਦਹੀਂ 'ਚ ਪ੍ਰੋਟੀਨ ਹੁੰਦਾ ਹੈ। ਦਹੀਂ ਖਾਣ ਤੋਂ ਬਾਅਦ, ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲਗਦੀ ਕਿਉਂਕਿ ਇਸ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਪੇਟ ਭਰਦਾ ਹੈ। ਦਹੀਂ 'ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਸਹੀ ਰੱਖਦੇ ਹਨ।
3. ਗਰਮੀਆਂ ਵਿੱਚ ਤਰਬੂਜ ਇੱਕ ਵਿਸ਼ੇਸ਼ ਫਲ ਹੁੰਦਾ ਹੈ। ਇਹ ਸਰੀਰ ਨੂੰ ਠੰਡਾ ਰੱਖਦਾ ਹੈ ਅਤੇ ਡੀਹਾਈਡਰੇਸ਼ਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਤਰਬੂਜ 'ਚ ਬਹੁਤ ਸਾਰਾ ਪਾਣੀ ਹੁੰਦਾ ਹੈ ਅਤੇ ਇਸ ਨੂੰ ਖਾਣ ਤੋਂ ਬਾਅਦ ਜਲਦੀ ਭੁੱਖ ਨਹੀਂ ਲੱਗਦੀ।
4. ਗਰਮੀਆਂ 'ਚ ਸੰਤਰਾ ਖਾਣਾ ਮਹੱਤਵਪੂਰਣ ਮੰਨਿਆ ਜਾਂਦਾ ਹੈ। ਸੰਤਰੇ ਵਿੱਚ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ। ਗਰਮੀਆਂ 'ਚ ਪਸੀਨਾ ਬਹੁਤ ਆਉਂਦਾ ਹੈ, ਜਿਸ ਰਾਹੀਂ ਪੋਟਾਸ਼ੀਅਮ ਸਰੀਰ 'ਚੋਂ ਬਾਹਰ ਨਿਕਲ ਜਾਂਦਾ ਹੈ। ਪੋਟਾਸ਼ੀਅਮ ਦੀ ਘਾਟ ਸਰੀਰ ਦੇ ਕੜਵੱਲਾਂ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਗਰਮੀਆਂ 'ਚ ਸੰਤਰਾ ਖਾਣ ਨਾਲ ਸਰੀਰ 'ਚ ਪੋਟਾਸ਼ੀਅਮ ਦੀ ਮਾਤਰਾ ਬਣੀ ਰਹਿੰਦੀ ਹੈ।
5. ਸੇਬ, ਅੰਜੀਰ ਅਤੇ ਨਾਸ਼ਪਾਤੀ ਗਰਮੀਆਂ ਵਿੱਚ ਜ਼ਰੂਰ ਖਾਣੇ ਚਾਹੀਦੇ ਹਨ। ਇਹ ਤਿੰਨ ਫਲ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਫਲ ਸਿਰਫ ਛਿਲਕੇ ਦੇ ਨਾਲ ਹੀ ਖਾਣੇ ਚਾਹੀਦੇ ਹਨ।
6. ਗ੍ਰੀਨ ਟੀ ਦਾ ਸੇਵਨ ਗਰਮੀਆਂ 'ਚ ਸਰੀਰ ਨੂੰ ਬਹੁਤ ਲਾਭ ਦਿੰਦਾ ਹੈ। ਗ੍ਰੀਨ ਟੀ ਇਸ ਮੌਸਮ ਦੌਰਾਨ ਤੁਹਾਨੂੰ ਹਾਈਡਰੇਟ ਕਰਨ ਲਈ ਕੰਮ ਕਰਦੀ ਹੈ। ਜੇ ਤੁਸੀਂ ਗਰਮੀਆਂ ਦੇ ਦਿਨਾਂ 'ਚ ਗਰਮ ਪਾਣੀ 'ਚ ਗ੍ਰੀਨ ਟੀ ਨਹੀਂ ਪੀ ਸਕਦੇ, ਤਾਂ ਤੁਸੀਂ ਇਸ ਨੂੰ ਠੰਡਾ ਹੋਣ ਤੋਂ ਬਾਅਦ ਵੀ ਪੀ ਸਕਦੇ ਹੋ। ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
7. ਗਰਮੀਆਂ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ। ਸੰਤਰੇ ਅਤੇ ਹਰੀਆਂ ਸਬਜ਼ੀਆਂ 'ਚ ਕਰੋਨੋਇਡ ਹੁੰਦਾ ਹੈ। ਇਹ ਸਰੀਰ 'ਚ ਵਿਟਾਮਿਨ ਏ ਬਣਾਉਣ ਦਾ ਕੰਮ ਕਰਦਾ ਹੈ।
8. ਗਰਮੀ ਦੇ ਮੌਸਮ 'ਚ ਨੱਟਸ ਵੀ ਲਾਭ ਪਹੁੰਚਾਉਂਦੇ ਹਨ। ਬਦਾਮ ਕਾਜੂ ਅਤੇ ਮੂੰਗਫਲੀ 'ਚ ਇਕੋ ਇਕ ਸੰਤੁਲਿਤ ਅਤੇ ਪੌਲੀਅਨਸੈਚੁਰੇਟਿਡ ਫੈਟ ਹੁੰਦੀ ਹੈ। ਇਹ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦੇ ਹਨ।